HOME ਸਰਦਾਰ ਹਰੀ ਸਿੰਘ ਨਲੂਆ ਸਿੱਖ ਕੌਮ ਦੇ ਧਾਕੜ ਜਰਨੈਲ ਸਿੰਘ ਸੂਰਮੇ ਦੀਆਂ...

ਸਰਦਾਰ ਹਰੀ ਸਿੰਘ ਨਲੂਆ ਸਿੱਖ ਕੌਮ ਦੇ ਧਾਕੜ ਜਰਨੈਲ ਸਿੰਘ ਸੂਰਮੇ ਦੀਆਂ ਗੱਲਾਂ ਦੂਰ ਦੁਰਾਡੇ ਕੁਝ ਏਦਾਂ ਹੋ ਰਹੀਆਂ ਨੇ ਸੁਣਨਾ ਜਰਾ ਗੋਰ ਨਾਲ਼

ਹਰੀ ਸਿੰਘ ਨਲੂਆ
 (ਸਮਾਜ ਵੀਕਲੀ) 
ਸੌਂ ਜਾ ਆਖਦੀ ਪਠਾਣੀ ਨਿੱਕੇ ਪੁੱਤ ਨੂੰ
ਬਾਰ੍ਹ ਹਰੀ ਸਿੰਘ ਪੁੱਤਾ ਸਰਦਾਰ ਘੁੰਮਦਾ।
ਜਿੰਨੇ ਸ਼ੇਰ ਦਾ ਜਬਾੜਾ ਹੱਥੀਂ ਤੋੜਿਆ,
ਆਇਆ ਸੂਰਮਾ ਉਹ ਕਾਬਲ  ਕੰਧਾਰ ਘੁੰਮਦਾ।
1,ਤੈਨੂੰ ਦੱਸਾਂ ਮੱਲਾ ਸਿੰਘਾਂ ਦੀ ਦਲੇਰੀਆਂ,
ਲਿਆ ਦਿੰਦੇ ਆ ਮੈਦਾਨ ਵਿੱਚ ਨੇਰੀਆਂ।
ਬੜੇ ਪੱਕੇ ਨੇ ਅਸੂਲਾਂ ਦੇ ਇਹ ਖਾਲਸੇ,
ਇਹਨਾਂ ਵਰਗੀਆਂ ਕਿੱਥੇ ਹੱਲਾਸ਼ੇਰੀਆਂ।
ਰਾਖੀ ਕਰਦਾ ਐ ਸਦਾ ਧੀਆਂ ਭੈਣਾਂ ਦੀ,ਬਹਿਕੇ ਘੋੜੇ ਉੱਤੇ ਅਣਖੀ ਸਵਾਰ ਘੁੰਮਦਾ।
ਸੌਂ……………..….…………………………….………..
2,ਤੇਰੇ ਪਿਓ ਦਾਦਿਆਂ ਦੇ ਸਤਾਏ ਨੇ।
ਤਾਹੀਂ ਸਬਕ ਸਿਖਾਉਣ ਏਥੇ ਆਏ ਨੇ।
ਕੱਟੇ ਆਰਿਆਂ ਦੇ ਨਾਲ਼ ਦੁਣੇ ਹੋ ਗਏ,
ਇਹ ਸਿਹਣੀਆਂ ਮਾਵਾਂ ਦੇ ਪੁੱਤਾ ਜਾਏ ਨੇ।
ਨੀਲੇ ਬਾਣੇ ਵਿੱਚ ਜਮਾਂ ਰੂਪ ਰੱਬ ਦਾ,ਦੇਖ ਸਿੱਖ ਜਰਨੈਲ ਪਹਿਰੇਦਾਰ ਘੁੰਮਦਾ।
ਸੌਂ……………………………………………………
3,ਭਾਜੀ ਜੋ ਵੀ ਪਾਵੇ ਦੁਣੀ ਕਰ ਮੋੜਦੇ।
ਵੱਡੇ ਵੱਡੇ ਸ਼ੇਰਾਂ ਅੱਗੇ ਹੱਥ ਜੋੜਦੇ।
ਇਨ੍ਹਾਂ ਨੂੰ ਨਾ ਪਸੰਦ ਓਏ ਗਦਾਰੀਆਂ
ਰੱਤ ਨੀਂਬੂ ਵਾਂਗ ਵੈਰੀ ਦਾ ਨਿਚੋੜਦੇ।
ਤਰਕਸ਼ ਵਿੱਚ ਰੱਖਦਾ ਐ ਤੀਰਾਂ ਨੂੰ, ਲੈਕੇ ਹੱਥ ਵਿੱਚ ਤੇਗ ਨੂੰ ਤਿਆਰ ਘੁੰਮਦਾ।
ਸੌਂ…..……………………….………..….…….……
4,ਇਹ ਯੋਧੇ ਨੇ ਉਸ ਦਰਵੇਸ਼ ਦੇ।
ਰੱਖੇ ਬਾਜ਼ ਜਿਸ ਪਿਤਾ ਦਸਮੇਸ਼ ਦੇ।
ਸਿੰਘ ਜ਼ੁਲਮ ਦਾ ਕਰਦੇ ਨੇ ਖਾਤਮਾ
ਮਹਿਮਾਨ ਸਿੰਘ ਖਾਲਸਾਈ ਦੇਸ਼ ਦੇ।
ਧੰਨਾ ਲਿਖਦਾ ਕਹਾਣੀ ਉਸ ਦੌਰ ਦੀ, ਬੰਨ੍ਹ ਸਿਰ ਤੇ ਕੱਫਣ ਦਿਲਦਾਰ ਘੁੰਮਦਾ।
ਸੌਂ……………………………………………………….…
ਧੰਨਾ ਧਾਲੀਵਾਲ:-9878235714
Previous articleਪੱਟੀ ਵਰਸਜ਼ “ਪੱਟੀ”
Next articleਕੁੱਬੇ ਵੱਜੀ ਲੱਤ, ਉਹਦਾ ਕੁੱਬ ਨਿਕਲ ਗਿਆ!