ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਬ੍ਰਹਮਲੀਨ ਸੰਤ ਹਰੀ ਦਾਸ ਮਹਾਰਾਜ ਜੀ ਦਾ 59ਵਾਂ ਬਰਸੀ ਸਮਾਗਮ ਅੰਮ੍ਰਿਤਬਾਣੀ ਪਾਵਨ ਗ੍ਰੰਥ ਦੀ ਛੱਤਰ ਛਾਇਆ ਦੇ ਹੇਠ ਅਤੇ ਡੇਰੇ ਦੇ ਗੱਦੀ ਨਸ਼ੀਨ ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ ਦੀ ਪਾਵਨ ਸਰਪ੍ਰਸਤੀ ਹੇਠ ਬੜੀ ਹੀ ਸ਼ਰਧਾ ਅਤੇ ਸਤਿਕਾਰ ਸਾਹਿਤ ਡੇਰਾ 108 ਸੰਤ ਹਰੀ ਦਾਸ ਜੀ ਬੋਪਾਰਾਏ ਕਲਾਂ ਵਿਖੇ ਮਨਾਇਆ ਗਿਆ l ਇਸ ਮੌਕੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਲੜੀਵਾਰ ਪਾਵਨ ਜਾਪ ਹੋਏ ਅਤੇ ਵਿਸ਼ਵ ਦੇ ਭਲੇ ਦੀ ਅਰਦਾਸ ਕੀਤੀ ਗਈ l ਇਸ ਮੌਕੇ ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ,ਸੰਤ ਸੁਰਿੰਦਰ ਦਾਸ ਬਾਵਾ ਜੀ, ਸੰਤ ਹਰਵਿੰਦਰ ਦਾਸ ਜੀ,ਸੰਤ ਬੂਟਾ ਭਾਰਤੀ ਜੀ, ਸੰਤ ਧਰਮ ਦਾਸ ਜੀ, ਗਿਆਨੀ ਸੱਜਣ ਸਿੰਘ ਜੀ, ਸ੍ਰੀ ਵਿਕਰਮ ਰਵਿਦਾਸੀਆ, ਸੰਤ ਹਰਮੇਸ਼ਵਰੀ ਜੀ, ਸੰਤ ਹਰਦੇਸਵਰੀ ਜੀ ਆਦਿ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸੰਤ ਹਰੀਦਾਸ ਜੀ ਨੇ ਆਪਣਾ ਸਾਰਾ ਜੀਵਨ ਪ੍ਰਭੂ ਭਗਤੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਲਗਾਇਆ, ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ l ਇਸ ਮੌਕੇ ਬੰਗੜ ਬ੍ਰਦਰ ,ਜੀਵਨ ਸੋਹਲ, ਬਾਬਾ ਭੱਟੀ ਅਤੇ ਸੰਤ ਹਰੀ ਦਾਸ ਡੇਰੇ ਦੇ ਬੱਚਿਆਂ ਨੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ l ਇਸ ਮੌਕੇ ਲੇਖਕ ਮਹਿੰਦਰ ਸੰਧੂ ਮਹੇੜੂ ਦੁਆਰਾ ਸੰਤ ਹਰੀਦਾਸ ਦੇ ਜੀਵਨ ਤੇ ਛਾਪਿਆ ਗਿਆ ਵਿਸ਼ੇਸ਼ ਅੰਕ ਸੰਤਾਂ ਮਹਾਂਪੁਰਸ਼ਾਂ ਵੱਲੋਂ ਰਿਲੀਜ਼ ਕੀਤਾ ਗਿਆ l ਪਹਿਲੀ ਕਲਾਸ ਤੋਂ ਦਸਵੀ ਕਲਾਸ ਤੱਕ ਦੇ ਬੱਚੇ, ਜੋ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਉਹਨਾਂ ਨੂੰ ਸੰਤਾਂ ਵੱਲੋਂ ਸਨਮਾਨਿਤ ਕੀਤਾ ਗਿਆ l ਗੁਰੂ ਦਾ ਲੰਗਰ ਅਤੁੱਟ ਵਰਤਿਆ ਅਤੇ ਸਟੇਜ ਸਕੱਤਰ ਦੀ ਸੇਵਾ ਡਾ ਪ੍ਰੇਮ ਧਨਾਲ ਨੇ ਨਿਭਾਈ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



