ਸਮਰਾਲਾ/ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਵਾਤਾਵਰਨ ਨੂੰ ਸਮਰਪਿਤ ਸੰਸਥਾ ਸਮਰਾਲਾ ਹਾਕੀ ਕਲੱਬ ਵੱਲੋਂ ਪਿਛਲੇ ਲੰਮੇ ਤੋਂ ਧੀਆਂ, ਰੁੱਖਾਂ ਅਤੇ ਪਾਣੀ ਦੀ ਸੰਭਾਲ ਲਈ ਯਤਨ ਜਾਰੀ ਹਨ। ਵਾਤਾਵਰਨ ਦੀ ਰੱਖਿਆ ਲਈ ਉਨ੍ਹਾਂ ਵੱਲੋਂ ਜਿੱਥੇ ਜਗ੍ਹਾ-ਜਗ੍ਹਾ ਰੁੱਖ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਕੀਤਾ ਜਾ ਰਿਹਾ ਹੈ, ਉਥੇ ਹੀ ਸੈਮੀਨਾਰ ਲਗਾ ਕੇ ਧੀਆਂ ਨੂੰ ਪੜ੍ਹਾਉਣ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਨਾਲ ਦੀ ਨਾਲ ਖੇਡਾਂ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਅੱਜ ਇਸ ਸੰਸਥਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਗਰਾਲੀ ਸਿੱਖਾਂ ਦੀਆਂ ਲੋੜਵੰਦ ਵਿਦਿਆਰਥਣਾਂ ਦੀਆਂ ਫੀਸਾਂ ਲਈ 11 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਾ ਚੈੱਕ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੇਨੂੰ ਬਾਲਾ ਅਤੇ ਸਮੂਹ ਸਟਾਫ ਨੂੰ ਦਿੱਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਅਤੇ ਚਰਨਜੀਤ ਸਿੰਘ ਰਿਐਤ ਨੇ ਕਿਹਾ ਇਲਾਕੇ ਵਿੱਚ ਲੋੜਵੰਦ ਵਿਦਿਆਰਥਣਾਂ ਜੋ ਉੱਚ ਸਿੱਖਿਆ ਹਾਸਲ ਕਰਨ ਦੀਆਂ ਚਾਹਵਾਨ ਹਨ, ਪ੍ਰੰਤੂ ਫੀਸ ਪੱਖੋਂ ਪੜ੍ਹਾਈ ਜ਼ਾਰੀ ਰੱਖਣ ਵਿਚ ਦਿੱਕਤ ਆ ਰਹੀ ਹੈ, ਇਸੇ ਸੰਦਰਭ ਵਿੱਚ ਸਮਰਾਲਾ ਹਾਕੀ ਕਲੱਬ ਵੱਲੋਂ ਪੜ੍ਹਾਈ ਵਿੱਚ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥਣਾਂ ਦੀ ਪੜ੍ਹਾਈ ਜ਼ਾਰੀ ਰੱਖਣ ਹਿੱਤ ਫੀਸ ਦੇਣ ਦਾ ਨਿਰਣਾ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵਲੋਂ ਇਸ ਸਹਾਇਤਾ ਲਈ ਕਲੱਬ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹਾਕੀ ਕਲੱਬ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੀ ਸਮਾਜ ਸੇਵਾ ਨਾਲ ਭਵਿੱਖ ਵਿੱਚ ਸਾਨੂੰ ਪੜ੍ਹਿਆ ਲਿਖਿਆ ਵਰਗ ਮਿਲੇਗਾ ਜੋ ਵਿੱਤੀ ਸਾਧਨਾਂ ਤੋਂ ਬੇਸ਼ੱਕ ਕਮਜੋਰ ਹੈ, ਪ੍ਰੰਤੂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਨ। ਅਜਿਹੀਆਂ ਸੰਸਥਾਵਾਂ ਸਮਾਜ ਵਿੱਚ ਅਜਿਹੇ ਕਾਰਜ ਕਰਕੇ ਪੁੰਨ ਦਾ ਕੰਮ ਕਰ ਰਹੀਆਂ ਹਨ। ਇਸ ਮੌਕੇ ਹਰਪਾਲ ਸਿੰਘ ਸੁਖਜਿੰਦਰ ਕੌਰ ਮਨਦੀਪ ਕੌਰ ਖੁਸ਼ਪ੍ਰੀਤ ਕੌਰ ਗੁਰਪ੍ਰੀਤ ਕੌਰ ਸੁਖਵਿੰਦਰ ਸਿੰਘ ਦਰਸ਼ਨ ਸਿੰਘ ਰਾਜੀਵ ਵਡੇਰਾ, ਬਲਵਿੰਦਰ ਸਿੰਘ ਨਰਿੰਦਰ ਸਿੰਘ ਸੇਸ਼ਪਾਲ ਸਿੰਘ ਜਪਿੰਦਰ ਸਿੰਘ ਵਰਿੰਦਰ ਕੁਮਾਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



