(ਸਮਾਜ ਵੀਕਲੀ)
ਤੇਰੀ ਸੋਚ ਨੂੰ ਸਲਾਮ,
ਤੇਰੇ ਕਰਮ ਨੂੰ ਸਲਾਮ।
ਇਨਸਾਨੀਅਤ ਵਾਲ਼ੇ ਉੱਚੇ ਸੁੱਚੇ,
ਤੇਰੇ ਧਰਮ ਨੂੰ ਸਲਾਮ।
ਤੇਰੀ ਸੋਚ ਨੂੰ…..
ਤੇਰੇ ਵਰਗੇ ਯੋਧੇ ਨਾ ਹੁੰਦੇ,
ਅਸੀਂ ਗੁਲਾਮ ਕਹਾਉਣਾ ਸੀ।
ਬਾਗੀ ਬਾਗੀ ਆਖ ਕੇ ਉਹਨਾਂ,
ਸੱਭ ਨੂੰ ਮਾਰ ਮੁਕਾਉਣਾ ਸੀ।
ਜਵਾਨ ਤੇਰਾ ਜੋ ਖੌਲਿਆ,
ਉਸ ਖੂਨ ਗਰਮ ਨੂੰ ਸਲਾਮ।
ਤੇਰੀ ਸੋਚ ਨੂੰ……
ਤੇਰੀ ਕੁਰਬਾਨੀ ਤੇਰੇ ਜਜ਼ਬੇ ਤੋਂ,
ਕੁਰਬਾਨ ਜਾਵਾਂ ਮੈਂ ਹਰ ਵੇਲੇ।
ਤੇਰੀ ਸ਼ਹਾਦਤ ਤੇਰੀ ਭਗਤੀ ਤੋਂ,
ਸਦਕੇ ਜਾਵਾਂ ਮੈਂ ਹਰ ਵੇਲੇ।
ਜੋ ਪੱਕਿਆਂ ਕਰ ਗਈ ਨੀਂਹ,
ਓਸ ਉਮਰ ਨਰਮ ਨੂੰ ਸਲਾਮ।
ਤੇਰੀ ਸੋਚ ਨੂੰ……
ਤੇਰੇ ਬਸੰਤੀ ਚੋਲੇ ਦਾ ਰੰਗ,
ਅੱਜ ਵੀ ਉੱਚਾ ਝੁੱਲਦਾ।
ਅਮਰ ਹੋ ਗਿਆ ਨਾਮ ਤੇਰਾ,
ਕੋਈ ਭਾਰਤੀ ਨਹੀਂ ਭੁੱਲਦਾ।
ਆਕੜ ਭੰਨੀ ਹਕੂਮਤ ਦੀ,
ਓਸ ਤੋੜੇ ਭਰਮ ਨੂੰ ਸਲਾਮ।
ਤੇਰੀ ਸੋਚ ਨੂੰ ਸਲਾਮ,
ਤੇਰੇ ਕਰਮ ਨੂੰ ਸਲਾਮ।
ਭਗਤ ਸਿੰਹਾਂ……
ਤੇਰੀ ਸੋਚ ਨੂੰ ਸਲਾਮ।
ਤੇਰੀ ਸੋਚ ਨੂੰ ਸਲਾਮ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly