ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ) ਡਾ. ਐੱਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਵਿੱਚ ਨਿਰੰਤਰ ਕਾਰਜਸ਼ੀਲ ਅਤੇ ਆਪਣੀਆਂ ਲੋਕ-ਪੱਖੀ ਸੇਵਾਵਾਂ ਲਈ ਸੰਸਾਰ ਪ੍ਰਸਿੱਧ ਸੰਸਥਾ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਰੋਪੜ ਇਲਾਕੇ ਵਿੱਚ 274 ਲੋੜਵੰਦ ਪਰਿਵਾਰਾਂ/ਵਿਧਵਾਵਾਂ/ਅਪਾਹਜਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਗੁਰੂਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਹੋਏ ਸਮਾਗਮ ਵਿੱਚ ਜ਼ਿਲ੍ਹਾ ਰੋਪੜ ਇਕਾਈ ਦੇ ਪ੍ਰਧਾਨ ਸ਼੍ਰੀ ਜੇ.ਕੇ.ਜੱਗੀ ਨੇ ਦੱਸਿਆ ਕਿ ਰੋਪੜ ਇਕਾਈ ਵਿੱਚ ਜਲਦ ਹੀ ਇੱਕ ਲੈਬੋਟਰੀ ਅਤੇ ਫਿਜੀਓਥੈਰਪੀ ਸੈਂਟਰ ਖੋਲਿਆ ਜਾਵੇਗਾ। ਰੋਪੜ ਇਲਾਕੇ ਵਿੱਚ 08 ਮਕਾਨਾਂ ਦੀ ਉਸਾਰੀ ਅਤੇ ਮੁਰੰਮਤ ਕਰਵਾ ਦਿੱਤੀ ਗਈ ਹੈ ਅਤੇ ਜਲਦ ਹੀ 06 ਹੋਰ ਮਕਾਨਾਂ ਦੀ ਉਸਾਰੀ/ਮੁਰੰਮਤ ਕਰਵਾ ਦਿੱਤੀ ਜਾਵੇਗੀ। ਇਸ ਮਹੀਨੇ ਚਾਰ ਨਵੇਂ ਮਕਾਨਾਂ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਜ਼ਿਲਾ ਪ੍ਰਧਾਨ ਸ਼੍ਰੀ ਜੇ ਕੇ ਜਗੀ ਜੀ ਨੇ ਦੱਸਿਆ ਕਿ ਪੂਰੀ ਦੁਨੀਆਂ ਵਿੱਚ ਸੰਸਥਾਂ ਵਲੋਂ ਲੋਕ ਭਲਾਈ ਦੇ ਕਾਰਜ ਸ਼ੂਰੁ ਕੀਤੇ ਹੋਏ ਹਨ। ਇਸ ਮੌਕੇ ਅਸ਼ਵਨੀ ਖੰਨਾ, ਮਨਮੋਹਨ ਕਾਲੀਆ, ਇੰਦਰਜੀਤ ਸਿੰਘ, ਸੰਤ ਸਿੰਘ, ਮਨਜੀਤ ਸਿੰਘ ਅਬਿਆਨਾ , ਭਾਗ ਸਿੰਘ ਰਿਟਾਇਰਡ ਡੀਓ, ਸੁਖਦੇਵ ਸ਼ਰਮਾ, ਮਦਨ ਮੋਹਨ ਗੁਪਤਾ ਅਤੇ ਹੋਰ ਮੈਂਬਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly