ਸੰਤ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ (ਕਾਰ ਸੇਵਾ ) ਵਾਲਿਆਂ ਵਲੋਂ ਡਾ. ਨਰੇਸ਼ ਕੁਮਾਰ ਕੰਬਾਲਾ ਨੂੰ ਕੀਤਾ ਗਿਆ ਸਨਮਾਨਿਤ ।

ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ  ) ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਦੇ ਅਧੀਨ ਪੈਂਦੇ ਪਿੰਡ ਕੰਬਾਲਾ ਦੇ ( ਦਾ ਨੈਸ਼ਨਲ ਵਾਇਸ ਪ੍ਰਧਾਨ ਵਰਲਡ ਹਿਊਮਨ ਰਾਇਟਸ ਪ੍ਰੋਟੈਕਸ਼ਨ ਕਮਿਸ਼ਨ ) ਡਾਕਟਰ ਨਰੇਸ਼ ਕੁਮਾਰ ਨੂੰ ( ਵਰਲਡ ਪੀਸ ਆਫ ਯੂਨਾਈਟਡ ਨੈਸ਼ਨਸ ਯੂਨੀਵਰਸਿਟੀ) ਵਲੋਂ ਸਮਾਜ ਸੇਵਾ ਵਿੱਚ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ । ਪੂਰੇ ਬੀਤ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਬੀਤ ਇਲਾਕੇ ਵਿੱਚ ਪਹਿਲੀ ਵਾਰ ਇਸ ਅਵਾਰਡ ਨਾਲ ਕੋਈ ਸਨਮਾਨਿਤ ਹੋਇਆ ਹੈ । ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ । ਇਲਾਕੇ ਦੇ ਲੋਕ ਉਹਨਾਂ ਦੇ ਘਰ ਆ ਕੇ ਵਧਾਈਆਂ ਦੇ ਰਹੇ ਹਨ । ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕੈਪਟਨ ਓਮ ਪ੍ਰਕਾਸ਼, ਸਬਕਾ ਸਰਪੰਚ ਕੰਬਾਲਾ ਅਤੇ ਅੰਮ੍ਰਿਤਸਰ ਹਵਾਈ ਸ਼ਾਪ ਗੜ੍ਹਸ਼ੰਕਰ ਦੇ ਮਾਲਕ ਸਤਵਿੰਦਰ ਸਿੰਘ ਸੇਠੀ ਵੀ ਹਾਜ਼ਰ ਸਨ । ਇਸ ਮੌਕੇ ਕੈਪਟਨ ਓਮ ਪ੍ਰਕਾਸ਼ ਨੇ ਕਿਹਾ ਕਿ ਨਰੇਸ਼ ਕੁਮਾਰ ਨੇ ਆਪਣੇ ਪਿਤਾ ਫਰੀਡਮ ਫਾਈਟਰ ਸੂਬੇਦਾਰ ਚੌਧਰੀ ਕ੍ਰਿਸ਼ਨ ਭੁੰਬਲਾ ਜੀ ਦਾ ਨਾਮ ਰੌਸ਼ਨ ਕੀਤਾ ਹੈ । ਇਸ ਉੱਪਰ ਪੂਰੇ ਪਿੰਡ ਅਤੇ ਇਲਾਕੇ ਨੂੰ ਬਹੁਤ ਮਾਣ ਹੈ । ਸਾਨੂੰ ਆਸ ਹੈ ਕਿ ਇਹਨਾਂ ਦੀ ਸੇਧ ਲੈ ਕੇ ਇਲਾਕੇ ਦੇ ਨੌਜਵਾਨ ਇਹਨਾਂ ਦੇ ਨਕਸ਼ੇ ਕਦਮ ਉੱਤੇ ਚੱਲਣਗੇ । ਇਸ ਤੇ ਸਾਨੂੰ ਗਰਵ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਸੂੰਨੀ ਵਾਸੀਆਂ ਵਲੋਂ ਸਵਿਧਾਨ ਦਿਵਸ ਮਨਾਇਆ ਗਿਆ ।
Next articleਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਪਿੰਡ ਵਾਹਿਦਪੁਰ ਧੀਆਂ ਦੀ ਲੋਹੜੀ ਪਾਉਣ ਲਈ ਚੁਣਿਆ