ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਵੈਨਕੂਵਰ ਕਨੇਡਾ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦਾ ਅਤੇ ਬਹੁਜਨਾਂ ਦੇ ਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਲਵਲੀ ਬੈਂਕੁੰਟ ਹਾਲ ਸਰੀ ਵਿਖੇ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੀ ਸਰਪ੍ਰਸਤੀ ਹੇਠ ਇਕ ਸਮਾਗਮ ਰਚਾ ਕੇ ਮਨਾਇਆ ਗਿਆ । ਸ਼੍ਰੀਮਾਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਜੀ ਨੇ ਇਸ ਸਮਾਗਮ ਦੀਆਂ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਭੇਜਿਆ। ਇਸ ਮੌਕੇ ਪਹਿਲਾਂ ਸ੍ਰੀ ਅੰਮ੍ਰਿਤਬਾਣੀ ਦੇ ਜਾਪ ਕੀਤੇ ਗਏ। ਸ਼੍ਰੀ ਸੁਖਦੇਵ ਬੰਗੜ ਅਤੇ ਰਾਕੇਸ਼ ਵਿਰਦੀ ਵਲੋਂ ਪਾਠ ਦੀ ਸੇਵਾ ਨਿਭਾਈ ਗਈ। ਇਸ ਮੌਕੇ ਭਾਈ ਮਦਨ ਕਮਾਲਪੁਰੀ ਅਤੇ ਪੰਮਾ ਸੁੰਨੜ ਵਲੋਂ ਸ਼ਬਦ ਰਚਨਾਵਾਂ ਗਾਈਆਂ ਗਈਆਂ । ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸ੍ਰੀਮਾਨ ਮਲੂਕ ਚੰਦ ਕਲੇਰ, ਰਸ਼ਪਾਲ ਸਿੰਘ ਭਾਰਦਵਾਜ, ਰੂਪ ਲਾਲ ਗੱਡੂ ਅਤੇ ਸੁਰਿੰਦਰ ਸੰਧੂ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ ਤੇ ਆਪਣੇ ਰਹਿਬਰਾਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜੀਵਨ ਤੇ ਉਨਾਂ ਵਲੋਂ ਚਲਾਏ ਮਿਸ਼ਨ ਦੀਆਂ ਅਹਿਮ ਵਿਚਾਰਾਂ ਹਾਜ਼ਰੀਨ ਵਿੱਚ ਰੱਖੀਆਂ ਗਈਆਂ। ਸਭਾ ਦੇ ਬੁਲਾਰੇ ਸ੍ਰੀਮਾਨ ਵਰਿੰਦਰ ਬੰਗੜ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਸ੍ਰੀਮਾਨ ਗੋਪਾਲ ਲੋਹੀਆ ਨੇ ਨਿਭਾਈ। ਅੰਤ ਵਿੱਚ ਸਾਰੀ ਸੰਗਤ ਅਤੇ ਵਲੰਟੀਅਰ ਸਾਥੀਆਂ ਤੋਂ ਇਲਾਵਾ ਲਵਲੀ ਬੈਂਕੁੰਟ ਹਾਲ ਦੀ ਮੈਨੇਜਮੈਂਟ ਟੀਮ ਦਾ ਟਰੱਸਟ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਲੰਗਰ ਦੀ ਸੇਵਾ ਸਵ. ਸ਼੍ਰੀ ਰਾਮ ਪ੍ਰਕਾਸ਼ ਝਿੰਮ ਅਤੇ ਮਾਤਾ ਜੀ ਹਰਬੰਸ ਕੌਰ ਜੀ ਦੇ ਪਰਿਵਾਰ ਪੁੱਤਰ ਸ੍ਰੀ ਮਦਨ ਝਿੰਮ ਅਤੇ ਸ੍ਰੀਮਤੀ ਪੂਨਮ ਝਿੰਮ ਅਤੇ ਫੈਮਲੀ ਵਲੋਂ ਕੀਤੀ ਗਈ ।
ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਕਨੇਡਾ ਵੈਨਕੂਵਰ ਨੇ ਮਨਾਇਆ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਂਸੀ ਰਾਮ ਜੀ ਦਾ ਜਨਮ ਦਿਹਾੜਾ ਵੱਖ ਵੱਖ ਬੁਲਾਰਿਆਂ ਨੇ ਕੀਤਾ ਸੰਬੋਧਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



