ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬੀਤੇ ਦਿਨੀਂ ਹਰਿਆਣਾ ਦੇ ਸ਼ਹਿਰ ਲਾਹੌਰੂ ਵਿਖੇ ਨੈਸ਼ਨਲ ਮਾਸਟਰ ਵੇਟ ਲਿਫਟਿੰਗ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਪੂਰੇ ਭਾਰਤ ਵਿੱਚੋਂ ਵੱਖ ਵੱਖ ਸਟੇਟਾਂ ਨੇ ਭਾਗ ਲਿਆ। ਜਿਸ ਵਿਚ ਪੰਜਾਬ ਦੀ ਟੀਮ ਨੇ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੀ ਸ਼ਾਨ ਸੰਤੋਖ ਕੁਮਾਰ ਚੌਹਾਨ (ਪ੍ਰਧਾਨ ਪੰਜਾਬ ਮਾਸਟਰ ਵੇਟ ਲਿਫਟਿੰਗ) ਦੀ ਅਗਵਾਈ ਹੇਠ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਪੰਜਾਬ ਦੀ ਟੀਮ ਨੇ ਆਲ ਓਵਰ ਚੈਂਪੀਅਨ ਟਰਾਫੀ ਹਾਸਿਲ ਕੀਤੀ ਅਤੇ 25 ਮੈਡਲ ਪ੍ਰਾਪਤ ਕੀਤੇ। ਜਿਹਨਾਂ ਵਿੱਚ ਮਨਜੀਤ ਸਿੰਘ ਰਾਣਾ ,ਸੁਖਵਿੰਦਰ ਸਿੰਘ ਦਾਰਾ , ਰਾਜੇਸ਼ ਬੱਤਰਾ, ਸੰਤੋਸ਼ਕੁਮਾਰੀ ,ਅਮਨਦੀਪ ਸਿੰਘ ,ਧਰਮ ਸਿੰਘ ,ਸੁਖਵਿੰਦਰ ਸਿੰਘ ,ਅਮਰੀਕ ਸਿੰਘ,ਗੁਰਪ੍ਰੀਤ ਸਿੰਘ ,ਪ੍ਰੇਮ ਸਿੰਘ,ਅਮਰਜੀਤ ਸਿੰਘ,ਬਲਵਿੰਦਰ ਸਿੰਘ ,ਸ਼ਰਨਦੀਪ ਸਿੰਘ ,ਬਲਜਿੰਦਰ ਸਿੰਘ,ਗੁਰਦੀਪ ਸਿੰਘ ਇਹਨਾਂ ਸਭਨਾਂ ਖਿਡਾਰੀਆਂ ਨੇ ਗੋਲਡ ਮੈਡਲ ਹਾਸਲ ਕੀਤੇ ਅਤੇ ਚਰਨਜੀਤ ,ਰਾਏ ਸਿੰਘ ,ਜਸਵਿੰਦਰ ਰਾਏ ,ਹਰਪ੍ਰੀਤ ਸਿੰਘ ,ਖੇਮਜੀਤ ਸਿੰਘ ,ਗੁਰਪ੍ਰੀਤ ਸਿੰਘ ,,ਲਵਦੀਪ ਸਿੰਘ ,ਅੰਕੁਰ ਸ਼ਰਮਾ ,ਸੁਖਵਿੰਦਰ ਸਿੰਘ,ਸੁਖਵੀਰ ਸਿੰਘ ,ਦਮਨ ਅਰੋੜਾ ਨੇ ਬਰਾਂਜ਼ ਮੈਡਲ ਜਿੱਤੇ। ਇਸ ਜਿੱਤ ਦੀ ਖੁਸ਼ੀ ਵਿੱਚ ਸੈਕਟਰੀ ਆਫ ਇੰਡੀਆ ਸ਼੍ਰੀ ਉਦੇ ਸ਼ੈਟੀ ਜੀ ਅਤੇ ਪ੍ਰਧਾਨ ਇੰਡੀਆ ਸ਼੍ਰੀ ਭਾਰਤੀ ਸਿੰਘ ਅਰਜੁਨਾ ਐਵਾਰਡੀ ਨੇ ਸ਼੍ਰੀ ਸੰਤੋਖ ਕੁਮਾਰ ਚੌਹਾਨ ਜੀ ਅਤੇ ਸਮੁੱਚੀ ਪੰਜਾਬ ਦੀ ਜੇਤੂ ਟੀਮ ਨੂੰ ਵਧਾਈਆਂ ਦਿੱਤੀਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



