ਸੰਤ ਬਾਬਾ ਸੇਵਾ ਦਾਸ ਸੀ ਸਾਹਰੀ ਵਾਲੇ ਪਰਉਪਕਾਰੀ ਸੰਤ ਸਨ- ਸੰਤ ਬਲਵੀਰ ਦਾਸ ਜੀ

(ਸਮਾਜ ਵੀਕਲੀ) ਨਸਰਾਲਾ /ਸ਼ਾਮ ਚੁਰਾਸੀ ( ਕੁਲਦੀਪ ਚੁੰਬਰ)– ਧੰਨ ਧੰਨ ਡੇਰਾ ਬਾਬਾ ਸੰਤ ਬਾਬਾ ਮਾਹਨ ਦਾਸ ਜੀ ਸਾਹਰੀ ਨੇਡ਼ੇ ਨਸਰਾਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਡੇਰੇ ਦੇ ਗੱਦੀਨਸ਼ੀਨ ਬਾਬਾ ਬਲਵੀਰ ਦਾਸ ਜੀ ਦੀ ਅਗਵਾਈ ਹੇਠ ਬ੍ਰਹਮਲੀਨ ਸੰਤ ਬਾਬਾ ਸੇਵਾ ਦਾਸ ਜੀ ਦਾ ਸਾਲਾਨਾ ਬਰਸੀ ਸਮਾਗਮ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਗੁਰਬਾਣੀ ਕੀਰਤਨ ਨਾਲ ਵੱਖ ਵੱਖ ਰਾਗੀ ਢਾਡੀ ਜਥਿਆਂ ਨੇ ਸੰਗਤ ਨੂੰ ਨਿਹਾਲ ਕੀਤਾ। ਸੰਤ ਬਾਬਾ ਬਲਵੀਰ ਦਾਸ ਜੀ ਗੱਦੀ ਨਸ਼ੀਨ ਡੇਰਾ ਸਾਹਰੀ ਨੇ ਇਸ ਮੌਕੇ ਆਪਣੇ ਪ੍ਰਵਚਨ ਕਰਦਿਆਂ ਕਿਹਾ ਕਿ ਸੰਤ ਬਾਬਾ ਸੇਵਾ ਦਾਸ ਜੀ ਮਹਾਨ ਪਰਉਪਕਾਰੀ ਮਹਾਤਮਾ ਸਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਜਿਥੇ ਸੈਂਕਡ਼ੇ ਸੰਗਤਾਂ ਨੂੰ ਨਾਮ ਬਾਣੀ ਦੇ ਸਿਮਰਨ ਭਜਨ ਨਾਲ ਜੋੜਿਆ , ਉੱਥੇ ਹੀ ਉਨ੍ਹਾਂ ਨੇ ਸਮਾਜ ਵਿੱਚ ਅਨੇਕਾਂ ਸਮਾਜਸੇਵੀ ਕਾਰਜ ਕਰਕੇ ਪਰਉਪਕਾਰ ਕੀਤੇ ।

ਇਸ ਮੌਕੇ ਸੰਤ ਬਾਬਾ ਗਿਆਨ ਦਾਸ ਜੀ ਰਾਜਸਥਾਨ ਵਾਲੇ, ਸੰਤ ਬਾਬਾ ਸਤਪਾਲ ਸਿੰਘ ਸਾਹਰੀ ਵਾਲੇ ਸਮੇਤ ਕਈ ਹੋਰ ਮਹਾਪੁਰਸ਼ਾਂ ਨੇ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋੜਵੰਦ ਵਿਅਕਤੀਆਂ ਨੂੰ ਮੁਫਤ ਦਵਾਈਆਂ ਪ੍ਰਦਾਨ ਕਰਵਾਈਆਂ ਗਈਆਂ । ਕਥਾ ਕੀਰਤਨੀ ਜਥਿਆਂ ਵਿੱਚ ਵਿਸ਼ੇਸ਼ ਤੌਰ ਤੇ ਸੰਤ ਬਾਬਾ ਜੀਤ ਦਾਸ ਜੀ ਕੀਰਤਨੀ ਜੱਥਾ ਪਿੰਡ ਮਾਹਿਲ ਗਹਿਲਾਂ , ਭਾਈ ਸੰਤੋਖ ਸਿੰਘ ਜੀ, ਬੀਬੀ ਬਲਜਿੰਦਰ ਕੌਰ ਜੀ ਖਾਲਸਾ, ਭਾਈ ਮਨਜੀਤ ਮਨਜੀਤ ਸਿੰਘ ਜੀ , ਬੂਟਾ ਮੁਹੰਮਦ ਖ਼ਾਨ ਸਮੇਤ ਕਈ ਹੋਰਾਂ ਨੇ ਸੰਤ ਮਹਾਂਪੁਰਸ਼ਾਂ ਦੀ ਮਹਿਮਾ ਦਾ ਗੁਣਗਾਨ ਕੀਤਾ । ਇਸ ਮੌਕੇ ਸੇਵਾਦਾਰ ਹਰਬੰਸ ਲਾਲ ,ਅਮਰੀਕ ਚੰਦ, ਦੇਸ ਰਾਜ ਜੱਖੂ, ਰੂਪ ਲਾਲ ਸਹਿਗਲ , ਕੁਲਵੰਤ ਸਿੰਘ, ਪ੍ਰੇਮਪਾਲ ਤਲਵੰਡੀ, ਹਰਭਜਨ ਲਾਲ ਧਾਰਨੀਆ, ਸੁਰਿੰਦਰ ਕਾਲਾ, ਮਨਜਿੰਦਰ ਸਿੰਘ, ਬਲਦੇਵ ਸਿੰਘ ਮਿਸਤਰੀ, ਭੁਪਿੰਦਰ ਸਿੰਘ ਲੰਬੜਦਾਰ, ਸੋਹਣ ਸਿੰਘ ਸਮੇਤ ਕਈ ਹੋਰ ਸੰਗਤਾਂ ਹਾਜ਼ਰ ਸਨ । ਆਈਆਂ ਸੰਗਤਾਂ ਨੂੰ ਗੁਰੂ ਮਹਾਰਾਜ ਦਾ ਅਤੁੱਟ ਲੰਗਰ ਛਕਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ। ਅੰਤ ਵਿੱਚ ਸਹਿਯੋਗੀ ਅਤੇ ਦਾਨੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਮਹਾਂਪੁਰਸ਼ਾਂ ਵੱਲੋਂ ਸਨਮਾਨਤ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article16 ਦਸੰਬਰ ਨੂੰ ਲੱਗੇਗਾ ਅਜਮਾਨ ਯੂਏਈ ਵਿਚ ਬਲੱਡ ਡੋਨੇਸ਼ਨ ਕੈਂਪ- ਵੈਦ ਹਰੀ ਸਿੰਘ ਅਜ਼ਮਾਨ
Next articleਗਾਇਕਾ ਮਨਦੀਪ ਮੈਂਡੀ ਅਤੇ ਸੁੱਚਾ ਰੰਗੀਲਾ ਲੈ ਕੇ ਹਾਜ਼ਰ ਹੋਏ ਟਰੈਕ “ਛੜਾ”