ਕੈਪਟਨ ਸਾਹਬ ਦੀ ਨਵੀਂ ਪਾਰਟੀ

ਚਾਨਣ ਦੀਪ ਸਿੰਘ ਔਲਖ

(ਸਮਾਜ ਵੀਕਲੀ) : ਗੁਟਕਾ ਸਾਹਿਬ ਤੇ ਹੱਥ ਰੱਖ ਪੰਜਾਬ ਦੀ ਜਨਤਾ ਨਾਲ ਵੱਡੇ ਵੱਡੇ ਵਾਅਦੇ ਕਰ ਕੇ ਸਰਕਾਰ ਬਣਾਉਣ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕਾਰਜਕਾਲ ਦੌਰਾਨ ਕੇਵਲ ਸਤਾ ਦਾ ਸੁੱਖ ਹੀ ਮਾਣਦੇ ਰਹੇ। ਕੈਪਟਨ ਸਰਕਾਰ ਦਾ ਕੁਝ ਸਮਾਂ ਕਰੋਨਾ ਮਹਾਂਮਾਰੀ ਨੇ ਲੰਘਾ ਦਿੱਤਾ ਅੰਤਲੇ ਸਮੇਂ ਵਿੱਚ ਜਦੋਂ ਲੋਕਾਂ ਨੂੰ ਕੁਝ ਉਮੀਦ ਬਾਕੀ ਸੀ ਉਦੋਂ ਵੀ ਕੈਪਟਨ ਬਨਾਮ ਸਿੱਧੂ ਕਾਟੋ ਕਲੇਸ਼ ਦੀਆਂ ਖਬਰਾਂ ਤੋਂ ਬਿਨਾਂ ਲੋਕਾਂ ਪੱਲੇ ਕੁਝ ਵੀ ਨਹੀਂ ਪਿਆ। ਪੰਜਾਬ ਸਰਕਾਰ ਦੀਆਂ ਪਿਛਲੇ ਸਾਢ਼ੇ ਚਾਰ ਸਾਲ ਨਕਾਮੀਆ ਨੂੰ ਛੁਪਾਉਣ ਅਤੇ ਇਸ ਕਾਟੋ ਕਲੇਸ਼ ਨੂੰ ਖਤਮ ਕਰਨ ਲਈ ਕਾਂਗਰਸ ਹਾਈ ਕਮਾਨ ਨੇ ਕੈਪਟਨ ਸਾਹਬ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਬਿਰਾਜਮਾਨ ਕਰ ਦਿੱਤਾ।

ਜਿਸ ਪਿਛੋਂ ਕੈਪਟਨ ਸਾਹਬ ਨੇ ਕਾਫੀ ਬੇਜ਼ਤੀ ਮਹਿਸੂਸ ਕੀਤੀ ਅਤੇ ਭਾਜਪਾ ਦੇ ਕੇਂਦਰੀ ਮੰਤਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਜਿਨ੍ਹਾਂ ਵਿੱਚ ਕਿਸਾਨ ਮਸਲਾ ਹੱਲ ਕਰਵਾਉਣ ਦੀਆਂ ਚਰਚਾਵਾਂ ਵੀ ਸੁਣਨ ਨੂੰ ਮਿਲੀਆਂ। ਹੁਣ ਕੈਪਟਨ ਸਾਹਬ ਨੇ ਕੌਮੀ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਕੇ ਪੰਜਾਬ ਲੋਕ ਕਾਂਗਰਸ ਨਾਮ ਦੀ ਨਵੀਂ ਖੇਤਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਆਦਿ ਵਰਗੀਆਂ ਪੰਜਾਬ ਦੀਆਂ ਮੌਜੂਦਾ ਸਥਾਪਤ ਪਾਰਟੀਆਂ ਦੇ ਬਰਾਬਰ ਖੜ੍ਹਨ ਵਿੱਚ ਕਿੰਨੀ ਕੁ ਸਫ਼ਲ ਹੋ ਪਾਉਂਦੀ ਹੈ।

ਜ਼ਿਕਰਯੋਗ ਹੈ ਕਿ ਇਸ ਨਾਲੋਂ ਪਹਿਲਾਂ ਵੀ ਗੁਰਚਰਨ ਸਿੰਘ ਟੌਹੜਾ, ਮਨਪ੍ਰੀਤ ਸਿੰਘ ਬਾਦਲ, ਸੁਖਪਾਲ ਸਿੰਘ ਖਹਿਰਾ, ਜਗਮੀਤ ਸਿੰਘ ਬਰਾੜ ਆਦਿ ਦਿੱਗਜ ਲੀਡਰਾਂ ਨੇ ਆਪਣੀਆਂ ਪਾਰਟੀਆਂ ਤੋਂ ਨਾਰਾਜ਼ ਹੋ ਕੇ ਵੱਖਰੀਆਂ ਨਵੀਆਂ ਪਾਰਟੀਆਂ ਬਣਾਈਆਂ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਕਿਸੇ ਨਾ ਕਿਸੇ ਮੌਜੂਦਾ ਸਥਾਪਤ ਪਾਰਟੀ ਵਿੱਚ ਹੀ ਰਲੇਵਾਂ ਕਰਨਾ ਪਿਆ।

ਚਾਨਣ ਦੀਪ ਸਿੰਘ ਔਲਖ, ਪਿੰਡ ਗੁਰਨੇ ਖੁਰਦ (ਮਾਨਸਾ), ਸੰਪਰਕ : 9876888177

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ਤਰਾ ਬਰਕਰਾਰ ਹੈ, ਟੀਕੇ ਦੀ ਦੂਜੀ ਡੋਜ਼ ਜ਼ਰੂਰੀ
Next articleAkash signs off with bronze medal at 2021 Men’s World Boxing