HOME ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦੀ ਨਿਗਰਾਨੀ ਹੇਠ ਹੋਇਆ ‘ਪ੍ਰਾਇਮਰੀ ਸਕੂਲ ਭਲੂਰ’ ਦਾ...

ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦੀ ਨਿਗਰਾਨੀ ਹੇਠ ਹੋਇਆ ‘ਪ੍ਰਾਇਮਰੀ ਸਕੂਲ ਭਲੂਰ’ ਦਾ ਸਮਾਗਮ ਰਿਹਾ ਪ੍ਰਭਾਵਸ਼ਾਲੀ

1
ਸਕੂਲੀ ਬੱਚਿਆਂ ਨੇ ਕੀਤੀਆਂ ਵੱਖ ਵੱਖ ਕਲਾਵਾਂ ਦੀ ਪੇਸ਼ਕਾਰੀ
   (ਸਮਾਜ ਵੀਕਲੀ)    ਭਲੂਰ ਬੇਅੰਤ ਗਿੱਲ :- ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਭਲੂਰ ਵਿਖੇ ਕਰਵਾਇਆ ਗਿਆ ਸਮਾਗਮ ਸਾਦਾ ਤੇ ਪ੍ਰਭਾਵਸ਼ਾਲੀ ਰਿਹਾ। ਇਸ ਮੌਕੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਅਗਵਾਈ ਹੇਠ ਅਤੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦੀ ਨਿਗਰਾਨੀ ਹੇਠ ਹੋਏ ਇਸ ਸਮਾਗਮ ਵਿੱਚ ਬਲਾਕ ਬਾਘਾਪੁਰਾਣਾ ਤੋਂ ਵੱਖ ਵੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਕੂਲ ਦੇ ਮੁੱਖ ਅਧਿਆਪਕਾ ਦਵਿੰਦਰ ਕੌਰ ਵੱਲੋਂ ਸਭ ਨੂੰ ਜੀ ਆਇਆਂ ਨੂੰ ਆਖਿਆ ਗਿਆ। ਇਸ ਦੌਰਾਨ ਛੋਟੇ- ਛੋਟੇ ਬੱਚਿਆਂ ਨੇ ਅਲੱਗ ਅਲੱਗ ਵੰਨਗੀਆਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਇਸ ਮੌਕੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਬੋਲਦਿਆਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਉਨ੍ਹਾਂ ਨੂੰ ਸਾਫ ਸੁਥਰਾ ਵਾਤਵਰਣ ਤੇ ਚੰਗਾ ਮਾਹੌਲ ਮੁਹੱਈਆ ਕਰਵਾਉਣ ਲਈ ਸਭ ਨੂੰ ਯਤਨ ਕਰਨੇ ਚਾਹੀਦੇ ਹਨ। ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਬੱਚਿਆਂ ਦੀ ਪੇਸ਼ਕਾਰੀ ਦੀ ਖੂਬ ਸ਼ਲਾਘਾ ਕੀਤੀ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਅੱਜ ਦਾ ਸਮਾਗਮ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਹੱਲਾਸ਼ੇਰੀ ਸਦਕਾ ਸੰਪੰਨ ਹੋਇਆ ਹੈ। ਇੱਥੇ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਢਾਈ ਲੱਖ ਦੇ ਫੰਡ ਨਾਲ ਸਕੂਲ ਨੂੰ ਹੁਲਾਰਾ ਮਿਲਿਆ ਅਤੇ ਗ੍ਰਾਮ ਪੰਚਾਇਤ ਭਲੂਰ ਵੱਲੋਂ ਇੱਥੇ ਛੇ ਸੌ ਫੁੱਟ ਡੂੰਘਾ ਬੋਰ ਕਰਵਾਇਆ ਗਿਆ। ਬੜੀ ਵਧੀਆ ਗੱਲ ਹੈ ਕਿ ਇਕ ਨੌਜਵਾਨ ਸਰਪੰਚ ਉਤਸ਼ਾਹ ਨਾਲ ਕੰਮ ਕਰ ਰਿਹਾ ਹੈ। ਇਸ ਮੌਕੇ ਗ੍ਰਾਮ ਪੰਚਾਇਤ ਭਲੂਰ ਦੇ ਨੁਮਾਇੰਦੇ ਪੰਚ ਗਿੰਦਰਪਾਲ, ਪੰਚ ਛਿੰਦਾ ਸਿੰਘ ਆੜਤੀਆ, ਪੰਚ ਬਿੱਟੂ ਮੈਂਬਰ, ਪੰਚ ਜਗਰਾਜ ਸਿੰਘ, ਪੰਚ ਜਸਕਰਨ ਸਿੰਘ ਕਾਕਾ ਜਟਾਣਾ, ਪੰਚ ਸੁਰਜੀਤ ਸਿੰਘ, ਪੰਚ ਗੋਗੀ ਢਿੱਲੋਂ,  ਪੰਚ ਰੇਸ਼ਮ ਸਿੰਘ ਖੇਤਾਂ ਵਾਲੇ, ਸੁਸਾਇਟੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਗੁਰਦੁਆਰਾ ਸਰੋਵਰ ਸਾਹਿਬ ਕਮੇਟੀ ਦੇ ਨੁਮਾਇੰਦੇ ਸੇਵਕ ਸਿੰਘ ਖੂਹ ਵਾਲੇ, ਅੰਗਰੇਜ਼ ਸਿੰਘ ਗੇਜਾ, ਪ੍ਰਧਾਨ ਭੋਲਾ ਸਿੰਘ ਢਿੱਲੋਂ, ਬਸੰਤ ਸਿੰਘ ਸੰਧੂ, ਮਲਕੀਤ ਸਿੰਘ ਜਟਾਣਾ, ਜਸਵੰਤ ਸਿੰਘ ਛੁਰਲੀ, ਮਨਜੀਤ ਸਿੰਘ ਬੰਬ, ਅਜੇ ਅਰੋੜਾ, ਬਲਦੇਵ ਸਿੰਘ,ਮਾਸਟਰ ਸਤਵਿੰਦਰ ਸਿੰਘ, ਮੈਡਮ ਇੰਦਰਜੀਤ ਕੌਰ, ਅਮਨਦੀਪ ਕੌਰ, ਮਾਸਟਰ ਹਰਜਿੰਦਰ ਸਿੰਘ,ਰਾਜਵੀਰ ਸਿੰਘ ਸੰਧੂ, ਬਲਜੀਤ ਸਿੰਘ, ਜਰਨੈਲ ਸਿੰਘ, ਹਰਦੀਪ ਸਿੰਘ ਵਾਹਲਾ, ਸੀਰਾ ਜਟਾਣਾ, ਸੁਖਵਿੰਦਰ ਸਿੰਘ ਡੀਸੀ, ਮਿਸਤਰੀ ਬਲਦੇਵ ਸਿੰਘ, ਬਿੱਟੂ ਸਾਊਂਂਡ ਵਾਲਾ ਤੋਂ ਇਲਾਵਾ ਐੱਮ ਐੱਲ ਏ ਸਾਬ੍ਹ ਵੱਲੋਂ ਆਈ ਟੀਮ ਅਤੇ ਸਮੂਹ ਸਕੂਲ ਸਟਾਫ ਤੇ ਪਿੰਡ ਵਾਸੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਗਿਆਨ ਇੰਦਰੀਆਂ ਦਾ ਮਹੱਤਵ*
Next articleJointly organised by Nagarahole Indigenous Land Assertion Committee, People’s Union for Civil Liberties (PUCL) and Communities Network Against Protected Areas (CNAPA)