HOME ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬਦਿਆਲਾ ਵਿਚ ਵਿਸ਼ਾਲ ਮੈਡੀਕਲ ਕੈਂਪ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬਦਿਆਲਾ ਵਿਚ ਵਿਸ਼ਾਲ ਮੈਡੀਕਲ ਕੈਂਪ

2

ਪਿੰਡ ਮੰਡੀ ਕਲਾਂ ਵਿਖੇ ਜਲਦ ਹੀ ਲੱਗੇਗਾ ਵਿਸ਼ਾਲ ਮੈਡੀਕਲ ਕੈਂਪ – ਪ੍ਰੋ ਜੇ. ਐਸ ਬਰਾੜ

    (ਸਮਾਜ ਵੀਕਲੀ)  ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ, ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ ਅਤੇ ਡਾ. ਆਰ.ਐਸ. ਅਟਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵਲੋਂ ਬਦਿਆਲਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪ੍ਰਧਾਨ ਬਠਿੰਡਾ ਇਕਾਈ ਅਤੇ ਪ੍ਰਧਾਨ ਮਾਲਵਾ ਜੋਨ ਪ੍ਰੋ: ਜਸਵੰਤ ਸਿੰਘ ਬਰਾੜ ਨੇ ਕੀਤਾ ਗਿਆ । ਇਸ ਵਿਚ ਅਪੈਕਸ ਹਸਪਤਾਲ ਰਾਮਪੁਰਾ ਡਾਕਟਰ ਨਿਖਲ ਜੌੜਾ ਵਲੋਂ ਮਰੀਜਾਂ 96ਦਾ ਚੈਕਅੱਪ ਕੀਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜਾਂ ਨੂੰ ਸਾਰੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ। ਸਿਪਲਾ ਕੰਪਨੀ ਵਲੋਂ ਫੇਫੜਿਆਂ ਦੀ ਜਾਂਚ ਦਾ ਸਫੈਰੋਮੀਟਰੀ ਟੈਸਟ ਮੁਫਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਟਰੱਸਟ ਵਲੋਂ ਹਰ 15 ਦਿਨਾਂ ਬਾਅਦ ਇਸ ਤਰ੍ਹਾਂ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਟਰੱਸਟ ਵਲੋਂ ਬਠਿੰਡਾ ਜਿਲ੍ਹੇ ਵਿਚ ਹਰ ਮਹੀਨੇ ਲਗਭਗ 300 ਲੋੜਵੰਦ ਲੋਕਾਂ ਨੂੰ 750 ਰੁ. ਤੋਂ ਲੈ ਕੇ 3000 ਰੁ. ਤੱਕ ਪੈਨਸ਼ਨ ਦਿੱਤੀ ਜਾਂਦੀ ਹੈ। ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ R.O. ਦਾਨ ਵਜੋਂ ਦਿੱਤੇ ਜਾ ਰਹੇ ਹਨ। ਇਸ ਟਰੱਸਟ ਦੀ ਖਾਸੀਅਤ ਇਹ ਹੈ ਕਿ ਟਰੱਸਟ ਵਲੋਂ ਕਿਸੇ ਤੋਂ 1 ਰੁ. ਵੀ ਦਾਨ ਵਜੋਂ ਨਹੀਂ ਲਿਆ ਜਾਂਦਾ। ਸਾਰਾ ਖਰਚਾ ਡਾ. ਐਸ.ਪੀ. ਸਿੰਘ ਓਬਰਾਏ ਆਪਣੀ ਨੇਕ ਕਮਾਈ ਵਿਚੋਂ ਕਰ ਰਹੇ ਹਨ। ਟਰੱਸਟ ਵੱਲੋ ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਸਥਾਨਾ ਤੇ 9 ਲੈਬੋਰੇਟਰੀ ਕੰਮ ਕਰ ਰਹੀਆਂ ਹਨ। ਜਿੱਥੇ ਮਾਰਕੀਟ ਰੇਟ ਦੇ 10ਵੇਂ ਹਿੱਸੇ ਤੇ ਟੈਸਟ ਕੀਤੇ ਜਾਂਦੇ ਹਨ। ਟਰੱਸਟ ਵਲੋਂ ਜਲਦ ਹੀ ਪਿੰਡ ਬਦਿਆਲਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਕੈਸ਼ੀਅਰ ਬਲਦੇਵ ਸਿੰਘ ਚਹਿਲ, ਬਲਵੀਰ ਸਿੰਘ, ਪਰਮਜੀਤ ਸਿੰਘ ਢਿੱਲੋ, ਸੁਰਿੰਦਰ ਸਿੰਘ ਧਾਲੀਵਾਲ, ਸਰਦਾਰ ਜੋਗਿੰਦਰ ਸਿੰਘ, ਪ੍ਰੀਤਮ ਸਿੰਘ , ਸਰਦਾਰ ਸੁਖਮੰਦਰ ਸਿੰਘ ਸਾਰੇ ਸਰਬੱਤ ਦਾ ਭਲਾ ਬਠਿੰਡਾ ਇਕਾਈ ਦੇ ਮੈਂਬਰ ਅਤੇ ਪਿੰਡ ਵੱਲੋਂ ਸਰਦਾਰ ਜਸਵੀਰ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ ਫੌਜੀ, ਗੁਰਜੰਟ ਸਿੰਘ ਨੰਬਰਦਾਰ, ਸਰਦਾਰ ਕੁਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਲਛਮਣ ਸਿੰਘ ਸਰਪੰਚ ਡਾਕਟਰ ਬਹਾਦਰ ਸਿੰਘ ਡਾਕਟਰ ਨਰਦੀਪ ਸਿੰਘ ਹਾਜਰ ਸਨ। ਕੈਂਪ ਦੀ ਸਮਾਪਤੀ ਤੇ ਜਿਲ੍ਹਾ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਸਮੂਹ ਨਗਰ ਨਿਵਾਸੀਆਂ ਸਿਪਲਾ ਕੰਪਨੀ ਅਪੈਕਸ ਹਸਪਤਾਲ ਰਾਮਪੁਰਾ, ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਬਦਿਆਲਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਦਿਆਲਾ ਦਾ ਧੰਨਵਾਦ ਕੀਤਾ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿਵਲ ਸਰਜਨ ਵੱਲੋਂ ਐਸ.ਡੀ.ਐਚ. ਗੜਸ਼ੰਕਰ ਅਤੇ ਪੀ.ਐਚ.ਸੀ. ਪੋਸੀ ਦਾ ਦੌਰਾ
Next articleSAMAJ WEEKLY = 01/12/2025