ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂਦੁਆਰਾ ਸਾਹਿਬ ਨਗਰ ਆਰ.ਓ.ਸਿਸਟਮ ਭੇਂਟ

*ਪਿੰਡ ਚਾਉਕੇ ਵਿਖੇ ਵਿਸ਼ਾਲ ਮੈਡੀਕਲ ਕੈਂਪ :ਪ੍ਰੋ ਜੇ ਐਸ ਬਰਾੜ *

(ਸਮਾਜ ਵੀਕਲੀ)  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਵੱਲੋਂ ਗੁਰੂਦੁਆਰਾ ਸਾਹਿਬ ਗਲ਼ੀ ਨੰ 26 ਪਰਸਰਾਮਨਗਰ (ਬਠਿੰਡਾ)ਨੂੰ ਆਰ.ਓ. ਸਿਸਟਮ ਭੇਂਟ ਕੀਤਾ ਗਿਆ। ਇਸ ਭਲਾਈ ਵਾਲੇ ਕਾਰਜ ਦਾ ਅੱਜ ਰਸਮੀ ਉਦਘਾਟਨ ਸ੍ਰ. ਜਗਰੂਪ ਸਿੰਘ ਗਿੱਲ ਐਮ•ਐਲ• ਏ ਬਠਿੰਡਾ ਸ਼ਹਿਰੀ ਵੱਲੋਂ ਕੀਤਾ ਗਿਆ। ਇਸ ਮੌਕੇ ਸ੍ਰ : ਜਗਰੂਪ ਸਿੰਘ ਗਿੱਲ ਐਮ•ਐਲ •ਏ ਨੇ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਲੋੜਵੰਦਾਂ ਲਈ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ. ਜੇ.ਐਸ. ਬਰਾੜ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿੱਥੇ ਦੁਨੀਆਂ ਭਰ ਦੇ ਲੋੜਵੰਦ ਵਿਅਕਤੀਆਂ ਅਤੇ ਸੰਸਥਾਵਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਦਿਆਂ ਆਰ.ਓ. ਸਿਸਟਮ ਦਾਨ ਵਜੋਂ ਲਗਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਜਿਲ੍ਹਾ ਬਠਿੰਡਾ ਵਿਚ 3 ਕੰਪਿਊਟਰ ਸੈਂਟਰ, 3 ਸਿਲਾਈ ਸੈਂਟਰ, 9 ਕਲੀਨੀਕਲ ਲੈਬੋਰੇਟਰੀ ਅਤੇ ਕੁਲੈਕਸ਼ਨ ਸੈਟਰ ਚਲਾਏ ਜਾ ਰਹੇ ਹਨ। ਟਰੱਸਟ ਵੱਲੋਂ ਜਿਲ੍ਹੇ ਵਿਚ 300 ਤੋਂ ਵੱਧ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। 11 ਤਾਰੀਕ ਦਿਨ ਐਤਵਾਰ ਨੂੰ ਪਿੰਡ ਚਾਉਕੇ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ।ਜਿਸ ਵਿੱਚ ਡਾਕਟਰ ਵਿਪਿਨ ਗੋਇਲ ਡੀ ਐਮ ਗੈਸਟਰੋ ਅਤੇ ਡਾਕਟਰ ਅੰਮ੍ਰਿਤ ਗੁਪਤਾ ਐਮ ਐਸ ਆਰਥੋ ਮਰੀਜ਼ਾਂ ਦਾ ਚੈਕਅੱਪ ਕਰਨਗੇ ਅਤੇ ਸਰਬੱਤ ਦਾ ਭਲ਼ਾ ਟਰੱਸਟ ਵੱਲੋ ਸਾਰੀਆਂ ਲੋੜੀਂਦੀਆਂ ਦਵਾਈਆਂ ਮੁਫ਼ਤ ਵੰਡੀਆਂ ਜਾਣਗੀਆਂ |ਜਿੱਥੇ ਦਵਾਈਆਂ ਬਿਲਕੁੱਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਸ੍ਰ ਅਮਰਜੀਤ ਸਿੰਘ ਜਨਰਲ ਸਕੱਤਰ , ਸ੍ਰ : ਗਿਆਨ ਸਿੰਘ ਸੁਰਜੀਤ ਸਿੰਘ ,ਸੁਰਿੰਦਰ ਸਿੰਘ ਧਾਲੀਵਾਲ,ਗੁਰਪਿਆਰ ਸਿੰਘ, ਐਡਵੋਕੇਟ ਸੁਖਦੀਪ ਸਿੰਘ ਅਤੇ ਸਮੂਹ ਗੂਰੁਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਫੌਜੀ ਹਰਭਜਨ ਸਿੰਘ ਮੀਰਪੁਰ ਦਸੂਹਾ ਨੂੰ ਇਨਸਾਫ਼ ਦਿਵਾਉਣ ਲਈ ਅੰਬੇਡਕਰ ਸੈਨਾ ਵਲੋਂ ਡੀਐਸਪੀ ਦਫ਼ਤਰ ਦਾ ਘਿਰਾਓ
Next articleਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਖਿਲਾਫ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ, ਕਾਂਗਰਸ ਨੇ NCERT ਦੀਆਂ ਕਿਤਾਬਾਂ ਤੋਂ ਪ੍ਰਸਤਾਵਨਾ ਹਟਾਉਣ ਦਾ ਲਗਾਇਆ ਦੋਸ਼