ਸਰਬੱਤ ਦਾ ਭਲਾ ਟਰੱਸਟ’ ਨੇ ਪਿੰਡ ਬੈਰਮਪੁਰ ਵਿਖੇ ਲੋੜਵੰਦ ਦੇ ਮਕਾਨ ਦਾ ਨੀਂਹ-ਪੱਥਰ ਰੱਖਿਆ 

ਰੋਪੜ,  (ਗੁਰਬਿੰਦਰ ਸਿੰਘ ਰੋਮੀ): ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਮੁੱਖ ਸੰਚਾਲਕ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਹੜਾਂ ਕਾਰਨ ਨੁਕਸਾਨੇ ਮਕਾਨਾਂ ਦੀ ਉਸਾਰੀ ਅਤੇ ਮੁਰੰਮਤ ਲਈ ਵਿੱਢੇ ਕਾਰਜਾਂ ਤਹਿਤ ਅੱਜ ਬਚਨੀ ਦੇਵੀ ਪਤਨੀ ਸਵ: ਕਰਤਾਰ ਸਿੰਘ ਵਾਸੀ ਪਿੰਡ: ਬੈਰਮਪੁਰ (ਲਾਡਲ) ਦੇ ਮਕਾਨ ਦਾ ਨੀਂਹ ਪੱਥਰ ਉਨ੍ਹਾਂ ਪਾਠੀ ਸਿੰਘ ਤੋਂ ਅਰਦਾਸ ਕਰਵਾ ਤੇ ਪ੍ਰਸ਼ਾਦ ਵੰਡ ਕੇ ਆਪਣੇ ਕਰ ਕਮਲਾਂ ਨਾਲ ਰੱਖਿਆ ਅਤੇ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਐਲਾਨੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੇਬੀ ਰਾਣੀ ਰੋਪੜ,  ਕਥਾਵਾਚਕ ਸਤਨਾਮ ਸਿੰਘ ਰੋਪੜ, ਖੇਮ ਸਿੰਘ ਬੰਨ੍ਹਮਾਜਰਾ ਤੇ ਜਸਵੀਰ ਕੌਰ ਰੋਪੜ ਦੇ ਮਕਾਨਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਚਰਨਜੀਤ ਕੌਰ ਮੋਰਿੰਡਾ ਨੂੰ ਤਿਆਰ ਘਰ ਦੀ ਚਾਬੀ ਦੇ ਦਿੱਤੀ ਗਈ ਹੈ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਜੇ.ਕੇ. ਜੱਗੀ ਨੇ ਸ. ਓਬਰਾਏ ਧੰਨਵਾਦ ਕਰਦਿਆਂ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦਾਂ ਨੂੰ ਘਰ ਬਣਾ ਕੇ ਦੇਣ ਲਈ 15 ਕਰੌੜ ਰੁਪਏ ਦੇ ਟੀਚੇ ਸਮੇਤ 32 ਤਰ੍ਹਾਂ ਦੇ ਹੋਰ ਕਾਰਜ ਚੱਲ ਰਹੇ ਹਨ। ਜਿਨ੍ਹਾਂ ਵਿੱਚ ਲੋੜਵੰਦਾਂ ਲਈ ਲਈ ਪੈਨਸ਼ਨ, ਵਿਦਿਆਰਥੀਆਂ ਨੂੰ ਵਜ਼ੀਫੇ, ਲੈਬਾਰਟਰੀ ਟੈਸਟ ਅਤੇ ਡਾਇਲਸਿਸ ਸਹੂਲਤ ਆਦਿ ਸ਼ਾਮਲ ਹਨ। ਇਸ ਉਪਰੰਤ ਇੱਕ ਵਿਸ਼ੇਸ਼ ਸਮਾਗਮ ਵਿੱਚ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਗੁਰੂਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਵਿਖੇ ਟਰੱਸਟ ਦੀ ਸਮੂਹ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਵਾਇਸ ਪ੍ਰਧਾਨ ਅਸ਼ਵਨੀ ਖੰਨਾ, ਜਰਨਲ ਸਕੱਤਰ ਗੁਰਬੀਰ ਸਿੰਘ ਓਬਰਾਏ, ਖਜ਼ਾਨਚੀ ਮਦਨ ਗੁਪਤਾ, ਮੈਂਬਰ ਮਨਮੋਹਨ ਕਾਲੀਆਂ, ਸੁਖਦੇਵ ਸ਼ਰਮਾ ਸਰਪੰਚ ਰਣਜੀਤ ਸਿੰਘ ਖਲੀ, ਲੰਬੜਦਾਰ ਤੀਰਥ ਸਿੰਘ, ਗਿਆਨੀ ਬਲਜੀਤ ਸਿੰਘ, ਤਾਰਾ ਸਿੰਘ, ਧਰਮ ਸਿੰਘ, ਸੰਤਾ ਸਿੰਘ, ਗੁਰਚਰਨ ਸਿੰਘ ਹੁਸੈਨਪੁਰ, ਸਰਪੰਚ ਜਸਪ੍ਰੀਤ ਸਿੰਘ ਹੁਸੈਨਪੁਰ, ਕੇਵਲ ਸਿੰਘ ਫ਼ੋਜੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਰਾਂ ਨੇ ਬਣਾਇਆ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚੂਹੜਪੁਰ ਨੂੰ ਨਿਸ਼ਾਨਾ
Next articleਮਿੰਨੀ ਕਹਾਣੀ – ਰਿਸ਼ਤਿਆਂ ਵਿਚਲਾ ਅਹਿਮ