ਵਿਧਾਨ ਸਭਾ ਹਲਕਾ ਕਪੂਰਥਲਾ ਵਿੱਚ ਭਾਜਪਾ ਨੇ ਖੋਲ੍ਹਿਆ ਚੋਣ ਪ੍ਰਚਾਰ ਦਫ਼ਤਰ

ਕਪੂਰਥਲਾ (ਕੌੜਾ)- ਜਲੰਧਰ ਬਾਈਪਾਸ ਰੋਡ ਤੇ ਬੀਜੇਪੀ ਵੱਲੋਂ ਹਲਕਾ ਕਪੂਰਥਲਾ ਵਿੱਚ ਐਲਾਨੇ ਗਏ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਵਲੋਂ ਹਵਨ ਯੱਗ ਤੇ ਸ਼੍ਰੀ ਚੋਪਈ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਆਰ ਐੱਸ ਐੱਸ ਦੇ ਸੀਨੀਅਰ ਆਗੂ ਅਸ਼ੋਕ ਗੁਪਤਾ ਜੋ ਭਾਜਪਾ ਦੇ ਜਿਲਾ ਪ੍ਰਧਾਨ ਰਾਜੇਸ਼ ਪਾਸੀ ਕੋਲੋਂ ਰੀਬਨ ਕਟਵਾ ਕੇ ਆਪਣੇ ਚੋਣ ਕੰਪੇਨਿੰਗ ਦਫ਼ਤਰ ਦਾ ਉਦਘਾਟਨ ਕਰਵਾਇਆ ਅਤੇ ਬਾਅਦ ਵਿਚ ਅਲੱਗ ਅਲੱਗ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਆਪਣੇ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਦੌਰਾਨ ਉਨ੍ਹਾਂ ਵੱਲੋਂ ਆਪਣੇ ਦਫ਼ਤਰ ਦੇ ਉਦਘਾਟਨ ਵਿਚ ਪੁੱਜੇ ਹੋਏ ਬੀ ਜੇ ਪੀ ਵਰਕਰਾਂ ਅਤੇ ਲੋਕਾਂ ਨੂੰ ਆਪਣੇ ਭਾਸ਼ਣ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਦੇ ਪਿਆਰ ਤੇ ਭਾਜਪਾ ਵਰਕਰਾਂ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਸੀਟ ਜਿੱਤ ਕੇ ਬੀਜੇਪੀ ਦੀ ਚੋਲੀ ਵਿਚ ਪਾਉਣਗੇ।ਇਸ ਦੌਰਾਨ ਉਨ੍ਹਾਂ ਆਪਣੇ ਵਰਕਰ ਸਾਥੀਆਂ ਅਤੇ ਪਹੁੰਚੇ ਹੋਏ ਬੀਜੇਪੀ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕ ਉਨ੍ਹਾਂ ਨੂੰ ਮੌਕਾ ਦੇਣ ਤਾਂ ਉਹ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਨਗੇ ਅਤੇ ਕਿਹਾ ਕਿ ਜੇਕਰ ਉਹ ਜਿੱਤ ਗਏ ਤਾਂ ਬੀਜੇਪੀ ਦਾ ਹਰ ਵਰਕਰ ਹਰੇਕ ਅਤੇ ਹਰੇਕ ਆਗੂ ਜਿੱਤੇਗਾ।

ਉਨ੍ਹਾਂ ਵੱਲੋਂ ਬੀਜੇਪੀ ਹਾਈ ਕਮਾਂਡ ਦਾ ਉਸ ਉੱਪਰ ਵਿਸ਼ਵਾਸ ਕਰਨ ਲਈ ਵੀ ਧੰਨਵਾਦ ਕੀਤਾ ਗਿਆ।ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਪਾਰਟੀਆਂ ਸੱਤਾ ਵਿੱਚ ਆਈਆਂ ਨੇ ਉਨ੍ਹਾਂ ਦੇ ਵੱਲੋਂ ਅਜੇ ਤਕ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ ਤੇ ਹਰੇਕ ਵਿਅਕਤੀ ਦੀ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਣਗੇ।ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯਸ਼ ਮਹਾਜਨ,ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ,ਸੂਬਾ ਕਾਰਜਕਾਰਨੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ,ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ,ਜ਼ਿਲ੍ਹਾ ਪ੍ਰੈਸ ਸਕੱਤਰ ਰਾਕੇਸ਼ ਗੁਪਤਾ,ਭਾਜਪਾ ਐਨਜੀਓ ਸੈੱਲ ਦੇ ਸੂਬਾ ਸਹਿ ਮੰਤਰੀ ਰਾਜੇਸ਼ ਮੰਨਣ,ਆਈਟੀ ਸ਼ੋਸ਼ਲ ਮੀਡੀਆ ਸੈੱਲ ਪੰਜਾਬ ਦੇ ਕੋ ਕਨਵੀਨਰ ਅਮਰਦੀਪ ਗੁਜਰਾਲ ਵਿੱਕੀ,ਮੰਡਲ ਪ੍ਰਧਾਨ ਚੇਤਨ ਸੂਰੀ,ਮੈਡੀਕਲ ਸੈੱਲ ਦੇ ਡਾ.ਰਣਵੀਰ ਕੌਸ਼ਲ,ਭਾਜਪਾ ਐਸਸੀ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਬਲੇਰ,ਨਿਰਮਲ ਸਿੰਘ ਨਾਹਰ,ਜ਼ਿਲ੍ਹਾ ਮੀਤ ਪ੍ਰਧਾਨ,ਐਡਵੋਕੇਟ ਪਿਯੂਸ਼ ਮਨਚੰਦਾ,ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਮਾਹਲਾ,ਰਾਜਿੰਦਰ ਧੰਜਲ,ਕੁਮਾਰ ਗੌਰਵ ਮਹਾਜਨ,ਧਰਮਬੀਰ ਬੌਬੀ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਗਣਤੰਤਰ ਦਿਵਸ ਮਨਾਇਆ
Next articleਬਸਤੀ ਬੂਲਪੁਰ ਵਿੱਚ ਰਾਣਾ ਗੁਰਜੀਤ ਸਿੰਘ ਨੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ