ਸੰਚਾਰ ਨਿਗਮ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਜਿਲਾ ਕਾਨਫਰੰਸ ਲੁਧਿਆਣਾ ਵਿਖੇ ਸਪੰਨ ਹੋਈ

(ਸਮਾਜ ਵੀਕਲੀ)- ਸੰਚਾਰ ਨਿਗਮ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਜਿਲਾ ਕਾਨਫਰੰਸ ਸਾਥੀ ਮੁਖਤਿਆਰ ਸਿੰਘ ਸਬ ਡਿਵੀਜ਼ਨਲ ਇੰਜੀਨੀਅਰ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਨਵੀ ਕਚਿਹਰੀ ਲੁਧਿਆਣਾ ਵਿਖੇ ਸਪੰਨ ਹੋਈ। ਮੀਟਿੰੰਗ ਵਿੱਚ ਲਗਭਗ ਪੰਜਾਹ ਪੈੈਨਸ਼ਨਰ ਸਾਥੀਆ ਨੇ ਹਿਸਾ ਲਿਆ। ਕਾਨਫਰੰਸ ਦੇ ਸ਼ੁਰੂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਸਾਰੇ ਆਜਾਦੀ ਸੰਗਰਾਮੀਆਂ ਨੂੰ ਸ਼ਰਧਾਜਲੀ ਦਿੱਤੀ ਗਈ।ਕਾਨਫਰੰਸ ਵਿੱਚ ਸੂਬਾ ਕਮੇਟੀ ਵਲੋਂ ਸੂਬਾ ਸਕੱਤਰ ਸਾਥੀ ਡੀ ਵੀ ਕੌਸ਼ਲ, ਹਰੀਸ਼ ਕੁਮਾਰ ਸੂਬਾ ਖਜਾਨਚੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਪੈਨਸ਼ਨਰਾਂ ਨੂੰ ਆ ਰਹੀਆ ਮੁਸਕਲਾਂ ਤੇ ਵਿਚਾਰਾਂ ਕੀਤੀਆ ਗਈਆ।ਬੀ ਐਸ ਐਨ ਐਲ ਦੇ ਪੈਨਸ਼ਨਰ ਸਾਥੀਆ ਦੀ ਪੈਨਸ਼ਨ ਵਿੱਚ ਵਾਧਾ 01/01/ 2017 ਤੋਂ ਸਰਕਾਰ ਨੇ ਰੋਕਿਆ ਹੋਇਆ ਹੈ।ਮੈਡੀਕਲ ਦੀਆ ਸਹੂਲਤਾਂ ਵਿੱਚ ਪੈਨਸ਼ਨਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੁਧਿਆਣਾ ਵਿਖੇ ਬੀ ਐਸ ਐਨ ਐਲ ਦਾ ਬਹੁਤ ਘੱਟ ਹਸਪਤਾਲਾਂ ਨਾਲ ਇੰਮਪੈਨਲਮੈਟ ਹੋਣ ਕਰਕੇ ਪੈਨਸ਼ਨਰਾਂ ਸਾਥੀਆ ਨੂੰ ਬੜੀਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜਾ ਕਿ ਇਕ ਬਹੁਤ ਗੰਭੀਰ ਮਸਲਾ ਹੈ ਅਤੇ ਇਹ ਮਸਲਾ ਲੁਧਿਆਣਾ ਜੀ ਐਮ ਕੋਲ ਉਠਾਉਣ ਦਾ ਫੈਸਲਾ ਕੀਤਾ ਗਿਆ ਹੈ।ਕਾਨਫਰੰਸ ਨੂੰ ਸਾਥੀ ਹਰਿੰਦਰ ਸਿੰਘ ਸਬ ਡਵੀਜ਼ਨਲ ਅਤੇ ਵਰਕਿੰਗ ਮੁਲਾਜ਼ਮਾ ਦੀ ਸੰਚਾਰ ਨਿਗਮ ਇੰਜੀਨੀਅਰ ਐਸੋਸੀਏਸ਼ਨ ਦੇ ਜਿਲਾ ਸਕੱਤਰ ਲੁਧਿਆਣਾ ਨੇ ਵੀ ਸੰਬੋਧਨ ਕੀਤਾ ਅਤੇ ਹਰ ਸਮੇਂ ਪੈਨਸ਼ਨਰ ਐਸੋਸੀਏਸ਼ਨ ਦੇ ਸਾਥੀਆ ਨਾਲ ਹਰ ਸੰਘਰਸ਼ ਵਿੱਚ ਸਾਥ ਦੇਣ ਲਈ ਭਰੋਸਾ ਦਵਾਇਆ। ਕਾਨਫਰੰਸ ਵਿਚ ਪੈਨਸ਼ਨਰ ਸਾਥੀ ਅਮਰਜੀਤ ਚੰਦਰ ਟੈਕਨੀਕਲ ਟੈਕਨੀਸ਼ੀਅਨ ਨੂੰ ਜਿਲੇ ਦਾ ਪ੍ਰਧਾਨ ਬਣਾਇਆ ਗਿਆ, ਪੈਨਸ਼ਨਰ ਸਾਥੀ ਮੁਖਤਿਆਰ ਸਿੰਘ ਸਬ ਡਿਵੀਜ਼ਨਲ ਇੰਜੀਨੀਅਰ ਨੂੰ ਜਿਲਾ ਸਕੱਤਰ ਬਣਾਇਆ ਅਤੇ ਪੈਨਸ਼ਨਰ ਸਾਥੀ ਬੁਧ ਸਿੰਘ ਨੂੰ ਖਜਾਨਚੀ ਵਜੋਂ ਚੁਣਿਆ ਗਿਆ।

ਕੁਲ ਪੰਦਰਾਂ ਮੈਬਰਾਂ ਦੀ ਜਿਲਾ ਕਮੇਟੀ ਦਾ ਗਠਨ ਕੀਤਾ ਗਿਆ ਜਿੰਨਾ ਵਿੱਚ ਪੈਨਸ਼ਨਰ ਦੀ ਹਰ ਮੁਸ਼ਕਲ ਲਈ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਹੈ।ਕਾਨਫਰੰਸ ਵਿਚ ਸਾਥੀ ਲੇਖ ਰਾਜ, ਗੁਰਚਰਨ ਸਿੰਘ, ਸੋਹਣ ਸਿੰਘ, ਸ਼ਮਸ਼ੇਰ ਸਿੰਘ, ਗੁਰਦੇਵ ਸਿੰਘ, ਅਜੀਤ ਕੁਮਾਰ, ਮਨਜੀਤ ਸਿੰਘ, ਹਰਮਿੰਦਰ ਸਿੰਘ, ਰਮੇਸ਼ ਪਾਲ ਮੱਲ,ਊਸ਼ਾ ਗੰਭੀਰ, ਰਣਜੀਤ ਕੌਰ, ਜਸਵੰਤ ਸਿੰਘ, ਜੋਰਾ ਸਿੰਘ, ਚਮਨ ਲਾਲ, ਕੁਲਦੀਪ ਸਿੰਘ, ਹਰਮਨਦੀਪ ਸਿੰਘ, ਦਲਜੀਤ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਸਿੰਘ, ਅਮ੍ਰਿਤਾ ਸ਼ਰਮਾ ਸ਼ਾਮਲ ਹੋਏ।

Previous articleQuad in search of a peaceful & prosperous Indo-Pacific: Hiroshima Vision
Next articleIndia U-17s face FC Augsburg U-17 in training game