HOME ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਵਲੋਂ ਬਰਸੀ ਅਤੇ ਸ਼ਹੀਦੀ ਸਮਾਗਮ 24...

ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਵਲੋਂ ਬਰਸੀ ਅਤੇ ਸ਼ਹੀਦੀ ਸਮਾਗਮ 24 ਅਗਸਤ ਨੂੰ

ਸਰੀ/ ਵੈਨਕੂਵਰ   (ਸਮਾਜ ਵੀਕਲੀ)  (ਕੁਲਦੀਪ ਚੁੰਬਰ)- ਸ਼੍ਰੀ 108 ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਵੈਨਕੂਵਰ ਕਨੇਡਾ ਵਲੋਂ 24 ਅਗਸਤ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਡੇਢ ਵਜੇ ਤੱਕ ਲਵਲੀ ਬੈਕੁੰਟ ਹਾਲ ਸਰੀ ਵਿਖੇ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸਤਿਗੁਰੂ ਸੁਆਮੀ ਨਿਰੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਧੰਨ ਧੰਨ ਸੰਤ ਗਰੀਬ ਦਾਸ ਮਹਾਰਾਜ ਜੀ ਦੀ ਸਲਾਨਾ ਬਰਸੀ ਅਤੇ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ । ਜਿਸ ਦੀ ਜਾਣਕਾਰੀ ਦਿੰਦਿਆਂ ਕਨਵੀਨਰ ਵਰਿੰਦਰ ਬੰਗੜ ਅਤੇ ਸੰਚਾਲਕ ਗੋਪਾਲ ਲੋਹੀਆ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਰਵਿਦਾਸੀਆ ਭਾਈਚਾਰੇ ਦੀਆਂ ਸੰਗਤਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਆਪਣੇ ਮਹਾਂਪੁਰਸ਼ਾਂ ਨੂੰ ਨਤਮਸਤਕ ਹੋਣਗੀਆਂ ਅਤੇ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਸੰਕਲਪ ਲੈਣਗੀਆਂ । ਜਿੱਥੇ ਇਸ ਮੌਕੇ ਵੱਖ ਵੱਖ ਬੁਲਾਰੇ ਮਹਾਂਪੁਰਸ਼ਾਂ ਦੀ ਜੀਵਨ ਸ਼ੈਲੀ ਵਿਚਾਰਧਾਰਾ ਅਤੇ ਉਹਨਾਂ ਦੀ ਮਹਾਨ ਕੁਰਬਾਨੀ ਪ੍ਰਤੀ ਸੰਗਤ ਨੂੰ ਸੰਬੋਧਨ ਕਰਨਗੇ, ਉਥੇ ਹੀ ਕੌਮ ਦੇ ਮਿਸ਼ਨਰੀ  ਕਲਾਕਾਰ ਜਿਨ੍ਹਾਂ ਵਿੱਚ ਪੰਮਾ ਸੁੰਨੜ, ਕੁਲਦੀਪ ਚੁੰਬਰ, ਹੈਰੀ ਬੱਲ, ਸ਼ਾਮ ਪੰਡੋਰੀ ਸਮੇਤ ਕਈ ਹੋਰ ਆਪਣੇ ਮਿਸ਼ਨਰੀ ਗੀਤਾਂ ਨਾਲ ਹਾਜਰੀ ਭਰਨਗੇ । ਜਿਕਰਯੋਗ ਹੈ ਕਿ ਇਹ ਸਮਾਗਮ ਧੰਨ ਧੰਨ ਸਤਿਗੁਰੂ ਗਰੀਬ ਦਾਸ ਮਹਾਰਾਜ ਜੀ ਦੀ ਸਲਾਨਾ ਬਰਸੀ ਅਤੇ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਦੀ ਅਮਰ ਸ਼ਹੀਦੀ ਨੂੰ ਸਮਰਪਿਤ ਕਰਕੇ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਸੰਗਤ ਲਈ ਵਿਸ਼ੇਸ਼ ਤੌਰ ਤੇ ਲੰਗਰਾਂ ਦੇ ਵੀ ਪ੍ਰਬੰਧ ਕੀਤੇ ਗਏ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਰਮਾਂ ਦੇ ਲੇਖੇ
Next articleਮਸ਼ਹੂਰ ਮਲਿਆਲਮ ਅਦਾਕਾਰਾ ਰਿਨੀ ਐਨ ਜਾਰਜ: ਹੌਂਸਲੇ, ਕਲਾ ਅਤੇ ਪ੍ਰੇਰਣਾ ਦੀ ਕਹਾਣੀ