ਪੂਤਿਨ ਵੱਲੋਂ ਰੂਸ ਵਿੱਚ ਕਰੋਨਾ ਟੀਕਾਕਰਨ ਮੁਹਿੰਮ ਤੇਜ਼ ਕਰਨ ਦੀ ਹਦਾਇਤ

ਮਾਸਕੋ (ਸਮਾਜ ਵੀਕਲੀ):  ਰੂਸ ਦੇ ਰਾਸ਼ਰਟਪਤੀ ਵਲਾਦੀਮੀਰ ਪੂਤਿਨ ਨੇ ਸਿਹਤ ਅਧਿਕਾਰੀਆਂ ਨੂੰ ਦੇਸ਼ ਵਿੱਚ ਅਗਲੇ ਹਫਤੇ ਤੋਂ ਵੱਡੇ ਪੱਧਰ ’ਤੇ ਕਰੋਨਾ ਟੀਕਾਕਰਨ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ ਤਾਂ ਕਿ ਕੋਈ ਵੀ ਨਾਗਰਿਕ ਕਰੋਨਾਵਾਇਰਸ ਦੀ ਦਵਾਈ ਤੋਂ ਵਾਂਝਾ ਨਾ ਰਹਿ ਸਕੇ। ਜ਼ਿਕਰਯੋਗ ਹੈ ਆਰਡੀਆਈਐੱਫ ਮੁਤਾਬਕ ਰੂਸ ਦੇ 1.5 ਮਿਲੀਅਨ ਲੋਕਾਂ ਨੂੰ ਹੁਣ ਤੱਕ ਕਰੋਨਾ ਤੋਂ ਬਚਾਅ ਲਈ ਟੀਕੇ ਲਗਾਏ ਜਾ ਚੁੱਕੇ ਹਨ। ਇਸੇ ਦੌਰਾਨ ਡਿਪਟੀ ਪ੍ਰਧਾਨ ਮੰਤਰੀ ਤਾਤਿਆਨਾ ਗੋਲੀਕੋਵਾ ਨੇ ਰਾਸ਼ਟਰਪਤੀ ਨੂੰ ਭਰੋਸਾ ਦਿਵਾਇਆ ਕਿ ਅਗਲੇ ਸੋਮਵਾਰ ਤੋਂ ਕਰੋਨਾ ਟੀਕਾਕਰਨ ਮੁਹਿੰਮ ਤੇਜ਼ ਕਰ ਦਿੱਤੀ ਜਾਵੇਗੀ।

Previous articleਜੰਮੂ ਕਸ਼ਮੀਰ ਵਿੱਚ ਸਰਹੱਦ ਪਾਰ ਪੁੱਟੀ ਸੁਰੰਗ ਬਰਾਮਦ
Next articleਨਵਦੀਪ ਬੈਂਸ ਦੇ ਅਸਤੀਫ਼ੇ ਮਗਰੋਂ ਟਰੂਡੋ ਵਜ਼ਾਰਤ ’ਚ ਫੇਰਬਦਲ