ਸੇਲ ਸੇਲ ਸੇਲ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

ਬਾਜ਼ਾਰ ਦੀ ਇੱਕ ਨੁੱਕਰ ਤੇ ਗੋਲਗੱਪੇ ਵਾਲੇ ਦੀ ਰੇਹੜੀ ਤੇ ਬੜਾ ਇਕੱਠ ਵੇਖ ਕੇ ਮੇਰੇ ਤੋਂ ਰਿਹਾ ਨਾ ਗਿਆ… ਉੱਤਸੁਕਤਾ ਵੱਸ ਥੋੜਾ ਨੇੜੇ ਹੋ ਕੇ ਦੇਖਿਆ ਤਾਂ ਪਤਾ ਚੱਲਿਆ ਗੋਲਗੱਪੇ ਵਾਲੇ ਨੇ ਗੋਲਗੱਪਿਆਂ ਦੀ ਸੇਲ ਲਗਾਈ ਹੋਈ ਹੈ…. ਬਕਾਇਆ ਸੇਲ ਸੇਲ ਸੇਲ ਲਿਖ ਕੇ ਗੋਲਗੱਪੇ ਖਾਣ ਦੇ ਸ਼ੌਕੀਨ ਲੋਕਾਂ ਵਿੱਚ ਵਾਹ ਵਾਹ ਖੱਟੀ ਪਿਆ ਸੀ…. ਚਾਰ ਗੋਲਗੱਪੇ ਖਾਓ ਦੋ ਗੋਲਗੱਪੇ ਫ੍ਰੀ ਵਿੱਚ ਪਾਓ… ਮੇਰੇ ਪੁੱਛਣ ਤੇ ਉਹਨੇ ਜਵਾਬ ਦਿੱਤਾ ਸੀ…. ਹਾਂਜੀ ਸਰਦਾਰ ਲਗਾਵਾਂ ਤੁਹਾਡੇ ਲਈ ਵੀ ਪਲੇਟ??

ਉਹਨੇ ਇਸ ਵਾਰ ਮੈਨੂੰ ਸਵਾਲ ਕੀਤਾ ਸੀ…. ਹਾਂ ਹਾਂ ਪਰ ਚਾਰ ਦੇ ਨਾਲ ਦੋ ਹੋਰ ਗੋਲਗੱਪੇ ਖਾ ਕੇ ਕਿੰਨੇ ਰੁਪਏ ਦੇਣੇ ਪੈਣਗੇ….? ਮੇਰੇ ਪੁੱਛਣ ਤੇ ਉਹ ਬੋਲਿਆ… ਸਿਰਫ਼ ਵੀਹ ਰੁਪਏ…. ਮੈਨੂੰ ਜਦੋਂ ਪਤਾ ਚੱਲਿਆ ਕਿ ਵੀਹ ਰੁਪਏ ਵਿੱਚ ਛੇ ਗੋਲਗੱਪੇ ਮਿਲ਼ ਰਹੇ ਹਨ ਤਾਂ ਮੈਂ ਸੋਚਾਂ ਵਿੱਚ ਪੈ ਗਿਆ…ਬਈ ਫਾਇਦਾ ਕਿੱਥੇ ਹੋਇਆ ?? ਇਸ ਰੇਟ ਤਾਂ ਆਮ ਹੀ ਕਿਸੇ ਵੀ ਰੇਹੜੀ ਵਾਲੇ ਤੋਂ ਗੋਲਗੱਪੇ ਮਿਲ਼ ਜਾਂਦੇ ਹਨ….ਸੇਲ ਦੇ ਨਾ ਤੇ ਲੋਕਾਂ ਨੂੰ ਭਰਮਾਉਣ ਦਾ ਵਧੀਆ ਤਰੀਕਾ ਲੱਭਿਆ ਹੈ ਇਸ ਨੇ…

ਮੈਂ ਉਸ ਰੇਹੜੀ ਤੋਂ ਅੱਗੇ ਵੱਧ ਚੱਲਿਆ ਸੀ ਤੇ ਕੀ ਦੇਖਦਾ ਹਾਂ ਮਾਰਚ ਮਹੀਨੇ ਦੀ ਆਮਦ ਤੇ ਅਜਿਹੇ ਹੀ ਸੇਲ ਸੇਲ ਸੇਲ ਦੇ ਬੋਰਡ ਕਈ ਦੁਕਾਨਾਂ ਵਾਲਿਆਂ ਨੇ ਲਗਾਏ ਹੋਏ ਸਨ ਤੇ ਇਹਨਾਂ ਦੁਕਾਨਾਂ ਤੇ ਵੀ ਗੋਲਗੱਪੇ ਵਾਲੀ ਰੇਹੜੀ ਵਾਂਗ ਖੂਬ ਭੀੜ ਸੀ…. ਮੈਂ ਸੋਚ ਰਿਹਾ ਸੀ ਅੱਜ ਦਾ ਇਨਸਾਨ ਏਨਾ ਪੜਿਆ ਲਿਖਿਆ ਹੋ ਕੇ ਵੀ ਕਿੰਨੀ ਆਸਾਨੀ ਨਾਲ ਬੁੱਧੁ ਬਣਾਇਆ ਜਾ ਸਕਦਾ ਹੈ….

 ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ:99147 21831

 

Previous articleਕਵਿਤਾ
Next articleਚੰਗੇ ਬੱਚੇ