(ਸਮਾਜ ਵੀਕਲੀ) ਬੜੇ ਹੀ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਸਾਡੇ ਸੱਭ ਦੇ ਹਰਮਨ ਪਿਆਰੇ ਮਿੱਤਰ ਅਤੇ ਸਾਨੂੰ ਅੰਬੇਡਕਰ ਮਿਸ਼ਨ ਦੀ ਰਾਹ ਦਿਖਾਉਣ ਵਾਲੇ ਮਾਣਯੋਗ ਕੇ.ਸੀ ਸੁਲੇਖ ਸਾਹਿਬ 98 ਸਾਲ ਤੋਂ ਵੱਧ ਦੀ ਉਮਰ ਵਿੱਚ ਕੱਲ ਕਰੀਬ ਸ਼ਾਮ 4.45 ਤੇ ਸਾਨੂੰ ਸਰੀਰਕ ਰੂਪ ਵਿੱਚ ਵਿਛੋੜਾ ਦੇ ਗਏ। ਸੁਲੇਖ ਸਾਬ ਜੀ ਸਾਲ (1948-1952) ਤੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਰਗਰਮ ਸੰਪਰਕ ਵਿੱਚ ਰਹੇ ਅਤੇ ਉਨਾਂ ਨੇ ਸਮਾਜਿਕ ਜਾਗ੍ਰਿਤੀ ਅਤੇ ਦਲਿਤ ਮੁਕਤੀ ਅੰਦੋਲਨ ਹਿਤ ਅਨੇਕਾਂ ਲੇਖ, ਕਿਤਾਬਾਂ, ਅਨੁਵਾਦ ਅਤੇ ਹਲੂਣੇ ਲਿਖੇ ।ਉਹ ਸਾਨੂੰ ਅੱਜ ਸਾਨੂੰ ਸਰੀਰਕ ਰੂਪ ਵਿੱਚ ਛੱਡ ਕੇ ਚਲੇ ਗਏ ਪਰ ਓਹਨਾ ਦੇ ਵਿਚਾਰ ਸਦਾ ਅਮਰ ਰਹਿਣਗੇ। ਉਨ੍ਹਾਂ ਦੇ ਜਾਣ ਨਾਲ ਬਹੁਜਨ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੇਰੀ ਇਸ ਮਹੀਨੇ, ਤਕਰੀਬਨ ਹਰ ਦੂਜੇ ਦਿਨ, ਉਨਾਂ ਦੇ ਬੇਟੇ ਵਿਜੈ ਕੁਮਾਰ ਜੀ ਰਾਹੀਂ ਉਨ੍ਹਾਂ ਨਾਲ ਕਿਸੇ ਖਾਸ ਵਿੱਸ਼ੇ ਤੇ ਗੱਲ ਹੁੰਦੀ ਰਹਿੰਦੀ ਸੀ। ਯਕੀਨ ਨਹੀਂ ਦੀ ਕਿ ਉਹ ਇੱਕਦਮ ਸਾਨੂੰ ਛੱਡ ਸਰੀਰਕ ਵਿਛੋੜਾ ਦੇ ਜਾਣਗੇ । ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਉਮਰ ਹੋਣ ਦੇ ਬਾਵਯੂਦ ਵੀ ਉਨ੍ਹਾਂ ਦੀ ਯਾਦਾਸ਼ਤ ਬਹੁਤ ਅੱਛੀ ਸੀ ਅਤੇ ਸੁਭਾਅ ਬਹੁਤ ਹਸਮੁੱਖ ਸੀ। ਕੱਲ ਕਰੀਬ ਸ਼ਾਮ 4.45 ਕੁ ਵਜੇ ਉਹਨਾਂ ਨੇ ਆਖ਼ਰੀ ਸਾਹ ਲਿਆ ਅਤੇ ਅੱਜ (17.10.25 ) ਕਰੀਬ 1.30 ਵਜੇ, ਸੈਕਟਰ 25, ਚੰਡੀਗੜ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਾਰੇ ਅੰਬੇਡਕਰੀ ਸਾਥੀਆਂ ਨੂੰ ਬੇਨਤੀ ਹੈ ਕਿ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ, ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।
ਇੰਜ:- ਵਿਸ਼ਾਲ ਖੈਰਾ


