ਸੰਗਰੂਰ (ਸਮਾਜ ਵੀਕਲੀ) ਸੰਗਰੂਰ ਅਪਰੇਸ਼ਨਲ ਏਰੀਆ ਡੀਐਸਏ ਅਤੇ ਭਾਰਤਨੈਟ ਉੱਦਮੀ ਨਾਮਾਂਕਣ ਸਕੀਮਾਂ ਸਬੰਧੀ ਰਾਜ ਪਾਲ ਡੀ.ਜੀ.ਐਮ (ਅਪਰੇਸ਼ਨ) ਸੰਗਰੂਰ ਆਪਰੇਸ਼ਨਲ ਏਰੀਆ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਬੀਐਸਐਨਐਲ ਸੰਗਰੂਰ ਅਪ੍ਰੇਸ਼ਨਲ ਏਰੀਆ ਜ਼ਿਲ੍ਹਾ-ਸੰਗਰੂਰ, ਬਰਨਾਲਾ, ਮਲੇਰਕੋਟਲਾ ਨੇ ਸਥਾਨਕ ਦੁਕਾਨਦਾਰਾਂ, ਮੋਬਾਈਲ ਰਿਟੇਲਰਾਂ, ਸੀਐਸਸੀ ਆਪਰੇਟਰਾਂ ਅਤੇ ਉੱਦਮੀਆਂ ਨੂੰ ਡਾਇਰੈਕਟ ਸੇਲਿੰਗ ਏਜੰਟਾਂ (ਡੀਐਸਏ) / ਭਾਰਤਨੈਟ ਉਦਮੀ/ਬੀਐਸਐਨਐਲ ਫਰੈਂਚਾਇਜ਼ੀ ਭਾਰਤ ਫਾਈਬਰ ਸੈਗਮੈਂਟ ਵਜੋਂ ਆਪਣੇ ਰਿਟੇਲ ਨੈੱਟਵਰਕ ਵਿੱਚ ਸ਼ਾਮਲ ਹੋਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਦੱਸਦਿਆਂ ਏ ਜੀ ਐਮ ਸੁਖਜਿੰਦਰ ਸਿੰਘ, ਐਸ ਡੀ ਓ ਮਹਿੰਦਰ ਸਿੰਘ ਨੇ ਕਿਹਾ ਕਿ ਬੀਐਸਐਨਐਲ ਦੇ ਸਵਦੇਸ਼ੀ 4ਜੀ ਨੈੱਟਵਰਕ ਦੇ ਵਿਸਥਾਰ ਦੇ ਨਾਲ, ਡੀਐਸਏ ਬੀਐਸਐਨਐਲ ਸਿਮ ਕਾਰਡ ਵੇਚ ਕੇ, ਮੋਬਾਈਲ ਨੰਬਰ ਪੋਰਟੇਬਿਲਟੀ (ਐਮਐਨਪੀ) ਦੀ ਸਹੂਲਤ ਦੇ ਕੇ, ਅਤੇ ਪ੍ਰੀਪੇਡ ਰੀਚਾਰਜ ਕਰਕੇ ਖਿੱਚ ਭਰਪੂਰ ਕਮਿਸ਼ਨ ਕਮਾ ਸਕਦੇ ਹਨ। ਇਸ ਲਈ ਜੋ ਵੀ ਡੀਐਸਏ ਬਣਨਾ ਚਾਹੁੰਦੇ ਨੇ ਉਹ ਆਪਣੇ ਨਜ਼ਦੀਕੀ ਬੀਐਸਐਨਐਲ ਦਫਤਰ ਜਾਂ ਗਾਹਕ ਸੇਵਾ ਕੇਂਦਰ (ਸੀਐਸਸੀ) ‘ਤੇ ਜਾ ਕੇ ਨਾਮਾਂਕਣ ਕਰ ਸਕਦੇ ਹਨ। ਨਾਮਾਂਕਣ ਦੌਰਾਨ ਕਿਸੇ ਵੀ ਜਾਣਕਾਰੀ ਲਈ JTO (Sales & Marketing), (01672-222567,9478710090) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬੀਐਸਐਨਐਲ ਭਾਰਤਨੈੱਟ ਰਾਹੀਂ ਪੇਂਡੂ ਬ੍ਰਾਡਬੈਂਡ ਕਨੈਕਟੀਵਿਟੀ ਨੂੰ ਵੀ ਮਜ਼ਬੂਤ ਕਰ ਰਿਹਾ ਹੈ। ਪੇਂਡੂ ਖੇਤਰਾਂ ਵਿੱਚ ਭਾਰਤਨੈੱਟ ਗਾਹਕ WAVES OTT ਸਮੱਗਰੀ ਅਤੇ 400 ਤੋਂ ਵੱਧ ਲਾਈਵ ਟੀਵੀ ਚੈਨਲਾਂ ਤੱਕ ਮੁਫ਼ਤ ਪਹੁੰਚ ਪ੍ਰਾਪਤ ਕਰ ਸਕਦੇ ਹਨ। ਬੀਐਸਐਨਐਲ ਸੀਮਤ ਸਮੇਂ ਲਈ ਡਿਸਕਨੈਕਟ ਕੀਤੇ ਨੰਬਰਾਂ ਨੂੰ ਦੁਬਾਰਾ ਜੋੜਨ ਲਈ ਬਹੁਤ ਸਾਰੇ ਐਡ-ਆਨ ਪਲਾਨ ਅਤੇ ਆਕਰਸ਼ਕ “ਘਰ ਵਾਪਸੀ” ਪਲਾਨ ਵੀ ਪੇਸ਼ ਕਰ ਰਿਹਾ ਹੈ। ਭਾਰਤ ਫਾਈਬਰ FTTH ਸੇਵਾਵਾਂ (ਆਨਲਾਈਨ ਪਾਰਟਨਰ ਆਨਬੋਰਡਿੰਗ ਸਿਸਟਮ) ‘ਤੇ ਜਾ ਕੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਸੁਰਿੰਦਰ ਪਾਲ ਸੇਵਾ ਨਿਵਿਰਤ ਐਸਡੀਓ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly




