ਸੰਤ ਬਾਬਾ ਲੀਡਰ ਸਿੰਘ ਜੀ ਨੇ ਸਫਾਈ ਕਾਰਜ ਸ਼ੁਰੂ ਕਰਵਾਇਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਕਮਿਊਨਿਟੀ ਹੈਲਥ ਸੈਂਟਰ ਫੱਤੂਢੀਂਗਾ ਵਿਖੇ ਸੰਤ ਬਾਬਾ ਲੀਡਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਐੱਨ ਆਰ ਆਈ. ਵੀਰਾਂ ਤੇ ਸਮਾਜ ਵੈੱਲਫੇਅਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਸਾਫ ਸਫਾਈ ਦਾ ਕਾਰਜ ਬਹੁਤ ਹੀ ਉਤਸ਼ਾਹ ਨਾਲ ਨੇਪਰੇ ਚਾੜਿਆ ਗਿਆ। ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਦੇ ਲਈ ਫਲਦਾਰ ਤੇ ਛਾਂਦਾਰ ਦਰੱਖਤਾਂ ਦੀ ਸਾਂਭ-ਸੰਭਾਲ ਦਾ ਉਪਰਾਲਾ ਕੀਤਾ ਗਿਆ। ਸਾਰੇ ਹਸਪਤਾਲ ‘ਚ ਉੱਗੀ ਕੁਦਰਤੀ ਭੰਗ ਬੂਟੀ ਨੂੰ ਕਟਵਾ ਕੇ ਚੌਗਿਰਦੇ ਨੂੰ ਸਾਫ ਕੀਤਾ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਐੱਨ.ਆਰ.ਆਈਜ਼ ਵੀਰ ਸਮੂਹ ਨਗਰ ਨਿਵਾਸੀ ਐੱਸ. ਐੱਮ. ਓ. ਡਾ. ਰਾਜੀਵ ਪਰਾਸ਼ਰ, ਡਾ. ਤਰਦੀਪ ਸਿੰਘ, ਡਾ. ਸੁਖਬੀਰ ਸਿੰਘ, ਡਾ. ਸੁਰਿੰਦਰ ਸਿੰਘ ਤੇ ਸਮਾਜ ਵੈੱਲਫੇਅਰ ਐਸੋਸੀਏਸ਼ਨ ਕਮੇਟੀ ਦੇ ਸਾਰੇ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੂੰ ਸੰਤ ਬਾਬਾ ਲੀਡਰ ਸਿੰਘ ਜੀ ਵੱਲੋਂ ਸਮਾਜ ਸੁਧਾਰ ਦੇ ਕੰਮ ਕਰਨ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੇਟ ਨੰਬਰ 2 ਰੇਲ ਕੋਚ ਫੈਕਟਰੀ ਦੇ ਬਾਹਰ ਕਾਂਗਰਸੀਆਂ ਵਲੋਂ ਲਗਾਇਆ ਗਿਆ ਰੋਸ ਧਰਨਾ,
Next articleਹਲਕਾ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰਪ੍ਰਤਾਪ ਦਾ ਨਾਂ ਸੁਣਦੇ ਹੀ ਲ਼ੋਕ ਏਕਤਾ ਭਵਨ ਕਪੂਰਥਲਾ ਵੱਲ ਨੂੰ ਹੋ ਤੁਰੇ