ਵਿਦੇਸ਼ ਦੀਆਂ ਸੰਗਤਾਂ ਨੂੰ ਨੇੜੇ ਹੋ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਅਤੇ ਗੁਰਮਤਿ ਸੰਬੰਧੀ ਸ਼ੰਕਿਆਂ ਨੂੰ ਦੂਰ ਕਰਨ ਦਾ ਸੁਭਾਗ ਅਵਸਰ ਨਸੀਬ ਹੋਇਆ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.)– ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ‘ਚ ਪ੍ਰਚਾਰਕ ਦੌਰੇ ਉਪਰੰਤ ਦੇਸ਼ ਪਰਤ ਆਏ ਹਨ। ਮਹਾਂਪੁਰਸ਼ਾਂ ਦੇ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਪੁੱਜਣ ਤੇ ਟਕਸਾਲ ਦੇ ਵਿਦਿਆਰਥੀਆਂ ਅਤੇ ਉਚੇਚੇ ਤੌਰ ਤੇ ਪੁੱਜੀਆਂ ਸਥਾਨਕ ਸੰਗਤਾਂ ਨੇ ਭਰਵਾਂ ਸੁਆਗਤ ਕੀਤਾ। ਪ੍ਰਾਪਤ ਹੋਈ ਜਾਣਕਾਰੀ ਮਹਾਂਪੁਰਸ਼ਾਂ ਨੇ ਕੈਨੇਡਾ ਦੇ ਬਰੈਂਪਟਨ, ਸਕਾਰਬਰੋ, ਵਿਨੀਪੈਗ, ਕੈਲਗਰੀ, ਵੈਨਕੂਵਰ, ਸਰੀ, ਮਾਲਟਨ, ਗੁਰਦੁਆਰਾ ਜੋਤ ਪ੍ਰਕਾਸ਼ ਆਦਿ ਸ਼ਹਿਰਾਂ ਵਿਚਲੇ ਗੁਰੂ ਘਰਾਂ ਵਿੱਚ ਹਫਤਾਵਾਰੀ ਗੁਰਮਤਿ ਸਮਾਗਮਾਂ ਅਤੇ ਗੁਰਮੁਖਾਂ ਵੱਲੋਂ ਆਪੋ-ਆਪਣੇ ਘਰਾਂ ਵਿੱਚ ਉਲੀਕੇ ਸਮਾਗਮਾਂ ਵਿੱਚ ਹਾਜ਼ਰੀ ਭਰੀ। ਜਦਕਿ ਅਮਰੀਕਾ ਵਿਚਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੋਸਾਇਟੀ ਅਟਲਾਂਟਾ, ਐਲਬਾਮਾਂ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਗਰੀਨਵੂਡ ਇੰਡੀਆਨਾ, ਗੁਰਦੁਆਰਾ ਗੁਰੂ ਨਾਨਕ ਦਰਬਾਰ ਟੈਕਸਸ ਆਦਿ ਵਿਚਲੇ ਗੁਰੂ ਘਰਾਂ ‘ਚ ਉਚੇਚੇ ਤੌਰ ਤੇ ਉਲੀਕੇ ਸਮਾਗਮਾਂ ਤੋਂ ਇਲਾਵਾ ਇਨ੍ਹਾਂ ਹੀ ਸ਼ਹਿਰਾਂ ਅਤੇ ਨੇੜਲੇ ਨਗਰਾਂ ਤੋਂ ਇਲਾਵਾ ਨਿਊਜਰਸੀ ਤੇ ਨਿਊਯਾਰਕ ਆਦਿ ਸ਼ਹਿਰਾਂ ਵਿੱਚ ਵਸਦੇ ਗੁਰੂ ਪਿਆਰ ‘ਚ ਭਿੱਜੇ ਗੁਰਮੁਖ ਪਿਆਰਿਆਂ ਦੇ ਸੱਦੇ ਤੇ ਉਨ੍ਹਾਂ ਦੇ ਘਰਾਂ ਵਿੱਚ ਉਚੇਚੇ ਤੌਰ ਤੇ ਪੁੱਜ ਕੇ ਗੁਰਬਾਣੀ-ਨਾਮ ਸਿਮਰਨ ਦੇ ਜਾਪ ਕਰਵਾਏ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਪ੍ਰਧਾਨ ਸ੍ਰ: ਦਲਜੀਤ ਸਿੰਘ, ਪ੍ਰਧਾਨ ਸੁਰਿੰਦਰ ਸਿੰਘ, ਸਕੱਤਰ ਸ੍ਰ: ਬਲਜਿੰਦਰ ਸਿੰਘ, ਹਰਸਿਮਰਨ ਸਿੰਘ, ਬਖਸ਼ੀਸ਼ ਸਿੰਘ, ਨਿਰਪਾਲ ਸਿੰਘ, ਪਰਮਬਖਸ਼ੀਸ਼ ਸਿੰਘ, ਪੁਸ਼ਵਿੰਦਰ ਸਿੰਘ ਲਾਡੀ, ਵਰਜੀਤ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਸਿੰਘ, ਸੁਖਦੀਪ ਸਿੰਘ, ਹਰਸਿਮਰਨ ਸਿੰਘ ਨੇ ਦੱਸਿਆ ਕਿ ਕੈਨੇਡਾ ਅਤੇ ਅਮਰੀਕਾ ਵਿਚਲੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵੱਲੋਂ ਹਫਤਾਵਾਰੀ ਸਮਾਗਮਾਂ ਉਪਰੰਤ ਜਿੱਥੇ ਬਾਬਾ ਜੀ ਦਾ ਸਨਮਾਨ ਕੀਤਾ ਗਿਆ, ਉਥੇ ਬਾਕੀ ਦਿਨਾਂ ਦੌਰਾਨ ਗੁਰਪਿਆਰ ਵਾਲੀਆਂ ਸੰਗਤਾਂ ਵੱਲੋਂ ਉਲੀਕੇ ਸਮਾਗਮਾਂ ਦੌਰਾਨ ਆਪੋ ਆਪਣੇ ਘਰਾਂ ਵਿੱਚ ਮਹਾਂਪੁਰਸ਼ਾਂ ਦੇ ਚਰਨ ਪੈਣ ਦਾ ਚਾਓ ਚੜਿਆ ਰਿਹਾ। ਸੰਗਤਾਂ ਨੂੰ ਨੇੜੇ ਹੋ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਅਤੇ ਗੁਰਮਤਿ ਸੰਬੰਧੀ ਸ਼ੰਕਿਆਂ ਨੂੰ ਦੂਰ ਕਰਨ ਦਾ ਸੁਭਾਗ ਅਵਸਰ ਨਸੀਬ ਹੋਇਆ। ਗੁਰਚਰਨ ਸਿੰਘ, ਸੁਰਿੰਦਰ ਸਿੰਘ ਟੱਕਰ, ਰਾਜਿੰਦਰ ਸਿੰਘ, ਭਾਈ ਗੁਰਪ੍ਰਤਾਪ ਸਿੰਘ, ਭਾਈ ਰਾਜਿੰਦਰ ਸਿੰਘ ਸ਼ੀਤਲ, ਭਾਈ ਗੁਰਦੀਪ ਸਿੰਘ, ਭਾਈ ਕਰਨੈਲ ਸਿੰਘ ਜੀ ਨੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵਾਲੇ ਮਹਾਂਪੁਰਸ਼ਾਂ ਵੱਲੋਂ ਸੀਮਤ ਸਾਧਨਾਂ ਨਾਲ ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਤਸੱਲੀ ਪ੍ਰਗਟਾਉਦਿਆਂ ਦੇਸ਼ ਵਿਦੇਸ਼ ਵਿਚਲੀਆਂ ਸੰਗਤਾਂ ਨੂੰ ਸਹਿਯੋਗੀ ਬਣਨ ਦੀ ਅਪੀਲ ਕੀਤੀ, ਤਾਂ ਜੋ ਹੋਰ ਬੇਹਤਰੀਨ ਸੇਵਾਵਾਂ ਨਿਭਾਈਆਂ ਜਾ ਸਕਣ। ਮਹਾਂਪੁਰਸ਼ਾਂ ਨੇ ਕੈਨੇਡਾ ਅਤੇ ਅਮਰੀਕਾ ਵਿਚਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਗੁਰੂ ਪਿਆਰ ਚ ਭਿੱਜੀਆਂ ਸੰਗਤਾਂ ਦਾ ਹਿਰਦੇ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ ਅਤੇ ਅਦੁੱਤੀ ਗੁਰਮਤਿ ਸੰਗੀਤ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।



