ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਰਹਿੰਦੇ ਹਨ ਡਾ. ਐਸ.ਪੀ. ਸਿੰਘ ਉਬਰਾਏ – ਡੀ.ਐਸ.ਪੀ ਗੁਰਪ੍ਰੀਤ ਸਿੰਘ
(ਸਮਾਜ ਵੀਕਲੀ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਨੂੰ 100 ਲੀਟਰ ਸਮਰੱਥਾ ਦਾ ਆਰ ਓ ਸਿਸਟਮ ਭੇਟ ਕੀਤਾ। ਡਾ. ਐਸ. ਪੀ. ਸਿੰਘ ਉਬਰਾਏ ਦੀ ਗਤੀਸੀਲ ਅਗਵਾਈ ਹੇਠ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਦਿਸ਼ਾ ਨਿਰਦੇਸ਼ਾ ਅਨੁਸਾਰ, ਇਸ ਆਰ ਓ ਸਿਸਟਮ ਦਾ ਉਦਘਾਟਨ ਡੀ. ਐਸ. ਪੀ ਗਰੁਪ੍ਰੀਤ ਸਿੰਘ ਸਪੈਸ਼ਲ ਅਤੇ ਸਕਿਓਰਿਟੀ ਬਰਾਂਚ ਨੇ ਬਠਿੰਡਾ ਇਕਾਈ ਦੀ ਮੌਜੂਦਗੀ ਵਿੱਚ ਆਪਣੇ ਕਰ ਕਮਲਾ ਨਾਲ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐਸ. ਪੀ ਗਰੁਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਜ ਸੇਵਾ ਲਈ ਡਾ. ਐਸ. ਪੀ ਸਿੰਘ ਉਬਰਾਏ ਹਮੇਸ਼ਾ ਮੋਹਰੀ ਰਹਿੰਦੇ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਜਿਵੇਂ – ਲੋੜਵੰਦਾ ਨੂੰ ਪੈਨਸ਼ਨਾਂ, ਲੋੜਵੰਦਾਂ ਲਈ ਲੈਬੋਰੇਟਰੀਆਂ, ਲੋੜਵੰਦ ਲੋਕਾਂ ਦਾ ਇਲਾਜ ਕਰਵਾਉਣਾ, ਲੋੜਵੰਦ ਬੱਚਿਆਂ ਲਈ ਫੀਸਾਂ ਵਗੈਰਾ ਦਾ ਪ੍ਰਬੰਧ ਕਰਨਾ, ਪੀਣ ਵਾਲੇ ਪਾਣੀ ਲਈ ਆਰ ਓ ਸਿਸਟਮ ਭੇਂਟ ਕਰਨਾ ਅਤੇ ਮੈਡੀਕਲ ਕੈਂਪ ਲਗਾਉਣਾ ਸ਼ਲਾਘਾਯੋਗ ਕੰਮ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਠਿੰਡਾ ਇਕਾਈ ਦਾ ਪ੍ਰਧਾਨ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਟਰੱਸਟ ਵੱਲੋਂ 55 ਦੇ ਕਰੀਬ ਵੱਖ-ਵੱਖ ਸਕੂਲਾਂ ਤੇ ਕਾਲਜਾਂ ਨੂੰ ਆਰ ਓ ਸਿਸਟਮ ਭੇਂਟ ਕੀਤੇ ਗਏ ਹਨ। ਟਰੱਸਟ ਵੱਲੋਂ ਜ਼ਿਲ੍ਹੇ ਵਿੱਚ 6 ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਕੰਮ ਕਰ ਰਹੇ ਹਨ। ਜਿੱਥੇ ਲੋੜਵੰਦ ਬੱਚਿਆਂ ਨੂੰ ਕਿੱਤਾਮੁਖੀ ਸਿੱਖਿਆ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਜ਼ਿਲ੍ਹੇ ਵਿੱਚ 8 ਲੈਬੋਰੇਟਰੀਆਂ ਕੰਮ ਕਰ ਰਹੀਆਂ ਹਨ ਜਿੱਥੇ ਮਾਰਕੀਟ ਰੇਟਾਂ ਨਾਲੋਂ 10 ਵਾਂ ਹਿੱਸਾ ਰੇਟ ਤੇ ਮੈਡੀਕਲ ਟੈਸਟ ਕੀਤੇ ਜਾਂਦੇ ਹਨ। ਇਸਤੋਂ ਇਲਾਵਾ ਟਰੱਸਟ ਵੱਲੋਂ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਅੰਤ ਵਿੱਚ ਪ੍ਰਿੰਸਪਲ ਜਯੋਤਸਨਾ ਅਤੇ ਵਾਈਸ ਪ੍ਰਿ. ਹਰਜਿੰਦਰ ਸਿੰਘ ਮੌੜ ਨੇ ਡਾ. ਐਸ. ਪੀ ਸਿੰਘ ਉਬਰਾਏ ਜ਼ਿਲ੍ਹਾ ਪ੍ਰਧਾਨ ਪ੍ਰੋ. ਜੇ. ਐਸ ਬਰਾੜ ਅਤੇ ਸਮੁੱਚੀ ਬਠਿੰਡਾ ਇਕਾਈ ਦਾ ਧੰਨਵਾਦ ਕੀਤਾ। ਟਰੱਸਟ ਦੀ ਬਠਿੰਡਾ ਇਕਾਈ ਵੱਲੋਂ ਡੀ. ਐਸ. ਪੀ ਗੁਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਦੇ ਕੈਸ਼ੀਅਰ ਬਲਦੇਵ ਸਿੰਘ ਚਹਿਲ, ਦਫ਼ਤਰ ਇੰਚਾਰਜ ਸੁਰਜੀਤ ਸਿੰਘ ਅਤੇ ਮੈਂਬਰ ਗੁਰਪਿਆਰ ਸਿੰਘ ਹਾਜ਼ਰ ਸਨ।



