ਸੰਗੂ, ਜੰਡੂ, ਅੱਠੀ ਗੋਤਰ ਦੇ ਵਾਰਸਾਂ ਨੇ ਉਤਸ਼ਾਹ ਨਾਲ ਮਨਾਇਆ ਜਠੇਰਿਆਂ ਦਾ ਮੇਲਾ

 ਫੋਟੋ : ਜੋਗਿੰਦਰ ਸਿੰਘ ਸੰਗੂ, ਅਸ਼ੋਕ ਸੰਧੂ ਨੰਬਰਦਾਰ, ਕੁਲਵਿੰਦਰ ਸਿੰਘ ਸੰਗੂ, ਬਬਿਤਾ ਸੰਧੂ, ਰਾਕੇਸ਼ ਸੰਗੂ ਅਤੇ ਹੋਰ ਸੇਵਾਦਾਰ ਜਠੇਰਿਆਂ ਦਾ ਸ਼ੁਕਰਾਨਾ ਅਦਾ ਕਰਦੇ ਹੋਏ।
ਕਰੀਬ 150 ਪਰਿਵਾਰਾਂ ਨੇ ਲਿਆ ਜਠੇਰਿਆਂ ਦਾ ਆਸ਼ੀਰਵਾਦ – ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)   ਸੰਗੂ- ਜੰਡੂ- ਅੱਠੀ ਗੋਤਰ ਦੇ ਕਰੀਬ 150 ਪਰਿਵਾਰਾਂ ਨੇ ਬੜੇ ਉਤਸ਼ਾਹ ਅਤੇ ਸ਼ਰਧਾ-ਭਾਵ ਨਾਲ ਜਠੇਰਿਆਂ ਦਾ ਮੇਲਾ ਮਨਾਇਆ। ਆਪਣੇ ਪੂਰਵਜਾਂ ਨੂੰ ਧਨ-ਵਸਤੂ- ਮਿਸ਼ਠਾਨ ਆਦਿ ਦਾਨ ਕਰਕੇ ਜਠੇਰਿਆਂ ਵੱਡੇ ਵਡੇਰਿਆਂ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਅਤੇ ਸਵਰਗੀ ਪ੍ਰੇਮ ਸਿੰਘ ਸੰਗੂ ਦੇ ਪਰਿਵਾਰ ਸਮੇਤ ਸੇਵਾ ਕਰ ਰਹੇ ਕੁਲਵਿੰਦਰ ਸਿੰਘ ਸੰਗੂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਸਟੇਜ ਸੰਚਾਲਨ ਦਾ ਕਾਰਜ ਜੋਗਿੰਦਰ ਸਿੰਘ ਸੰਗੂ ਨੇ ਨਿਭਾਇਆ। ਉਹਨਾਂ ਜਠੇਰਿਆਂ ਦੇ ਪਾਵਨ ਅਸਥਾਨ ਲਈ ਹੋਏ ਵਿਕਾਸ ਕਾਰਜਾਂ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਗੁਰੂ ਜੀ ਲੰਗਰ ਵੀ ਅਤੁੱਟ ਵਰਤਾਏ। ਸੰਗਤਾਂ ਲਈ ਖਾਣ ਪਾਣ ਦੀ ਸੇਵਾ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਜਾਰੀ ਰਹੀ। ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਢਾਡੀ ਜਥੇ ਰਾਹੀਂ ਸੰਗਤਾਂ ਨੂੰ ਜੀਵਨ ਵਿੱਚ ਸੁਚੱਜੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੋਪੜ ਵਿਖੇ ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਅੱਜ ਤੋਂ 13 ਅਪ੍ਰੈਲ ਤੱਕ
Next articleਮੂਰਖ਼ ਬਣਨ ਬਣਾਉਂਣ ਦਾ ਦਿਨ