ਗੜ੍ਹਸ਼ੰਕਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਗੜ੍ਹਸ਼ੰਕਰ ਵਿੱਚ ਬਸਪਾ ਨੇ ਵੱਡਾ ਐਲਾਨ ਕਰਕੇ ਪੰਜਾਬ ਸਰਕਾਰ ਨੂੰ ਦੱਸਿਆ ਕਿ ਜੇਕਰ ਤੁਸੀਂ ਹੁਣ ਵੀ ਸਰਕਾਰ ਨਹੀਂ ਸੰਭਲੀ ਤਾਂ ਬਸਪਾ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਕਰਕੇ ਖੁਰਾਲਗੜ੍ਹ ਸਾਹਿਬ ਵਿਖੇ ਠੇਕੇ ਖੋਲ੍ਹੇ ਗਏ ਹਨ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਬੇਅਬਦੀ ਹੋਣੀ ਬੰਦ ਨਾ ਕਰ ਸਕੀ ਇਹ ਸਰਕਾਰ ਤਾਂ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਨੇ ਐਲਾਨ ਕੀਤਾ ਹੈ ਕਿ ਇਸ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪੈਵੇਗਾ ਕਿਉਂਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 6 ਠੇਕੇ 30 ਬ੍ਰਾਂਚਾਂ ਖੋਲ੍ਹ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਧਰਤੀ ਨੂੰ ਪਵਿੱਤਰ ਤੋਂ ਅਪਵਿੱਤਰ ਬਣਾਕੇ ਰੱਖ ਦਿੱਤਾ ਹੈ। ਇਸ ਵਿੱਚ ਕਾਂਗਰਸ ਪਾਰਟੀ ਨੇ ਤਿੰਨ ਠੇਕੇ ਅਤੇ ਤਿੰਨ ਠੇਕੇ ਆਮ ਆਦਮੀ ਪਾਰਟੀ ਨੇ ਖੁਲਵਾਉਣ ਵਿੱਚ ਮੁੱਖ ਭੂਮਿਕਾ ਨਜ਼ਰ ਆ ਰਹੀ ਹੈ। ਜਿਨ੍ਹਾਂ ਦੇ ਵਰਖਿਲਾਫ ਅਸੀਂ ਪਿੰਡ ਪਿੰਡ ਅਤੇ ਘਰ ਘਰ ਜਾਣ ਦਾ ਪ੍ਰੋਗਰਾਮ ਬਣਾਵਾਂਗੇ ਅਤੇ ਲੋਕਾਂ ਦਾ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਕਰਾਂਗੇ ਇਹ ਮੇਰੀ ਸਰਕਾਰ ਨੂੰ ਸਖ਼ਤ ਚੇਤਾਵਨੀ ਹੈਂ ਸੰਭਲਨਾ ਹੈ ਤਾਂ ਸੰਭਲ ਜਾਓ ਇਸ ਮੌਕੇ ਤੇ ਬਸਪਾ ਪੰਜਾਬ ਦੀ ਪੂਰੀ ਟੀਮ ਉਨ੍ਹਾਂ ਦੇ ਨਾਲ ਖੜ੍ਹੀ ਸੀ।
ਬਸਪਾ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਵੇਗੀ —ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



