HOME ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ )ਸਵੱਦੀ ਕਲਾਂ ਦੇ ਵਿਦਿਆਰਥੀਆਂ ਨੇ ਵਿੱਦਿਅਕ...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ )ਸਵੱਦੀ ਕਲਾਂ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ ।

4
ਇਲਾਕੇ ਦੀ ਨਾਮਵਰ ਸਰਕਾਰੀ ਵਿੱਦਿਅਕ ਸੰਸਥਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ 12-11-2023  ਨੂੰ ਫਤਿਹਗੜ੍ਹ ਸਾਹਿਬ ਅਤੇ ਛਤੱਬੀੜ ਚਿੜੀਆਘਰ ਵਿਖੇ ਟੂਰ ਲਗਾਇਆ ਗਿਆ ।ਪ੍ਰਿੰਸੀਪਲ ਸ੍ਰੀਮਤੀ.ਬਲਬੀਰ ਕੌਰ ਵੱਲੋਂ ਦੱਸਿਆ ਗਿਆ ਕਿ ਟੂਰ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਦੀ ਮਨਜ਼ੂਰੀ ਨਾਲ ਹੋਈ। ਇਸ ਇੱਕ ਰੋਜ਼ਾ ਟੂਰ ਨੂੰ ਪ੍ਰਿੰਸੀਪਲ ਸਾਹਿਬ ਵੱਲੋਂ ਸਮੂਹ ਸਟਾਫ਼ ਦੀ ਮੌਜੂਦਗੀ ਵਿੱਚ ਝੰਡੀ ਦੇ ਕੇ ਰਵਾਨਗੀ ਦਿੱਤੀ ਗਈ ।ਜਿਸ ਵਿੱਚ ਨੂੰ ਫਤਿਹਗੜਝ ਸਾਹਿਬ ਦੇ ਇਤਿਹਾਸਿਕ ਸਥਾਨ ਅਤੇ ਛੱਤਬੀੜ ਚਿੜ੍ਹੀਆਘਰ  ਵਿਖਾਇਆ ਗਿਆ। ਟੂਰ ਦੇ ਇੰਚਾਰਜ ਸ.ਬੂਟਾ ਸਿੰਘ ((ਲੈਕਚਰਾਰ ਪੰਜਾਬੀ), ਸ.ਮਨਦੀਪ ਸਿੰਘ (ਸਾਇੰਸ ਮਾਸਟਰ) , ਸ.ਰਣਜੋਧ ਸਿੰਘ (ਪੰਜਾਬੀ ਮਾਸਟਰ),ਸ.ਜਸਿਵੰਦਰ ਸਿੰਘ (ਕੰਪਿ.ਟੀਚਰ),ਗੁਰਜੀਤ ਸਿੰਘ(ਸਹਾਇਕ ਲਾਇਬ੍ਰੇਰੀਅਨ), ਗਗਨਦੀਪ ਸਿੰਘ ਗਿੱਲ(ਕਲਰਕ), ਜਲਕੰਵਲਪਾਲ ਸਿੰਘ(ਐਸ.ਐਲ.ਏ) ਨੇ ਵਿਦਿਆਰਥੀਆਂ ਨੂੰ ਇਤਿਹਾਸਿਕ ਸਥਾਨਾਂ ਅਤੇ ਚਿੜ੍ਹੀਆਘਰ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨੇ ਆਪਣੇ ਖੁਸ਼ੀ ਦੇ ਪਲ ਸਾਥੀਆਂ ਨਾਲ ਸਾਂਝੇ ਕੀਤੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleManinder, Nitin, Shrikanth’s massive Super 10s inflict a first for Patna Pirates in PKL Season 10
Next articleਗੁਰੂ ਹਰਿਕ੍ਰਿਸ਼ਨ ਪਬਲਿਕ ਦੀ ਅਧਿਆਪਕਾ ਸੁਮਨ ਨੂੰ ਮਿਲਿਆ ਬੈਸਟ ਟੀਚਰ ਐਵਾਰਡ