ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ,ਸੰਗੋਵਾਲ ਟੋਲ ਪਲਾਜ਼ਾ ਮੁਕੰਮਲ ਜਾਮ
ਆੜਤੀਆਂ ਵੱਲੋਂ ਹੱਥ ਖੜ੍ਹੇ, ਸ਼ੈਲਰ ਮਾਲਕਾਂ ਵੱਲੋਂ ਮਿਲਿਆ ਕੋਰਾ ਜਵਾਬ
ਮਹਿਤਪੁਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ) – ਪੰਜਾਬ ਵਿਚ ਝੋਨੇ ਦਾ ਸੀਜ਼ਨ ਸਰਕਾਰ ਲਈ ਗਲ਼ੇ ਦੀ ਹੱਡੀ ਬਣਿਆ ਨਜ਼ਰ ਆ ਰਿਹਾ ਹੈ। ਝੋਨੇ ਦੀ ਫ਼ਸਲ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਹਿਤਪੁਰ ਦੀਆਂ ਦਾਣਾ ਮੰਡੀਆਂ ਵਿਚ ਹੁਣ ਤੱਕ ਲਗਭਗ 5 ਲੱਖ ਬੋਰੀ ਝੋਨੇ ਦੀ ਭਰਾਈ ਕੀਤੀ ਜਾ ਚੁੱਕੀ ਹੈ। ਪਰ ਲਿਫਟਿੰਗ ਨਾ ਹੋਣ ਕਰਕੇ ਮੰਡੀ ਵਿਚ ਹੋਰ ਝੋਨਾ ਲਵਾਉਣਾ ਆੜਤੀਆਂ ਦੇ ਵੱਸ ਦੀ ਗੱਲ ਨਹੀਂ ਰਹੀ। ਆੜਤੀਆਂ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਲਿਫਟਿੰਗ ਨਾ ਹੋਣ ਕਰਕੇ ਮੰਡੀ ਵਿਚ ਝੋਨੇ ਦੇ ਅੰਬਾਰ ਲੱਗ ਗਏ ਹਨ। ਭਰਾਈ ਕੀਤਾ ਝੋਨਾ ਜਿਨ੍ਹਾਂ ਚਿਰ ਚੱਕਿਆ ਨਹੀਂ ਜਾਂਦਾ ਉਨ੍ਹਾਂ ਚਿਰ ਝੋਨੇ ਦੀ ਖਰੀਦ ਸ਼ੁਰੂ ਨਹੀਂ ਕੀਤੀ ਜਾ ਸਕਦੀ ਕਿਉਂਕਿ ਹੋਰ ਝੋਨਾ ਲਵਾਉਣ ਲਈ ਫੜ ਦਾ ਖਾਲੀ ਹੋਣਾ ਬਹੁਤ ਜ਼ਰੂਰੀ ਹੈ। ਆੜਤੀਆਂ ਵੱਲੋਂ ਹੜਤਾਲ ਦੀ ਖ਼ਬਰ ਫੈਲਦਿਆਂ ਅੱਜ ਅਲੱਗ ਅਲੱਗ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਖਿਲਾਫ ਤਿਖੇ ਸੰਘਰਸ਼ ਦਾ ਬਿਗੁਲ ਵਜ਼ਾ ਦਿੱਤਾ। ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਸੈਂਟਰ ਸਰਕਾਰ ਜਾਣਬੁਝ ਕੇ ਕਿਸਾਨਾਂ ਨੂੰ ਖਰਾਬ ਕਰ ਰਹੀ ਹੈ। ਆਗੂਆਂ ਨੇ ਕਿਹਾ ਜੇਕਰ ਸਮਾਂ ਰਹਿੰਦੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਮੰਨ ਲਈਆਂ ਹੁੰਦੀਆਂ ਤਾਂ ਲਿਫਟਿੰਗ ਹੋ ਕੇ ਝੋਨਾ ਸੈਂਲਰਾ ਦੇ ਅੰਦਰ ਲਗ ਜਾਣਾ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਮਾਂ ਰਹਿੰਦੇ ਸੈਂਟਰ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਹੁਣ ਜਦੋਂ ਮੰਡੀਆਂ ਵਿਚ ਕਿਸਾਨ ਝੋਨਾ ਲੈ ਕੇ ਮੰਡੀਆਂ ਵਿਚ ਰੁਲ ਰਹੇ ਹਨ ਤਾਂ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਨਾਲ ਮੀਟਿੰਗਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜਾਣਬੁੱਝ ਕੇ ਮਿਲੀ ਭੁਗਤ ਨਾਲ ਕਿਸਾਨਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ। ਉਧਰ ਲਿਫਟਿੰਗ ਨਾ ਹੋਣ ਕਰਕੇ ਆੜਤੀਆਂ ਵੱਲੋਂ ਝੋਨਾ ਖਰੀਦਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਇਸ ਘੜੀ ਸ਼ੈਲਰ ਮਾਲਕਾਂ ਤੋਂ ਕੁਝ ਆਸ ਦੀ ਕਿਰਨ ਬਾਕੀ ਸੀ ਉਹ ਵੀ ਦਮ ਪੈਂਦੀ ਨਜ਼ਰ ਆ ਰਹੀ ਹੈ। ਗੱਲ ਕਰੀਏ ਲੈਂਬਰ ਦੀ ਤਾਂ ਮੰਡੀ ਦੇ ਹਲਾਤ ਖੁਸ਼ਗਵਾਰ ਨਾ ਹੋਣ ਕਰਕੇ ਲੈਂਬਰ ਵੀ ਵਾਪਸ ਜਾਣ ਦਾ ਮੂੜ ਬਣਾਈ ਬੈਠੀ ਹੈ ਅੱਜ ਮੰਡੀ ਮਹਿਤਪੁਰ ਵਿਖ ਇਕੱਤਰ ਹੋਈਆਂ ਯੂਨੀਅਨਾਂ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਕਸ਼ਮੀਰ ਸਿੰਘ ਪੰਨੂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਿਮਰਨ ਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਫੈਸਲਾ ਕਰਨ ਤੋਂ ਬਾਅਦ ਭਾਰੀ ਗਿਣਤੀ ਵਿਚ ਯੂਨੀਅਨ ਆਗੂਆਂ ਅਤੇ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਸੰਗੋਵਾਲ ਟੋਲ ਪਲਾਜ਼ਾ ਨਜ਼ਦੀਕ ਜਗਰਾਓਂ ਰੋਡ ਮਹਿਤਪੁਰ ਨੂੰ ਮੁਕੰਮਲ ਜਾਮ ਕਰ ਦਿੱਤਾ ਗਿਆ ਇਸ ਮੌਕੇ ਤੇ ਡੀ ਐਸ ਪੀ ਓਂਕਾਰ ਸਿੰਘ ਬਰਾੜ ਵੀ ਧਰਨਾ ਸਥਾਨ ਤੇ ਪਹੁੰਚੇ ਜਿਨ੍ਹਾਂ ਨਾਲ ਗਲਬਾਤ ਕਰਦਿਆਂ ਕਿਸਾਨਾਂ ਨੇ ਸਾਫ ਕਰ ਦਿੱਤਾ ਕਿ ਜਿਨ੍ਹਾਂ ਚਿਰ ਝੋਨਾ ਨਹੀ ਚੱਕਿਆ ਜਾਂਦਾ ਉਹ ਧਰਨਾ ਨਹੀਂ ਚੁੱਕਣਗੇ। ਕਿਸਾਨਾਂ ਵੱਲੋਂ ਲਗਾਏ ਧਰਨੇ ਕਾਰਨ ਪਬਲਿਕ ਵੀ ਖਜਲ ਖੁਆਰ ਹੁੰਦੀ ਨਜ਼ਰ ਆਈ ।ਇਸ ਮੌਕੇ ਬੀਕੇਯੂ ਪੰਜਾਬ ਦੇ ਸੋਢੀ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਮਨੀਮ ਤਹਿਸੀਲ ਪ੍ਰਧਾਨ, ਰਣਜੀਤ ਸਿੰਘ ਕੋਹਾੜ, ਜਸਪਾਲ ਸਿੰਘ, ਦਵਿੰਦਰ ਸਿੰਘ ਹੁੰਦਲ, ਬਲਵੰਤ ਸਿੰਘ ਗੋਬਿੰਦਪੁਰ, ਅਸ਼ੋਕ ਸਿੰਘ, ਕਿਰਪਾਲ ਸਿੰਘ ਨੰਬਰਦਾਰ, ਕਮਲਜੀਤ ਸਿੰਘ, ਬਲਕਾਰ ਸਿੰਘ ਗੋਰਾ, ਗੁਰਦੀਪ ਸਿੰਘ ਪਟਿਆਲੀਆ, ਨਿਰਮਲ ਸਿੰਘ ਬਾਂਬਾ, ਸਤਨਾਮ ਸਿੰਘ ਖੈਹਿਰਾ, ਕੁਲਦੀਪ ਸਿੰਘ, ਸੰਤੋਖ ਸਿੰਘ ਰਾਜਸਥਾਨੀ, ਨਰਿੰਦਰ ਸਿੰਘ, ਪੂਰਨ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ, ਤਰਲੋਚਨ ਸਿੰਘ, ਬਲਜੀਤ ਸਿੰਘ ਸਰਪੰਚ, ਮਨਜੀਤ ਸਿੰਘ ਮੰਡ,ਗੁਰਮੀਤ ਸਿੰਘ ਉਮਰੇ ਵਾਲ, ਸੁਖਦੇਵ ਸਿੰਘ ਸੁੱਖਾ ਸਰਪੰਚ, ਬੀਕੇਯੂ ਦੁਆਬਾ ਦੇ ਨਰਿੰਦਰ ਸਿੰਘ ਉਧੋਵਾਲ, ਸਤਨਾਮ ਸਿੰਘ ਰਾਮੂਵਾਲ, ਜਸਵੀਰ ਸਿੰਘ ਅਕਬਰਪੁਰ ਕਲਾਂ, ਬਲਵਿੰਦਰ ਸਿੰਘ, ਬੀਕੇਯੂ ਕਾਦੀਆਂ ਦੇ ਦਵਿੰਦਰਪਾਲ ਸਿੰਘ ਬਾਠ ਕਲਾਂ, ਬਲਵੀਰ ਸਿੰਘ ਉਧੋਵਾਲ, ਬਾਬਾ ਪਲਵਿੰਦਰ ਸਿੰਘ, ਬਲਜੀਤ ਸਿੰਘ ਜੰਮੂ, ਲਛਮਣ ਸਿੰਘ ਸਰਪੰਚ, ਸਰਦੂਲ ਸਿੰਘ ਪੰਨੂ, ਜਸਵੀਰ ਸਿੰਘ ਮੱਟੂ, ਬੂਟਾ ਸਿੰਘ, ਰਾਜਵਿੰਦਰ ਸਿੰਘ ਹਰੀਪੁਰ, ਸੁਖਦੇਵ ਸਿੰਘ ਹਰੀਪੁਰ, ਗੁਰਦੀਪ ਅਵਾਣ ਖਾਲਸਾ, ਗੁਰਪ੍ਰੀਤ ਸਿੰਘ ਅਵਾਣ ਖਾਲਸਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly