HOME ਠੇਕੇ ਦੀਆਂ ਜ਼ਮੀਨਾਂ ਨੂੰ ਲੈ ਕੇ ਬੀਕੇਯੂ ਪੰਜਾਬ ਇਕਾਈ ਜਲੰਧਰ ਵੱਲੋਂ ਜ਼ਮੀਨ...

ਠੇਕੇ ਦੀਆਂ ਜ਼ਮੀਨਾਂ ਨੂੰ ਲੈ ਕੇ ਬੀਕੇਯੂ ਪੰਜਾਬ ਇਕਾਈ ਜਲੰਧਰ ਵੱਲੋਂ ਜ਼ਮੀਨ ਮਾਲਕਾਂ ਅਤੇ ਠੇਕੇਦਾਰਾਂ ਦੀ ਹੰਗਾਮੀ ਮੀਟਿੰਗ ਸੱਦੀ

ਫੋਟੋ:- ਇਲਾਕੇ ਭਰ ਤੋਂ ਆਏ ਕਿਸਾਨ ਬੀਕੇਯੂ ਪੰਜਾਬ ਇਕਾਈ ਜਲੰਧਰ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਦੇ ਹੋਏ।

ਪਰ ਏਕੜ 65000 ਹਜ਼ਾਰ ਠੇਕੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ 

ਮਹਿਤਪੁਰ,  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)-ਜ਼ਮੀਨਾਂ ਦੇ ਠੇਕਿਆਂ ਨੂੰ ਲੈ ਕੇ ਕਿਸਾਨਾਂ ਦੀ ਸਿਰਮੌਰ ਜਥੇਬੰਦੀ ਬੀਕੇਯੂ ਪੰਜਾਬ ਇਕਾਈ ਜਲੰਧਰ ਦੀ ਪ੍ਰਧਾਨਗੀ ਹੇਠ ਇਕ ਭਾਰੀ ਭਰਕਮ ਮੀਟਿੰਗ ਸੰਗੋਵਾਲ ਦੀ ਦਾਣਾ ਮੰਡੀ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਜਲੰਧਰ ਆਸ- ਪਾਸ ਦੇ ਇਲਾਕਿਆਂ ਦੇ ਕਿਸਾਨਾਂ ਅਤੇ ਠੇਕੇ ਤੇ ਜ਼ਮੀਨਾਂ ਲੈਸ ਕੇ ਕਾਸ਼ਤ ਕਰ ਰਹੇ ਠੇਕੇਦਾਰਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੀਟਿੰਗ ਦੇ ਆਰੰਭ ਵਿਚ  ਮੋਜੂਦਾ ਹਾਲਾਤ ਨੂੰ ਦੇਖਦਿਆਂ ਫਸਲਾਂ ਦੇ ਝਾੜ ਅਤੇ ਰੇਟਾਂ ਵਿੱਚ ਪਿਛਲੇ ਸਮੇਂ ਤੋਂ ਆਰਸੀ  ਗਿਰਾਵਟ ਅਤੇ ਪਿਛਲੇ ਸਮੇਂ ਤੋਂ ਜ਼ਮੀਨ ਕਾਸ਼ਤਕਾਰਾਂ ਨੂੰ ਪੈ ਰਹੇ ਘਾਟੇ ਸਬੰਧੀ ਕਿਸਾਨਾਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਰਬਸੰਮਤੀ ਨਾਲ ਸਾਰੇ ਕਿਸਾਨ ਵੀਰਾਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜ਼ਮੀਨ ਦਾ ਠੇਕਾ ਪਰ ਏਕੜ 65000/ ਰੁਪਏ ਅਤੇ ਹਲਕੀ ਜ਼ਮੀਨ ਦਾ ਠੇਕਾ ਜ਼ਮੀਨ ਦੀ ਉਪਜ ਮੁਤਾਬਕ ਘੱਟ ਹੋਵੇਗਾ। ਇਸ ਫੈਸਲੇ ਨੂੰ  ਇਲਾਕੇ ਭਰ ਤੋਂ ਆਏ ਸਾਰੇ ਕਿਸਾਨ ਵੀਰਾਂ  ਵੱਲੋਂ ਆਪਣੀਆ ਬਾਹਾਂ ਖੜੀਆਂ ਕਰਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਬੀਕੇਯੂ ਪੰਜਾਬ ਇਕਾਈ ਜਲੰਧਰ ਦੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਠੇਕੇਦਾਰ ਠੇਕੇ ਤੇ ਜ਼ਮੀਨ ਵਾਹੁਣ ਵਾਲਾ ਇਕ ਦੂਜੇ ਤੇ ਚੜ੍ਹੋ ਖਤੀ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜੋਂ ਵੀ ਠੇਕੇ ਦਾਰ ਪਹਿਲਾਂ ਜ਼ਮੀਨ ਵਾਹ ਰਿਹਾ ਹੈ ਉਸ ਦੀ ਸਹਿਮਤੀ ਨਾਲ ਦੂਜਾ ਠੇਕੇਦਾਰ ਜ਼ਮੀਨ ਅੱਗੇ ਠੇਕੇ ਪਰ ਵਾਹੇਗਾ ਜਿਸ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਭ ਨੇ ਪਰਵਾਨ ਕਰ ਲਿਆ। ਇਸ ਮੌਕੇ ਲਖਵੀਰ ਸਿੰਘ ਗੋਬਿੰਦਪੁਰ, ਨਰਿੰਦਰ ਸਿੰਘ ਬਾਜਵਾ, ਸੋਢੀ ਸਿੰਘ, ਗੁਰਦੀਪ ਸਿੰਘ, ਹਰਮਨਪ੍ਰੀਤ ਸਿੰਘ, ਦਵਿੰਦਰ ਸਿੰਘ ਹੁੰਦਲ, ਬਲਦੇਵ ਸਿੰਘ ਲਾਡੀ, ਰਣਜੀਤ ਸਿੰਘ ਕੋਹਾੜ, ਅਮਨਦੀਪ ਸਿੰਘ, ਬਲਕਾਰ ਸਿੰਘ, ਕਰਮਜੋਤ ਸਿੰਘ, ਕੁਲਜੀਤ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਸਿੰਘ, ਤਰਸੇਮ ਸਿੰਘ, ਸੰਤੋਖ ਸਿੰਘ ਰਾਜਸਥਾਨੀ, ਪਿਆਰਾ ਸਿੰਘ, ਲਾਡੀ ਲਾਹੋਰੀਆ, ਦਲਬੀਰ ਸਿੰਘ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਕੁਲਵੰਤ ਸਿੰਘ, ਜਸਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਜੋਗਾ ਸਿੰਘ, ਸੁਖਬੀਰ ਸਿੰਘ, ਪਰਮਿੰਦਰ ਸਿੰਘ, ਪਾਲ ਸਿੰਘ ਬੀਟਲਾ, ਮਨਜੀਤ ਸਿੰਘ, ਤਰਸੇਮ ਸਿੰਘ ਮੰਡ, ਹੀਰਾ ਸਿੰਘ ਸਰਪੰਚ, ਪਰਮਿੰਦਰ ਸਿੰਘ ਸ਼ਾਹਪੁਰ, ਰੁਪਿੰਦਰ ਸਿੰਘ, ਧਰਮਿੰਦਰ ਸਿੰਘ, ਲਖਵਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ, ਜਗੀਰ ਸਿੰਘ, ਜਸਦੀਪ ਸਿੰਘ, ਗੁਰਚਰਨ ਸਿੰਘ ਸਰਪੰਚ ਅਤੇ ਮਨਜੀਤ ਸਿੰਘ ਸਰਪੰਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਗੂ – ਜੰਡੂ – ਅੱਠੀ ਦੇ ਜਠੇਰਿਆਂ ਦਾ ਮੇਲਾ 19 ਮਾਰਚ ਦਿਨ ਵੀਰਵਾਰ ਨੂੰ
Next articleਪੰਚਾਇਤ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਤੇ ਉਪ ਚੇਅਰਮੈਨ ਅੱਜ ਸੰਭਾਲਣਗੇ ਅਹੁਦਾ