HOME ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬਠਿੰਡਾ ਵਿਚ ਵਿਸ਼ਾਲ ਮੈਡੀਕਲ ਕੈਂਪ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬਠਿੰਡਾ ਵਿਚ ਵਿਸ਼ਾਲ ਮੈਡੀਕਲ ਕੈਂਪ

1

ਪਿੰਡ ਮੱਲਵਾਲਾ ਵਿਖੇ ਜਲਦ ਸ਼ੁਰੂ ਹੋਵੇਗੀ ਟਰੱਸਟ ਦੀ ਲੈਬੋਰੇਟਰੀ – ਪ੍ਰੋ. ਜੇ.ਐਸ. ਬਰਾੜ

   (ਸਮਾਜ ਵੀਕਲੀ)   ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਅਤੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵਲੋਂ ਵਾਰਡ ਨੰਬਰ 48 ਰਾਜੀਵ ਗਾਂਧੀ ਨਗਰ ਬਠਿੰਡਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ. ਅਮਰਜੀਤ ਸਿੰਘ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕੀਤਾ ਗਿਆ। ਇਸ ਵਿਚ ਪ੍ਰੈਗਮਾ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜਾਂ ਨੂੰ ਸਾਰੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ। ਸਿਪਲਾ ਕੰਪਨੀ ਵਲੋਂ ਫੇਫੜਿਆਂ ਦੀ ਜਾਂਚ ਦਾ ਸਫੈਰੋਮੀਟਰੀ ਟੈਸਟ ਮੁਫਤ ਕੀਤਾ ਗਿਆ। ਪੱਤਰਕਾਰਾਂ ਦਾ ਗੱਲਬਾਤ ਕਰਦਿਆਂ ਸ. ਅਮਰਜੀਤ ਸਿੰਘ ਮਹਿਤਾ ਨੇ ਡਾ. ਐਸ.ਪੀ. ਸਿੰਘ ਓਪਰਾਏ, ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਅਤੇ ਸਰਬੱਤ ਦਾ ਭਲਾ ਦੀ ਪੂਰੀ ਬਠਿੰਡਾ ਟੀਮ ਦਾ ਧੰਨਵਾਦ ਕੀਤਾ। ਅਮਰਜੀਤ ਸਿੰਘ ਮਹਿਤਾ ਵਲੋਂ ਸਮੁੱਚੀ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵਲੋਂ ਹਰ 15 ਦਿਨਾਂ ਬਾਅਦ ਇਸ ਤਰ੍ਹਾਂ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਟਰੱਸਟ ਵਲੋਂ ਬਠਿੰਡਾ ਜਿਲ੍ਹੇ ਵਿਚ ਹਰ ਮਹੀਨੇ ਲਗਭਗ 300 ਲੋੜਵੰਦ ਲੋਕਾਂ ਨੂੰ 750 ਰੁ. ਤੋਂ ਲੈ ਕੇ 3000 ਰੁ. ਤੱਕ ਪੈਨਸ਼ਨ ਦਿੱਤੀ ਜਾਂਦੀ ਹੈ। ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ R.O. ਦਾਨ ਵਜੋਂ ਦਿੱਤੇ ਜਾ ਰਹੇ ਹਨ। ਇਸ ਟਰੱਸਟ ਦੀ ਖਾਸੀਅਤ ਇਹ ਹੈ ਕਿ ਟਰੱਸਟ ਵਲੋਂ ਕਿਸੇ ਤੋਂ 1 ਰੁ. ਵੀ ਦਾਨ ਵਜੋਂ ਨਹੀਂ ਲਿਆ ਜਾਂਦਾ। ਸਾਰਾ ਖਰਚਾ ਡਾ. ਐਸ.ਪੀ. ਸਿੰਘ ਓਬਰਾਏ ਆਪਣੀ ਨੇਕ ਕਮਾਈ ਵਿਚੋਂ ਕਰ ਰਹੇ ਹਨ। ਟਰੱਸਟ ਵਜੋਂ ਜਲਦ ਹੀ ਪਿੰਡ ਮੱਲਵਾਲਾ ਜਿਲ੍ਹਾ ਬਠਿੰਡਾ ਵਿਖੇ ਲੈਬੋਰੇਟਰੀ ਬਣਨ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾ ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਸਥਾਨਾ ਤੇ 7 ਲੈਬੋਰੇਟਰੀ ਕੰਮ ਕਰ ਰਹੀਆਂ ਹਨ। ਜਿੱਥੇ ਮਾਰਕੀਟ ਰੇਟ ਦੇ 10ਵੇਂ ਹਿੱਸੇ ਤੇ ਟੈਸਟ ਕੀਤੇ ਜਾਂਦੇ ਹਨ। ਟਰੱਸਟ ਵਲੋਂ ਜਲਦ ਹੀ ਪਿੰਡ ਬੱਲੋ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ ਅਤੇ ਮੈਂਬਰ ਸ. ਸੁਰਿੰਦਰ ਸਿੰਘ ਧਾਲੀਵਾਲ, ਜੰਟਾ ਸਿੰਘ, ਛਿੰਦਰ ਕੌਰ, ਗੁਰਪਿਆਰ ਸਿੰਘ, ਜੋਗਿੰਦਰ ਸਿੰਘ, ਮੈਨੇਜਰ ਗੁਰਤੇਜ ਸਿੰਘ ਸਿੱਧੂ, ਬਲਜੀਤ ਸਿੰਘ ਨਰੂਆਣਾ ਹਾਜਰ ਸਨ। ਕੈਂਪ ਦੀ ਸਮਾਪਤੀ ਤੇ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਸ. ਅਮਰਜੀਤ ਸਿੰਘ ਮਹਿਤਾ, ਮੇਅਰ ਸ. ਪਦਮਜੀਤ ਸਿੰਘ ਮਹਿਤਾ, ਸਮੁੱਚੀ ਪ੍ਰੈਗਮਾ ਹਸਪਤਾਲ ਦੀ ਟੀਮ ਅਤੇ ਸਮੁੱਚੀ ਸਿਪਲਾ ਟੀਮ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹਾਈਪਰਟੈਨਸ਼ਨ ਜਾਗਰੂਕਤਾ ਸੰਬੰਧੀ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ
Next articleਬਹੁਤ ਡੂੰਘਾ ਹੁੰਦਾ ਹੈ ਜ਼ੁਬਾਨ ਦਾ ਡੰਗ : ਤੁਹਾਡੇ ਸ਼ਬਦਾਂ ਦੀ ਸ਼ਕਤੀ