(ਸਮਾਜ ਵੀਕਲੀ)
ਧਰਤੀ ਹੇਠੋ ਪਾਣੀ ਮੁੱਕਦਾ ਜਾਵੇ,
ਉੱਪਰਲਾ ਜ਼ਹਿਰੀਲਾ ਹੈ।
ਨਸਲਾਂ ਫਸਲਾਂ ਲਈ ਹੈ ਘਾਤਕ,
ਜੋ ਮੈਲਾ ਜਾਂ ਪੀਲ਼ਾ ਹੈ।
ਹਵਾ ਤੇ ਪਾਣੀ ਨਿਆਮਤ ਦੋਵੇਂ,
ਇਹ ਸਾਡੇ ਲਈ ਜ਼ਰੂਰੀ ਏ,
ਅਸੀਂ ਖ਼ਿਆਲ ਕਿਓਂ ਨੀ ਕਰਦੇ,
ਕੀ ਸਾਡੀ ਮਜਬੂਰੀ ਏ।
ਘਟਦਾ ਜਾਵੇ ਪਾਣੀ ਦਿਨੋਂ ਦਿਨ,
ਸਿਆਣੇ ਫ਼ਿਕਰਮੰਦ ਹੋਏ,
ਕਿਓਂ ਨੀ ਜਾਂਦਾ ਸੰਭਾਲਿਆ ਸਾਥੋਂ,
ਕੀ ਸੋਮੇ ਸਾਡੇ ਬੰਦ ਹੋਏ।
ਕੁਝ ਸਰਕਾਰਾਂ ਕੁਝ ਲੋਕਾਂ ਤਾਈਂ,
ਸਮਝਣਾ ਪੈਣਾ ਸਾਰਿਆਂ ਨੂੰ।
ਖੇਤੀ ਵਿੱਚ ਵਿਭਿੰਨਤਾ ਲਿਆਈਏ ,
ਨਾ ਲਾਓ ਕੱਲੇ ਨਾਅਰਿਆਂ ਨੂੰ।
ਕੁਝ ਤਾਂ ਸੋਚੋ ਕੁਝ ਵਿਚਾਰੋ,
ਗੱਲਾਂ ਦੇ ਨਾਲ ਸਾਰੋ ਨਾ।
ਪਸ਼ੂ ਪੰਛੀਆਂ ਦਾ ਕਸੂਰ ਨਾ ਕੋਈ,
ਬਿਨ ਆਈ ਤੋ ਮਾਰੋ ਨਾ।
ਕਿੰਨੀਆਂ ਡੂੰਘੀਆਂ ਅਸੀਂ ਮੋਟਰਾਂ,
ਏਦੂ ਥੱਲੇ ਪਾਵਾਂਗੇ।
ਹੋਰ ਕਰਜ਼ਾ ਸਿਰ ਤੇ ਚੜ੍ਹ ਜਾਊ,
ਫੇਰ ਆਪਾਂ ਕਿਵੇਂ ਲਾਹਵਾਂਗੇ।
ਰਹਿੰਦੇ ਵਕਤ ਜੇ ਹੱਲ ਨਾ ਕੀਤਾ,
ਪਿੱਛੋਂ ਫਿਰ ਪਛਤਾਵਾਂਗੇ।
ਪੱਤੋ, ਦੋਸ਼ ਕਿਸੇ ਨਾ ਦੇਣਾ,
ਅਸੀਂ ਆਪਣਾ ਕੀਤਾ ਪਾਵਾਂਗੇ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417