ਲਾਹੌਰ ਧਮਾਕੇ ਪਿੱਛੇ ‘ਰਾਅ’ ਦਾ ਹੱਥ: ਇਮਰਾਨ

ਨਵੀਂ ਦਿੱਲੀ (ਸਮਾਜ ਵੀਕਲੀ) :ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫ਼ਿਜ਼ ਸਈਦ ਦੀ ਲਾਹੌਰ ਸਥਿਤ ਰਿਹਾਇਸ਼ ਦੇ ਬਾਹਰ 23 ਜੂਨ ਨੂੰ ਹੋੲੇ ਧਮਾਕੇ ਪਿੱਛੇ ਭਾਰਤ ਦੀ ਖੁਫੀਆ ੲੇਜੰਸੀ ‘ਰਾਅ’ ਦਾ ਹੱਥ ਹੋਣ ਬਾਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ’ਚ ਮੁੜ ਖਟਾਸ ਵਧਣ ਦੇ ਆਸਾਰ ਬਣ ਗਏ ਹਨ।

ਇਮਰਾਨ ਨੇ ਸੋਸ਼ਲ ਮੀਡੀਆ ’ਤੇ ਪਾਈ ਇਕ ਪੋਸਟ ’ਚ ਕਿਹਾ, ‘‘ਮੈਂ ਆਪਣੀ ਟੀਮ ਨੂੰ ਹਦਾਇਤ ਕੀਤੀ ਹੈ ਕਿ ਲਾਹੌਰ ਦੇ ਜੌਹਰ ਮੁਹੱਲੇ ’ਚ ਹੋੲੇ ਧਮਾਕੇ ਦੀ ਜਾਂਚ ਨਾਲ ਜੁੜੀਆਂ ਲੱਭਤਾਂ ਨੂੰ ਦੇਸ਼ ਨਾਲ ਸਾਂਝਿਆਂ ਕੀਤਾ ਜਾਵੇ। ਮੈਂ ਅਤਿਵਾਦ ਦੇ ਟਾਕਰੇ ਬਾਰੇ ਪੰਜਾਬ ਪੁਲੀਸ ਦੇ ਵਿਭਾਗ ਵੱਲੋਂ ਇੰਨੀ ਛੇਤੀ ਸਬੂਤ ਜੁਟਾਉਣ ਲਈ ਕੀਤੇ ਯਤਨਾਂ ਅਤੇ ਸਾਡੀਆਂ ਸਿਵਲ ਤੇ ਫੌਜੀ ਇੰਟੈਲੀਜੈਂਸ ਏਜੰਸੀਆਂ ਦੇ ਸ਼ਾਨਦਾਰ ਤਾਲਮੇਲ ਦੀ ਸ਼ਲਾਘਾ ਕਰਦਾ ਹਾਂ।’’ ਪਾਕਿ ਦੇ ਵਜ਼ੀਰੇ ਆਜ਼ਮ ਨੇ ਧਮਾਕੇ ਲਈ ਸਿੱਧੇ ਤੌਰ ’ਤੇ ਨਵੀਂ ਦਿੱਲੀ ਸਿਰ ਦੋਸ਼ ਮੜਿਆ ਹੈ। ਧਮਾਕੇ ਵਿੱਚ ਤਿੰਨ ਵਿਅਕਤੀ ਮਾਰੇ ਗੲੇ ਸਨ ਤੇ 20 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਖਵੇਂਕਰਨ ਦੀ ਮੰਗ: ਮਰਾਠਾ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਪ੍ਰਦਰਸ਼ਨ
Next articleਭਾਰਤ ’ਚ ਇਸਲਾਮ ਨੂੰ ਕੋਈ ਖ਼ਤਰਾ ਨਹੀਂ: ਭਾਗਵਤ