ਪ੍ਰਧਾਨ ਜੀਵਨ ਸ਼ੇਰਗਿੱਲ ਸੈਕਟਰੀ ਰਾਣਾ ਪੁਵਾਰ ਨੇ ਸੁਖ ਧਾਲੀਵਾਲ ਤੇ ਲਿਬਰਲ ਪਾਰਟੀ ਦੇ ਰਣਦੀਪ ਸਰਾਏ ਨੂੰ ਫੁੱਲ ਸਮਰਥਨ ਤੇ ਦਿੱਤਾ ਭਰਵਾਂ ਹੁੰਗਾਰਾ
ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਸਰੀ ਫੈਡਰਲ ਚੋਣਾਂ ਲਈ ਚੋਣ ਪ੍ਰਚਾਰ ਨੇ ਅਠਾਰਵੇ ਦਿਨ ਵਿੱਚ ਐਂਟਰੀ ਕੀਤੀ ਇਸ ਵਿੱਚ ਪਾਰਟੀ ਆਗੁਆਂ ਤੇ ਉਮੀਦਵਾਰਾਂ ਵਲੋਂ ਡੋਰ ਨਾਕਿੰਗ ਅਤੇ ਚੋਣ ਮੀਟਿੰਗਾਂ ਕੀਤੀਆਂ ਗਈਆਂ ਬੀਤੀ ਸ਼ਾਮ ਸਰੀ ਸੈਂਟਰ ਤੋਂ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ ਅਤੇ ਸਰੀ ਨਿਊਟਨ ਤੋਂ ਸੁਖ ਧਾਲੀਵਾਲ ਦੇ ਸਮਰਥਕਾਂ ਵਲੋਂ ਕਰਵਾਈ ਚੋਣ ਮੀਟਿੰਗ ਰੈਲੀ ਦਾ ਰੂਪ ਧਾਰ ਗਈ ਇਸ ਮੋਕੇ ਕੁਲਵਿੰਦਰ ਸਿੰਘ ਸੰਧੂ ਦੇ ਸਦੇ ਉਤੇ ਕਰਵਾਈ ਗਈ ਇਸ ਮੀਟਿੰਗ ਦੌਰਾਨ ਰਣਦੀਪ ਸਿੰਘ ਸਰਾਏ ਨੇ ਕੋਵਿਡ ਮਹਾਂਮਾਰੀ ਦੋਰਾਨ ਟਰੂਡੋ ਸਰਕਾਰ ਵਲੋਂ ਲੋਕਾਂ ਦੀ ਕੀਤੀ ਸੇਵਾ ਅਤੇ ਇਕਨਾਮੀ ਨੂੰ ਪੈਰਾਂ ਸਿਰ ਰੱਖਣ ਦੇ ਨਾਲ ਲਿਬਰਲ ਦੀਆਂ ਭਵਿੱਖ ਯੋਜਨਾਵਾਂ ਦਾ ਖੁਲਾਸਾ ਕੀਤਾ
ਇਸ ਵਕਤ ਇਕੱਠ ਵਿਚ ਸ਼ਾਮਿਲ ਹੋਏ ਲੋਕਾਂ ਨੇ ਮਹਾਂਮਾਰੀ ਦੋਰਾਨ ਚੌਣਾਂ ਕਰਵਾਏ ਜਾਣ ਤੇ ਅਤੇ ਲਿਬਰਲ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਤੇ ਸਵਾਲ ਕੀਤੇ ਜਿਨ੍ਹਾਂ ਦੇ ਰਣਦੀਪ ਸਰਾਏ ਨੇ ਵਿਸਥਾਰ ਸਹਿਤ ਜਵਾਬ ਦਿੱਤੇ ਇਸ ਮੌਕੇ ਸਰੀ ਪੁਲਿਸ ਦੀ ਸਥਾਪਨਾ ਅਤੇ ਗੈਰ ਹਿਸਾ ਬਾਰੇ ਵੀ ਚਰਚਾਂ ਹੋਈ ਸਰੀ ਨਿਊਟਨ ਤੋਂ ਉਮੀਦਵਾਰ ਸੁਖ ਧਾਲੀਵਾਲ ਨੇ ਆਪਣੀ ਗੱਲ ਰਖਦਿਆਂ ਲੋਕਾਂ ਤੋਂ ਭਰਮੇਂ ਸਹਿਯੋਗ ਦੀ ਅਪੀਲ ਕੀਤੀ ਉਘੇ ਬਿਜ਼ਨਸ ਮੈਨ ਅਮਰੀਕ ਸਿੰਘ ਸੰਘਾ ਕਿਡਜ਼ ਪਲੇਅ ਤੇ ਸੰਸਥਾਪਿਕ ਕੈਲ ਦੋਸਾਂਝ ਤੇ ਕੁਲਵਿੰਦਰ ਸੰਧੂ ਨੇ ਗੈਂਗ ਹਿੰਸਾ ਦੇ ਖਾਤਮੇ ਲਈ ਸਰਕਾਰ ਅਤੇ ਲੋਕਾਂ ਦੀ ਭੂਮਿਕਾ ਲਈ ਵਿਚਾਰ ਪ੍ਰਗਟ ਕੀਤੇ ਇਸ ਮੌਕੇ ਨਿਉ ਕਨੇਡਾ ਕਬੱਡੀ ਫੈਡਰੇਸ਼ਨ ਦੇ ਅਹੁਦੇ ਦਾਰਾ ਵਲੋਂ ਧਾਲੀਵਾਲ ਵਾਈਸ ਪ੍ਰਧਾਨ ਜੀਵਨ ਸ਼ੇਰਗਿੱਲ , ਸੈਕਟਰੀ ਰਾਣਾ ਪੁਵਾਰ ਨੇ ਸੁਖ ਧਾਰੀਵਾਲ ਤੇ ਲਿਬਰਲ ਦੇ ਸੁਖ ਧਾਲੀਵਾਲ ਨੂੰ ਤਭਰਵਾਂ ਹੁੰਗਾਰਾ ਤੇ ਸਮੱਰਥਨ ਦਿੱਤਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly