HOME ਸੰਤੋਸ਼ ਕਟਾਰੀਆ ਨੇ ਕੁਲਦੀਪ ਸਿੰਘ ਨੂੰ ਐਸੀ ਵਿੰਗ ਦਾ ਪ੍ਰਧਾਨ ਲੱਗਣ ਤੇ...

ਸੰਤੋਸ਼ ਕਟਾਰੀਆ ਨੇ ਕੁਲਦੀਪ ਸਿੰਘ ਨੂੰ ਐਸੀ ਵਿੰਗ ਦਾ ਪ੍ਰਧਾਨ ਲੱਗਣ ਤੇ ਦਿੱਤੀਆਂ ਮੁਬਾਰਕਾਂ

2
ਬਲਾਚੌਰ   (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪਾਰਟੀ ਪ੍ਰਧਾਨ ਅਮਨ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਕੁਲਦੀਪ ਸਿੰਘ ਜੀ ਨੂੰ ਐਸਸੀ ਵਿੰਗ ਹਲਕਾ ਬਲਾਚੌਰ ਦਾ ਕੋਆਰਡੀਨੇਟਰ ਨਿਯੁਕਤ ਕਰਨ ਲਈ ਪਾਰਟੀ ਦੀ ਪੂਰੀ ਲੀਡਰਸ਼ਿਪ ਦਾ ਤਹਿ-ਦਿਲੋਂ ਧੰਨਵਾਦ। ਇਸ ਮਹੱਤਵਪੂਰਨ ਜਿੰਮੇਵਾਰੀ ਲਈ ਕੁਲਦੀਪ ਸਿੰਘ ਜੀ ਨੂੰ ਦਿਲੋਂ ਬਹੁਤ-ਬਹੁਤ ਮੁਬਾਰਕਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਪਾਰਟੀ ਵੱਲੋਂ ਸੌਂਪੀ ਗਈ ਇਸ ਜਿੰਮੇਵਾਰੀ ਨੂੰ ਇਮਾਨਦਾਰੀ, ਤਨਦੇਹੀ ਅਤੇ ਮਿਹਨਤ ਨਾਲ ਨਿਭਾਉਗੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ, ਖੁਸ਼ਹਾਲੀ ਬਖਸ਼ੇ। ਮੈਡਮ ਸ਼ੰਤੋਸ਼ ਕਟਾਰੀਆ ਨੇ ਦੱਸਿਆ ਕਿ ਇਹ ਉਹਨਾਂ ਦੀ ਲੰਮੇ ਸਮੇਂ ਤੋਂ ਕੀਤੀ ਕਾਢੀ ਮਿਹਨਤ, ਨੌਜਵਾਨਾਂ ਨਾਲ ਡੂੰਘੇ ਜੋੜ, ਸਮਾਜ ਪ੍ਰਤੀ ਫ਼ਰਜ਼ ਨਿਭਾਉਂਦੇ ਯੋਗਦਾਨ ਅਤੇ ਲੋਕਾਂ ਦੇ ਭਰੋਸੇ ਦਾ ਸਿੱਧਾ ਨਤੀਜਾ ਹੈ। ਵਿਧਾਇਕਾ ਨੇ ਕਿਹਾ ਕਿ ਕੁਲਦੀਪ ਹਮੇਸ਼ਾਂ ਨੌਜਵਾਨਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਅਡਿੱਗ ਰਹੇ ਹਨ। ਉਹਨਾਂ ਨੇ ਭਰੋਸਾ ਜ਼ਾਹਰ ਕੀਤਾ ਕਿ ਭਵਿੱਖ ਵਿੱਚ ਵੀ ਕੁਲਦੀਪ ਹਲਕੇ ਦੇ ਹਰ ਪਿੰਡ ਦੇ ਵਿਕਾਸ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਰਹਿਣਗੇ ਅਤੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਬੀਬੀ ਸੰਤੋਸ਼ ਕਟਾਰੀਆ ਨੇ ਉਨ੍ਹਾਂ ਨੂੰ ਨਵੇਂ ਅਹੁਦੇ ’ਤੇ ਚਾਰਜ ਸੰਭਾਲਣ ਲਈ ਸ਼ੁਭਕਾਮਨਾਵਾਂ ਦਿੰਦਿਆ ਕਿਹਾ ਕਿ ਇਹ ਹਲਕੇ ਲਈ ਵੀ ਮਾਣ ਦੀ ਗੱਲ ਹੈ ਕਿ ਯੂਥ ਆਗੂ ਸਮਾਜ ਅਤੇ ਖੇਤਰ ਦੀ ਖੁਸ਼ਹਾਲੀ ਲਈ ਦ੍ਰਿੜ਼ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ। ਇਸ ਮੌਕੇ ਸੀਨੀਅਰ ਆਗੂ ਅਸ਼ੋਕ ਕਟਾਰੀਆ,ਹਨੀ ਯੋਗੇਵਾਲ , ਵਾਈਸ ਪ੍ਰਧਾਨ ਰਣਜੀਤ ਕਾਕਾ ,ਗੋਪੀ ਬਲਾਚੌਰ, ਅਮਿਤ ਚੰਦਨ , ਵਿਸ਼ੂ ਰਾਣਾ ,ਸਨੀਲ ਭੂੰਬਲਾ ਆਦਿ ਹਾਜਰ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਜਵੀਰ ਜਵੰਦਾ ਦੀ ਸਿਹਤ ਵਿੱਚ ਸੁਧਾਰ, ਸੀਐੱਮ ਭਗਵੰਤ ਮਾਨ ਹਸਪਤਾਲ ਪਹੁੰਚੇ
Next articleTHE SCIENCE AND SIGNIFICANCE OF OPTIMISM