ਖਾਲਸਾ ਪੰਥ ਦੀ ਸਾਜਨਾ

ਮਹਿੰਦਰ ਸਿੰਘ ਮਾਨ

         (ਸਮਾਜ ਵੀਕਲੀ)

ਸੰਨ 1699 ਦੀ ਵਿਸਾਖੀ ਦੇ ਦਿਨ
ਸੰਗਤ ਦੂਰੋਂ, ਦੂਰੋਂ ਅਨੰਦਪੁਰ ਸਾਹਿਬ ਪਹੁੰਚੀ।
ਦਸਵੇਂ ਗੁਰੂ ਜੀ ਨੇ ਹੱਥ ਤਲਵਾਰ ਫੜਕੇ
ਵਾਰੀ, ਵਾਰੀ ਪੰਜ ਸੀਸਾਂ ਦੀ ਮੰਗ ਕੀਤੀ।
ਗੁਰੂ ਜੀ ਦਾ ਹੁਕਮ ਮੰਨ ਕੇ ਸੰਗਤ ਵਿੱਚੋਂ
ਪੰਜ ਜਣੇ ਉਨ੍ਹਾਂ ਅੱਗੇ ਪੇਸ਼ ਹੋਏ।
ਇੱਕੋ ਬਾਟੇ ‘ਚ ਛਕਾ ਅੰਮ੍ਰਿਤ
ਇਨ੍ਹਾਂ ਨੂੰ ਸਿੰਘ ਬਣਾ ਦਿੱਤਾ ਗੁਰੂ ਜੀ ਨੇ।
ਪਿਛਲੀਆਂ ਜ਼ਾਤਾਂ, ਗੋਤ ਖਤਮ ਹੋ ਗਏ
ਪੰਜ ਪਿਆਰੇ ਬਣ ਗਏ ਗੁਰੂ ਜੀ ਦੇ।
ਪਿੱਛੋਂ ਆਪ ਇਨ੍ਹਾਂ ਤੋਂ ਛਕ ਅੰਮ੍ਰਿਤ
ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ।
ਪੰਜਾਂ ਪਿਆਰਿਆਂ ਨਾਲ ਗੁਰੂ ਜੀ ਨੇ
ਖਾਲਸਾ ਪੰਥ ਦੀ ਨੀਂਹ ਰੱਖ ਦਿੱਤੀ।
ਇੱਕੋ ਬਾਟੇ ‘ਚ ਸਭ ਨੂੰ ਛਕਾ ਅੰਮ੍ਰਿਤ
ਇੱਕੋ ਜਹੀ ਰਹਿਤ ਮਰਿਆਦਾ ਦਿੱਤੀ।
ਗੁਰੂ ਜੀ ਨੇ ਜ਼ੁਲਮ, ਜਬਰ, ਅਨਿਆਂ ਵਿਰੁੱਧ
ਸੰਘਰਸ਼ ਦਾ ਬਿਗਲ ਵਜਾ ਦਿੱਤਾ।
ਗਿੱਦੜ ਵੀ ਸ਼ੇਰ ਬਣ ਸਕਦੇ
ਮੌਕੇ ਦੇ ਹਾਕਮਾਂ ਨੂੰ ਦਰਸਾ ਦਿੱਤਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਅੰਬੇਡਕਰਵਾਦੀ ਵਿਚਾਰਧਾਰਾ ਨੂੰ ਅੱਖੋਂ ਉਹਲੇ ਕਰਨਾ ਮਤਲਬ ਮਾਨਸਿਕ ਗੁਲਾਮੀ ਨੂੰ ਦਾਵਤ ਦੇਣਾ ਹੈ 
Next articleਪਿੰਡ ਘਨੌੜ ਜੱਟਾਂ ਵਿਖੇ ਡਾ: ਭੀਮ ਰਾਓ ਅੰਬੇਦਕਰ ਜੀ ਦੇ 133ਵੇਂ ਜਨਮਦਿਨ ਨੂੰ ਮਨਾਉਂਦਿਆਂ ਕੀਤਾ ਗਿਆ ਮਿਹਨਤੀ ਵਿਦਿਆਰਥੀਆਂ ਦਾ ਸਨਮਾਨ।