ਸੰਤ ਰਾਮ ਉਦਾਸੀ, ਕਦੇ ਉਦਾਸ ਨਹੀਂ ਹੁੰਦਾ

ਸੁਖਦੇਵ ਸਿੱਧੂ...
  (ਸਮਾਜ ਵੀਕਲੀ)  
ਛੋਟੀ ਕਿਸਾਨੀ,
ਦਰਮਿਆਨੀ ਕਿਸਾਨੀ,
 ਸੀਮਾਂਤ ਕਿਸਾਨੀ,
ਕਿਸਾਨ  ਦੀ ਖੇਤੀ-ਚਰਚਾ ਹੁਣ,
ਫਸਲ  ਨਹੀਂ,
ਕਰਜਾ ਕਿਸ਼ਤਾਂ  ਪੈਦਾ ਕਰ ਰਹੀ ਹੈ,
ਫਸਲਾਂ ਬੀਜਣ ਸਮੇਂ,
 ਫਸਲ ਪੱਕਦੇ ਸਮੋਂ,
ਮਹਿਕ ਨਹੀ,
ਡੂੰਘੀ ਘਬਰਾਹਟ  ਪੈਦਾ ਕਰਦੀ  !
ਫਸਲਾਂ  ਵਿੱਚੋਂ  ਸੰਤੁਸ਼ਟੀ,
ਖੁਸ਼ੀਆਂ, ਹਾਵ ਭਾਵ  ਨਹੀਂ ਸਿਰਜਦੀਆਂ,
ਮੰਡੀਆਂ  ਵਿੱਚੋਂ ਖਾਲੀ ਹੱਥ ਲਟਕਾ,
ਘਰ ਆ ਬਹੁੜਦੀਆਂ!
ਖੁਦਕੁਸ਼ੀਆਂ  ਦੀਆਂ ਖਬਰਾਂ ,
ਅਫਸੋਸ  ਦਰਦ ਅਠਹਿਰਾਅ,
ਕਦੇ ਵੀ ਖੇਤਾਂ ਦੇ ਧਰਮ ਵਾਲੇ ਨਹੀਂ  ਹੁੰਦੈ ,
ਹਕੂਮਤ ਲਈ,
ਬਹੁਮੱਤ  ਵੋਟਾਂ ਦੀ ਭਾਰੀ ਗਿਣਤੀ ,
 ਬਿਰਤਾਂਤਿਕ ਲਾਰਾ ਸਹਿਮਤੀ,
ਮਾਂ  ਦੀਆਂ  ਪਾਈਆਂ  ਬਾਤਾਂ,
 ਬਣ ਬਣ ਨਿੱਕਲਦੀ,
 ਖੇਤਾਂ ਵਿਚਲੀ  ਦੁਰਦਸ਼ਾ ਹੁੰਦੀ ਕਿਰਤ,
ਕੌਣ ਕਹਿੰਦਾ ਹੈ,
ਰਾਜਨੀਤਕ ਮੁਖੀ ਤੇ ਉਹਦੇ ਗੁਰਗੇ,
ਖੇਤੀ ਲਈ ਵਫਾਦਾਰ ਬਣ ਕਦੇ ਵੀ ਨਾ ਉਭਰਦੇ !
ਕਰਜ਼ਾ ਤੇ ਕਿਸਾਨ,
ਕਿਸਾਨ  ਅਤੇ ਮਜ਼ਦੂਰ  ਮਜ਼ਦੂਰ,
ਕਿਸਾਨੀ  ਨਾਲ,
ਅਟੁੱਟਵੀਂ ਸਾਂਝ ਨਾਲ ਓਤ ਪੋਤ  ਰਹਿੰਦੇ,
ਅੰਦਰੂਨੀ ਪੀੜ ਵਾਲਾ ਰਿਸ਼ਤਾ  ਮੰਨਦਾ ਹੋਇਆ,
ਆਪਣੀ ਮਿਹਨਤ ਦਾ ਰੇਟ ,
ਐਸ ਵਾਰ ਵੀ,
ਖੁਦ ਹੀ ਵਧਾਉਣਾ  ਨਹੀਂ  ਚਾਹੁੰਦਾ ਬਿਲਕੁਲ, ।
ਕਿਸਾਨ  ਤੇ ਕਾਮਾ ਮਿਲ ਕੇ,
 ਸੰਤ ਰਾਮ ਉਦਾਸੀ ਦੇ ਗੀਤ ਨੂੰ,
ਦੋ ਦੋ ਮਿੱਠੇ ਪਰ,
 ਕੌੜੀ ਅਸਮਾਨੀਂ ਚੜ੍ਹੀ ਸਿੱਧੀ ਮਿਰਚ ਵਰਗੇ,
 ਤਾਸੀਰ ਵਾਲੇ ਪੈੱਗ ਲਾ ਕੇ,
ਦੋਵੇਂ,  ਇੱਕੋ ਲਹਿਰ  ਵਿੱਚ  ਗਾਉਣ ਲੱਗ ਪਏ,
ਸੰਤ ਰਾਮ ਉਦਾਸੀ,
 ਜਿਵੇਂ ਉਨ੍ਹਾਂ ਦੇ ਅੱਗੇ ,
ਲੈ-ਬੱਧ ਗਾਣਾ ਖੁੱਲ੍ਹ  ਕੇ ਬੋਲ ਉੱਠਿਆ ਹੋਵੇ ,
” ਲਿਆ ਤੰਗਲੀ ਨਸੀਬਾਂ ਨੂੰ  ਫਰੋਲੀਏ,..”
ਘਰ ਪਹੁੰਚ ਕੇ,
ਸੰਤਾ ਸਿੰਘ ਮਸਤੀ ਭਰ ਕੇ ਗਾਉਣ ਲੱਗ  ਪਿਆ,
ਦਿਲ ਦਾ ਅਮੀਰ ਕਿਰਤੀ,
ਅਥਾਹ ਰੰਗਲੇ ਚਾਅ ਫੜ੍ਹਦੈ,
ਕਿਵੇਂ ਵੇਦਨਾ ਭਰ ਉੱਠਦੈ,
” ਚੜ੍ਹਦਾ ਰਵੀਂ ਤੂੰ ਸੂਰਜਾ ਕੰਮੀਆਂ ਦੇ ਵਿਹੜੇ ” !
ਕਿਸਾਨ ਦੀ ਔਰਤ,
ਇਹ ਕਹਿ ਕੇ  ਬੇਹੋਸ਼ ਹੋ ਗਈ,
” ਕੀ  ਇਹੁ ਹਮਾਰਾ ਜੀਵਣਾ , “,
ਪੂਰਾ ਪੂਰਾ ਗੁਨਾਹਗਾਰ ,
ਹਰੀ ਕ੍ਰਾਂਤੀ ਵਿਚਲਾ,
ਮਜਬੂਰ ਦਾਅਵੇਦਾਰ ,
ਹਰੀ ਕ੍ਰਾਂਤੀ  ਨੂੰ,
ਅਚਾਨਕ ਹਸਪਤਾਲ  ਭਰਤੀ ਹੋਈ ,
ਆਪਣੀ ਔਰਤ ਤੋਂ,
ਸਰਾਸਰ ਮਾਫੀਆਂ  ਮੰਗਣ ਲੱਗਾ !,
ਵਾਰ ਵਾਰ  !
ਤੜਪ ਰਹੀ ਵੇਦਨਾ ਨੂੰ,
ਤਸੱਲੀ ਦੀ ਲੋਰ ਨੀਵੀਂ  ਕਹੀ ਜਾ ਰਿਹੈ,
 ਹਰੀ ਕ੍ਰਾਂਤੀ ਸਾਡੇ ਲਈ,
 ਬਾਰੂਦ  ਖਿੜ ਕੇ ਆਈ,
ਪਰ ਕਿਸਾਨ  ਤੇ ਕਾਮੇ ਨੇ,
 ਮਿਲ ਕੇ ਅਹਿਦ ਲੈ ਲਿਆ,
” ਅਸੀਂ ਨਾਬਰੀ ਕਰਾਂਗੇ,
ਅਸੀਂ  ਬਗਾਵਤ ਕਰਾਂਗੇ,
ਅਸੀਂ  ਜਿੰਦਗੀ, ਜਿੰਦਗੀ,
 ਜਿੰਦਗੀ ਜਜ਼ਬਾਤ ਜ਼ਿੰਦਾਬਾਦ ਕਰਦੇ ਰਹਾਂਗੇ!
ਮਿਲ ਕੇ  ਪੱਕਾ ਅਹਿਦ ਲਵਾਂਗੇ,
ਸਾਡੇ ਮੋਹ ਵਿੱਚ ,
ਜਿਹੜੀ ਕਦੇ ਵੀ ਤਰੇੜ ਆਵੇਗੀ,
 ਉਸ ਨੂੰ,
ਸਾਂਝੀਵਾਲਤਾ ਦੀ,
 ਗਲਵੱਕੜੀ ਵਿੱਚ ਭਰਕੇ,
ਆਪਾ ਸਿਦਕ ਪੇਸ਼ ਕਰਾਂਗੇ,
ਜਿੰਦਗੀ ਨੂੰ,
ਕਿਸਮਤ ਮਰਦਿਆਂ ਨਹੀਂ,
ਅੰਦੋਲਨ ਵੱਲ ਲੈ ਕੇ ਤੁਰਨਾ ਹੁੰਦਾ /ਤੁਰਾਂਗੇ !
            ਸੁਖਦੇਵ ਸਿੱਧੂ….           
            ਸੰਪਰਕ ਨੰਬਰ   :     9888633481 .

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article    ਗੀਤ
Next articleਰੱਖੜੀ