HOME ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਚੈੱਕ ਵੰਡੇ ਗਏ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਚੈੱਕ ਵੰਡੇ ਗਏ

ਪਿੰਡ ਮਾਈਸਰਖਾਨਾ ਵਿਖੇ ਲੱਗੇਗਾ ਵਿਸ਼ਾਲ ਮੈਡੀਕਲ ਕੈਂਪ- ਪ੍ਰੋ. ਜੇ.ਐਸ. ਬਰਾੜ

    (ਸਮਾਜ ਵੀਕਲੀ)   ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਅਤੇ ਕੌਮੀ ਪ੍ਰਧਾਨ ਸ. ਜੱਸਾ ਸਿੰਘ ਸੰਧੂ ਡਾਇਰੈਕਟਰ ਸਿਹਤ ਸੇਵਾਵਾਂ, ਡਾ. ਆਰ.ਐਸ. ਅਟਵਾਲ, ਡਾ. ਦਲਜੀਤ ਸਿੰਘ ਗਿੱਲ ਅਤੇ ਸ੍ਰੀਮਤੀ ਇੰਦਰਜੀਤ ਕੌਰ ਗਿੱਲ ਡਾਇਰੈਕਟਰ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਇਕਾਈ ਵਲੋਂ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਚੈੱਕ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਪ੍ਰੋ. ਜੇ.ਐਸ. ਬਰਾੜ ਨੇ ਦੱਸਿਆ ਕਿ ਅੱਜ ਬਠਿੰਡਾ ਜਿਲ੍ਹਾ ਵਿਚ ਟਰੱਸਟ ਵੱਲੋਂ ਲਗਭਗ 279 ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ ਗਏ ਅਤੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਵਿਚ 8 ਤੋਂ ਵੱਧ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੌਸਟਿਕ ਸੈਂਟਰ ਦਿਉਣ, ਤਲਵੰਡੀ ਸਾਬੋ, ਮੌੜ ਮੰਡੀ, ਚਾਉਕੇ, ਮੰਡੀ ਕਲਾਂ, ਮਹਿਰਾਜ, ਬਾਲਿਆਂਵਾਲਾ ਅਤੇ ਮੱਲਵਾਲਾ ਕੰਮ ਕਰ ਰਹੇ ਹਨ। ਇਹ ਲੈਬੋਰੇਟਰੀਆਂ ਵਿਚ ਸਾਰੇ ਟੈਸਟ ਮਾਰਕਿਟ ਰੇਟਾਂ ਤੋਂ 5ਵਾਂ ਤੋਂ 10ਵਾਂ ਹਿੱਸਾ ਰੇਟ ਤੇ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਈ.ਸੀ.ਜੀ. ਸਿਰਫ 20 ਰੁ. ਵਿਚ ਹੁੰਦੀ ਹੈ ਅਤੇ ਟਰੱਸਟ ਵੱਲੋਂ ਲਗਾਤਾਰ ਮੈਡੀਕਲ ਕੈਂਪਾ ਅਤੇ ਸਰਕਾਰੀ ਸਕੂਲਾਂ ਵਿਚ ਫ੍ਰੀ ਬਲੱਡ ਗਰੁੱਪ ਲਗਾਤਾਰ ਜਾਰੀ ਹਨ। ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਜਿਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ, ਆਰ.ਓ ਦਾਨ ਵਜੋਂ ਦਿੱਤੇ ਜਾ ਰਹੇ ਹਨ ਜਿਸ ਤਹਿਤ 20 26 ਵਿੱਚ ਪਿੰਡ ਲਹਿਰਾ ਮੁਹੱਬਤ ਬਾਲਿਆਂ ਵਾਲੀ ਗੌਰਮੈਂਟ ਆਈਟੀਆਈ ਮਹਿਰਾਜ ਲੜਕੇ ਅਤੇ ਲੜਕੀਆਂ ਦੋਨੋਂ, ਗੁਲਾਬਗੜ੍ਹ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਮਾਨਸਾ ਖੁਰਦ,ਮੰਡੀ ਕਲਾ, ਗੌਰਮਿਟ ਸੀਨੀਅਰ ਸੈਕੰਡਰੀ ਗਰਲ ਸਕੂਲ ਬਠਿੰਡਾ ਮਾਲ ਰੋਡ, ਗੋਸਲ ਵਿਖੇ ਆਰੋ ਦਾਨ ਵਜੋਂ ਦਿੱਤੇ ਗਏ । ਜਿਸ ਤਹਿਤ 2026 ਵਿੱਚ ਪਿੰਡ ਲੋੜਵੰਦ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਫੀਸ ਵੀ ਟਰੱਸਟ ਵਲੋਂ ਭਰੀ ਜਾ ਰਹੀ ਹੈ। ਲੋੜਵੰਦਾਂ ਨੂੰ ਮਕਾਨ ਵੀ ਬਣਾ ਕੇ ਦਿੱਤੇ ਜਾ ਰਹੇ ਹਨ। ਟਰੱਸਟ ਵੱਲੋਂ 22 ਮਾਰਚ ਨੂੰ ਪਿੰਡ ਮਾਈਸਰਖਾਨਾ ਵਿਖੇ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿੱਥੇ ਮਰੀਜ਼ਾਂ ਨੂੰ ਮੈਡੀਕਲ ਸਲਾਹ ਤੋਂ ਇਲਾਵਾ ਸਾਰੀਆਂ ਟਰੱਸਟ ਵੱਲੋਂ ਦਿੱਤੀਆਂ ਜਾਣਗੀਆਂ ਪ੍ਰੈਗਮਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਚੈਕਅਪ ਕਰੇਗੀ। ਸਿਪਲਾ ਵੱਲੋਂ ਮਰੀਜ਼ਾਂ ਦਾ ਫੇਫੜਿਆਂ ਦੀ ਜਾਂਚ ਦਾ ਟੈਸਟ ਮੁਫ਼ਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ ਚਹਿਲ ਅਤੇ ਮੈਂਬਰ ਗੁਰਲਾਲ ਸਿੰਘ, ਬਲਵਿੰਦਰ ਸਿੰਘ, ਗੁਰ ਪਿਆਰ ਸਿੰਘ ਮੈਨੇਜ਼ਰ ਗੁਰਤੇਜ ਸਿੰਘ ਸਿੱਧੂ, ਬਲਵੀਰ ਸਿੰਘ, ਰਿਟਾਇਰਡ ਚੀਫ਼ ਮੈਨੇਜ਼ਰ ਸੁਰਜੀਤ ਸਿੰਘ ਅਤੇ ਪ੍ਰੀਤਮ ਸਿੰਘ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleDalits – Socio-Economic Empowerment and DICCI
Next articleਕਨੇਡਾ ਦੇ ਕੈਲੇ ਐਰਿਕਸਨ ਅਤੇ ਗਾਈਡ ਸਿਏਰਾ ਸਮਿਥ ਨੇ ਸਲਾਲਮ ਵਿੱਚ ਕਾਂਸੀ ਦਾ ਤਮਗਾ ਜਿੱਤਿਆ