ਕੁਲਵਿੰਦਰ ਧਨੋਆ ਅਤੇ ਹੁਸਨਪ੍ਰੀਤ ਦੀ ਜੋੜੀ ਦੇ ਗੀਤਾ ਦੀ ਝੜੀ ਨਾਲ ਬਣਿਆ ਦਿਲਚਸਪ ਮਾਹੌਲ

ਪਿਤਾ ਸਿਮਰ ਪੱਡਾ
ਮਾਤਾ ਮਨਵੀਰ ਪੱਡਾ
ਵੈਨਕੁਵਰ , (ਸਮਾਜ ਵੀਕਲੀ) ( ਮਲਕੀਤ ਸਿਘ)– ਮਿਨੀ ਪੰਜਾਬ ਵੱਜੋ ਜਾਣੇ ਜਾੰਦੇ ਕੈਨੇਡਾ ਦੇ ਸਰੀ ਸ਼ਹਿਰ ਦੇ 88 ਐਵਿਨੀਓ ਤੇ ਸਥਿਤ ਬੇਅਰ ਕਰੀਕ ਪਾਰਕ ਦੇ ਆਰਟ ਸੈੰਟਰ ਚ ਅੱਜ ਸ਼ਾਮੀ ‘ਧਨੌਆ ਇੰਟਰਟੇਨਮੈੰਟ’ ਵੱਲੌ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇਕ ’ਸੁਰ ਮੇਲੇ’ ਦਾ ਆਯੋਜਨ ਕਰਵਾਇਆ ਗਿਆ । ਸ਼ਾਮੀ 7.30 ਵਜੇ ਤੌ ਦੇਰ ਰਾਤ ਤਕਰੀਬਨ 10.45 ਤੀਕ ਲਗਾਤਾਰ ਨਿਰੰਤਰ ਚੱਲੇ ਇਸ ਸੁਰ ਮੇਲੇ ਚ ਵੱਡੀ ਗਿਣਤੀ ਚ ਪੁੱਜੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰਕੇ ਖੁਲ ਦਿਲੀ ਨਾਲ ਇਹਦਾ ਆਨੰਦ ਮਾਣਿਆ ।
ਇਸ ਸੁਰ ਮੇਲੇ ਦੀ ਸ਼ੁਰੂਆਤ ਓਭਰਦੀ ਓਮਰ ਦੇ ਗਾਇਕ ਅਰਜਨ ਢਿੱਲੌ ਵੱਲੋ ਇੱਕ ਧਾਰਮਿਕ ਗੀਤ ਗਾ ਕੇ ਕੀਤੀ ਗਈ । ਇਸ ਮਗਰੋਂ ਨੌਜੁਆਨ ਗਾਇਕ ਅਕਾਸ਼ਦੀਪ ਅਤੇ ਓਘੀ ਗਾਇਕਾ ਕੌਰ ਮਨਦੀਪ ਵੱਲੌ ਅਪਣੇ ਚੌਣਵੇ ਗੀਤਾੰ ਦੀ ਪੇਸ਼ਕਾਰੀ ਕਰਕੇ ਹਾਲ ਚ ਮੌਜੂਦ ਦਰਸ਼ਕਾੰ ਦੀ ‘ਬੱਲੇ -ਬੱਲੇ ਕਰਵਾ ਛੱਡੀ । ਇਸ ਦੌਰਾਨ ਕੌਰ ਮਨਦੀਪ ਵੱਲੋ ਜਦੋ ਲੰਬੀ ਹੇਕ ਚ ਮਿਰਜ਼ਾ ਗਾਇਆ ਗਿਆ ਤਾ ਸਮੁੱਚੇ ਹਾਲ ਚ ਹਾਜ਼ਰ ਦਰਸ਼ਕਾੰ ਦੀਆ ਤਾੜੀਆੰ ਨਾਲ ਹਾਲ ਪੂਰੀ ਤਰਾੰ ਗੂੰਜ ਉਠਿਆ ਇਸ ਓਪਰੰਤ ਓਘੇ ਪੰਜਾਬੀ ਗਾਇਕ ਕੁਲਵਿੰਦਰ ਧਨੌਆ ਅਤੇ ਉਨਾੰ ਦੀ ਸਾਥਨ ਕਲਾਕਾਰ ਅਤੇ ਉੱਘੀ ਪੰਜਾਬੀ ਗਾਇਕਾ ਹੁਸਨਪ੍ਰੀਤ ਤੇ ਅਧਾਰਿਤ ਜੋੜੀ ਵੱਲੋੰ ਪੰਜਾਬੀ ਲੋਕ ਗਾਇਕੀ ਦੇ ਚੌਣਵੇ ਗੀਤਾੰ ਦੀ ਲਗਾਤਾਰ ਲਗਾਈ ਗਈ ਝੜੀ ਨਾਲ ਸੁਰ ਮੇਲਾ ਹੋਰ ਵੀ ਦਿਲਚਸਪ ਅਤੇ ਰੰਗੀਨ ਹੋ ਗਿਆ ਮਹਿਸੂਸ ਹੋਇਆ ਅੱਜ ਦੇ ਇਸ ਸੁਰ ਮੇਲੇ ਚ ਚੌਣਵੇ ਗੀਤਾੰ ਦੀ ਧੁਨ ਤੇ ਮੇਲੇ ਚ ਹਾਜ਼ਰ ਦਰਸਕ ਥਿਰਕਦੇ ਨਜਰੀ ਆਏ ਅਖੀਰ ਚ ਮੇਲੇ ਦੇ ਆਯੋਜਿਕਾੰ ਵੱਲੋ ਆਏ ਹੋਏ ਮਹਿਮਾਨਾੰ ਦਾ ਧੰਨਵਾਦ ਕੀਤਾ ਗਿਆ। ਮੇਲੇ ਦੇ ਬਾਹਰਵਾਰ ਕੁਝ ਲੌਕਾੰ ਨੇ ਆਪਣੇ ਵਿਚਾਰ ਸਾੰਝੇ ਕਰ ਦੀਆੰ ਮੇਲੇ ਚ ਆਏ ਗਾਇਕ/ਗਾਇਕਾਵਾੰ ਦੀ ਪੇਸ਼ਕਾਰੀ ਤੇ ਖੁਸ਼ੀ ਸਾੰਝੀ ਕੀਤੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly