HOME 15 ਅਗਸਤ ਨੂੰ ਮਨਾਇਆ ਜਾਵੇਗਾ ਸੰਤ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ...

15 ਅਗਸਤ ਨੂੰ ਮਨਾਇਆ ਜਾਵੇਗਾ ਸੰਤ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ

4

ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ)- ਸ਼ਹੀਦ ਪ੍ਰੇਰਣਾ ਦਾ ਸਰੋਤ ਹੁੰਦੇ ਹਨ ਜਿਨਾਂ ਨੇ ਦੇਸ਼ ਅਤੇ ਕੌਮ ਲਈ ਸ਼ਹੀਦੀ ਦੇ ਕੇ ਸਾਨੂੰ ਆਜ਼ਾਦ ਫਿਜਾ ਵਿੱਚ ਜਿਉਂਣ ਦਾ ਅਧਿਕਾਰ ਦਿੱਤਾ। ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਸਾਡਾ ਫਰਜ ਬਣਦਾ ਹੈ ਕਿ ਸ਼ਹੀਦੀ ਦਿਹਾੜੇ ਮਨਾ ਕੇ ਆਉਣ ਵਾਲੀ ਪੀੜੀ ਨੂੰ ਆਪਣੇ ਅਮੀਰ ਵਿਰਸੇ ਅਤੇ ਇਤਿਹਾਸ ਨਾਲ ਜੋੜੀਏ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟੇ ਵਾਲਿਆਂ ਨੇ 15 ਅਗਸਤ ਨੂੰ ਮਨਾਏ ਜਾ ਰਹੇ ਮਹਾਨ ਤਪਸਵੀ ਸੂਰਬੀਰ ਯੋਧੇ ਬਾਬਾ ਬੀਰ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਬੁਲਾਈ ਗਈ ਪਲੇਠੀ ਮੀਟਿੰਗ ਨੂੰ ਇਲਾਕੇ ਦੀਆਂ ਸੰਗਤਾਂ ਅਤੇ ਐਨਆਰਆਈ ਵੀਰਾਂ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਵਾਲਿਆਂ ਨੇ ਦੱਸਿਆ ਕਿ 13 ਅਗਸਤ ਨੂੰ ਸ਼੍ਰੀ ਗੁਰੂ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨਾਂ ਦੇ ਭੋਗ 15 ਅਗਸਤ ਨੂੰ ਪਾਏ ਜਾਣਗੇ।ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਖੁੱਲੇ ਪੰਡਾਲ ਵਿੱਚ  ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਦੀ ਆਰੰਭਿਤਾ ਭਾਈ ਸਤਿੰਦਰ ਪਾਲ ਸਿੰਘ ਹਜੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ ਵਾਲੇ ਕਰਨਗੇ। ਇਸ ਤੋਂ ਇਲਾਵਾ ਮਸ਼ਹੂਰ ਢਾਡੀ,ਰਾਗੀ ਅਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ। ਸਮਾਗਮ ਵਿੱਚ ਪੁੱਜੇ ਸੰਤ ਮਹਾਂਪੁਰਸ਼ਾਂ ਅਤੇ ਵਿਸ਼ੇਸ਼ ਸ਼ਖਸ਼ੀਅਤ ਦਾ ਸਨਮਾਨ ਬਾਬਾ ਹਰਜੀਤ ਸਿੰਘ ਵੱਲੋਂ ਕੀਤਾ ਜਾਵੇਗਾ। ਬਾਬਾ ਹਰਜੀਤ ਸਿੰਘ ਜੀ ਨੇ ਅੱਗੇ ਦੱਸਿਆ ਕਿ ਗੁਰੂ ਕੇ ਲੰਗਰਾਂ ਦੀ ਸੇਵਾ ਗੁਰੂ ਨਾਨਕ ਸੇਵਕ ਜਥਾ ਬਾਹਰਾ ਵੱਲੋਂ ਕੀਤੀ ਜਾਵੇਗੀ। ਸਟੇਜ ਦੀ ਸੇਵਾ ਪੁਰਾਣਾ ਠੱਟਾ ਦੀ ਸੰਗਤ ਵੱਲੋਂ, ਜਦ ਕਿ ਸਮਾਗਮ ਵਿੱਚ ਪੁੱਜਣ ਵਾਲੀਆਂ ਸੰਗਤਾਂ ਦੇ ਵਹੀਕਲਾਂ ਦੀ ਪਾਰਕਿੰਗ ਦੀ ਸੇਵਾ, ਸੇਵਾ ਸੋਸਾਇਟੀ ਦੰਦੂਪੁਰ ਵੱਲੋਂ ਨਿਭਾਈ ਜਾਵੇਗੀ। ਸਟੇਜ ਸੰਚਾਲਨ ਦੀ ਭੂਮਿਕਾ ਭਾਈ ਇੰਦਰਜੀਤ ਸਿੰਘ ਠੱਟਾ ਨਵਾਂ ਵਾਲੇ ਨਿਭਾਉਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article**ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਨੇਤਰਦਾਨੀ ਦੇਵੀ ਦਿਆਲ ਦਾ ਪਰਿਵਾਰ ਸਨਮਾਨਿਤ*
Next articleਮਹਿਲਾ ਵਿੰਗ ਦੀ ਮੀਟਿੰਗ ਪਿੰਡ ਕਾਕੜ ਕਲਾ ਵਿਖੇ ਹੋਈ, ਔਰਤਾਂ ਨੇ ਨਵੇਂ ਯੁੱਗ ਵਿਚ ਕੀਰਤੀਮਾਨ ਸਥਾਪਤ ਕੀਤਾ – ਰਣਜੀਤ ਕੌਰ ਕਾਕੜ ਕਲਾਂ