ਸਰਬ ਰੋਗ ਕਾ ਅਉਖਧੁ ਨਾਮ ਮਿਸ਼ਨ ਟਰੱਸਟ ਲੁਧਿਆਣਾ ਵੱਲੋਂ ਇਕ ਰੋਜਾ ਰੋਗ ਨਿਵਾਰਣ ਕੈਂਪ ਨੀਲੋਂ ਵਿੱਚ 9 ਜੂਨ ਨੂੰ

ਸਰਬ ਰੋਗ ਕਾ ਅਉਖਧੁ ਨਾਮ ਮਿਸ਼ਨ ਟਰੱਸਟ (ਰਜਿਸਟਰ) ਲੁਧਿਆਣਾ
(ਸਮਾਜ ਵੀਕਲੀ)ਮਾਛੀਵਾੜਾ ਸਾਹਿਬ/ਬਲਬੀਰ ਸਿੰਘ ਬੱਬੀ 
ਸਰਬ ਰੋਗ ਕਾ ਅਉਖਧੁ ਨਾਮ ਮਿਸ਼ਨ ਟਰੱਸਟ (ਰਜਿਸਟਰ) ਲੁਧਿਆਣਾ ਜਿਸ ਦਾ ਪ੍ਰਮੁੱਖ ਦਫਤਰ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਸਥਿਤ ਹੈ। ਇਹ ਧਾਰਮਿਕ ਸੰਸਥਾ ਗੁਰਬਾਣੀ ਦਾ ਸ਼ੁੱਧ ਉਚਾਰਨ ਗੁਰਬਾਣੀ ਦੇ ਸ਼ਬਦਾਂ ਨਾਲ ਅਰਦਾਸ ਬੇਨਤੀ ਕਰਕੇ ਮਰੀਜ਼ਾਂ ਨੂੰ ਗੁਰਬਾਣੀ ਅਧਾਰਤ ਠੀਕ ਕਰਨ ਦਾ ਯਤਨ ਕਰਦੀ ਹੈ ਹੁਣ ਤੱਕ ਅਨੇਕਾਂ ਮਰੀਜ਼ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਲਾਹਾ ਲੈ ਕੇ ਸਰੀਰਕ ਤੰਦਰੁਸਤੀ ਪ੍ਰਾਪਤ ਕਰ ਚੁੱਕੇ ਹਨ। ਇਸ ਸੰਸਥਾ ਦਾ ਇੱਕ ਸੈਂਟਰ ਗੁਰੂ ਅਮਰਦਾਸ ਰੋਗ ਨਿਵਾਰਣ ਕੇਂਦਰ ਨੀਲੋਂ ਕਲਾਂ ਪਿੰਡ ਵਿੱਚ ਵੀ ਹੈ। ਨੀਲੋਂ ਵਾਲੇ ਸਥਾਨ ਦੇ ਉੱਤੇ
ਮਿਤੀ 9 ਜੂਨ 2024 ਦਿਨ ਐਤਵਾਰ ਨੂੰ ਇਕ ਰੋਜਾ ਵਿਸ਼ੇਸ਼ ਰੋਗ ਨਿਵਾਰਣ ਕੈਂਪ ਲਗਾਇਆ ਗਿਆ। ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਪਾਠ ਸੁਖਮਨੀ ਸਾਹਿਬ ਨਾਮ ਜਾਪ ਸ਼ਬਦ ਜਾਪ ਗੁਰਮਤਿ ਵਿਚਾਰ ਸ਼ਬਦ ਕੀਰਤਨ ਬੀਬੀਆਂ ਤੇ ਭਾਈਆਂ ਦੇ ਜਥਿਆਂ ਵੱਲੋਂ ਸੰਗਤੀ ਰੂਪ ਵਿੱਚ ਕੀਤਾ ਜਾਵੇਗਾ। ਸ਼ਾਮ ਨੂੰ ਸਾਢੇ ਚਾਰ ਵਜੇ ਸਮਾਪਤੀ ਹੋਵੇਗੀ।
    ਇਹ ਗੁਰੂ ਅਮਰਦਾਸ ਰੋਗ ਨਿਵਾਰਣ ਕੇਂਦਰ ਲੁਧਿਆਣਾ ਚੰਡੀਗੜ੍ਹ ਸੜਕ ਉੱਤੇ ਨਹਿਰ ਦੇ ਕੰਢੇ ਉੱਤੇ ਸਥਿਤ ਹੈ। ਇਸ ਇਕ ਰੋਜਾ ਕੈਂਪ ਦੇ ਵਿੱਚ ਸੰਗਤਾਂ ਨੇ ਦੂਰ ਦੁਰਾਡਿਓਂ ਹਾਜ਼ਰੀ ਭਰੀ। ਇਸ ਸੰਸਥਾ ਦੇ ਪ੍ਰਬੰਧਕ ਰਣਜੀਤ ਸਿੰਘ ਚੱਡਾ ਮਾਸਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਦੇ ਸੰਸਥਾਪਕ ਸ. ਹਰਦਿਆਲ ਸਿੰਘ ਵੀ ਇਸ ਕੈਂਪ ਵਿੱਚ ਪੁੱਜਣਗੇ ਤੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਣਾ ਮੰਨਦਿਆਂ
Next articleਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਲਈ ਡਾ ਬਰਜਿੰਦਰ ਸਿੰਘ ਹਮਦਰਦ ਵਿਰੁੱਧ ਕੀਤੀ ਗਈ ਕਾਰਵਾਈ ਹੀ ਆਪ ਦੀ ਹਾਰ ਦਾ ਕਾਰਨ ਬਣੀ—ਝੰਡੇਰ