HOME ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦਾ ਜਨਮ ਦਿਨ ਮਨਾਇਆ ਗਿਆ

ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦਾ ਜਨਮ ਦਿਨ ਮਨਾਇਆ ਗਿਆ

ਰਾਏਕੋਟ   (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) ਪੰਥਕ ਦਲ ਦੇ ਸਰਪ੍ਰਸਤ ਭਾਈ ਜਸਵੀਰ ਸਿੰਘ ਖਾਲਸਾ ਅਤੇ ਸਮੂਹ ਸਿੱਖ ਸੰਗਤਾ ਦੇ ਸਹਿਯੋਗ ਨਾਲ ਵੀਹਵੀਂ ਸਦੀ ਦੇ ਮਹਾਨ ਯੋਧੇ ਦਮਦਮੀ ਟਕਸਾਲ ਦੇ 14 ਵੇਂ ਮੁੱਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦਾ ਜਨਮ ਦਿਨ ਮੰਗਲਵਾਰ ਨੂੰ ਉਨ੍ਹਾ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਸੰਤ ਖਾਲਸਾ ਪਿੰਡ ਰੋਡੇ,ਨੇੜੇ ਬਾਘਾ ਪੁਰਾਣਾ ਵਿਖੇ ਮਨਾਇਆ ਗਿਆ।ਇਸ ਮੌਕੇ ਹਠੂਰ ਇਲਾਕੇ ਦੇ ਵੱਖ-ਵੱਖ ਪਿੰਡਾ ਵਿਚੋ ਇੰਟਰਨੈਸਨਲ ਪੰਥਕ ਦਲ ਆਲ ਇੰਡੀਆ ਦੇ ਕਨਵੀਨਰ ਜਥੇਦਾਰ ਦਲੀਪ ਸਿੰਘ ਚਕਰ ਦੀ ਅਗਵਾਈ ਹੇਠ ਦੱਸ ਬੱਸਾ ਦਾ ਕਾਫਲਾ ਪਿੰਡ ਰੋਡੇ ਲਈ ਰਵਾਨਾ ਹੋਇਆ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਪਿੰਡ ਰੋਡੇ ਦੀ ਅਨਾਜ ਮੰਡੀ ਵਿਚ ਸਥਾਪਤ ਕੀਤੇ ਖੁੱਲ੍ਹੇ ਪੰਡਾਲ ਵਿਚ ਪੰਥ ਦੀਆ ਵੱਖ-ਵੱਖ ਮਹਾਨ ਸਖਸੀਅਤਾ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦੇ ਸੰਘਰਸਾ ਭਰੇ ਜੀਵਨ ਤੇ ਚਾਨਣਾ ਪਾਇਆ ਅਤੇ ਪੰਥ ਵਿਰੋਧੀ ਤਾਕਤਾ ਤੋ ਸੁਚੇਤ ਰਹਿਣ ਦਾ ਸੰਦੇਸ ਦਿੱਤਾ।ਉਨ੍ਹਾ ਕਿਹਾ ਕਿ ਅੱਜ ਦਾ ਇਹ ਇਤਿਹਾਸਕ ਇਕੱਠ ਆਉਣ ਵਾਲੀ 2027 ਦੀਆ ਵਿਧਾਨ ਸਭਾ ਦੀਆ ਚੋਣਾ ਦਾ ਮੁੱਢ ਬੰਨੇਗਾ ਅਤੇ ਆਉਣ ਵਾਲੀ ਪੰਜਾਬ ਸਰਕਾਰ ਸਿੱਖ ਪੰਥ ਦੀ ਸਰਕਾਰ ਹੋਵੇਗੀ।ਇਸ ਧਾਰਮਿਕ ਸਮਾਗਮ ਵਿਚ ਪਹੁੰਚਣ ਲਈ ਅੰਤਾ ਦੀ ਗਰਮੀ ਦੇ ਬਾਵਜੂਦ ਵੀ ਸਿੱਖ ਸੰਗਤਾ ਵਿਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ।ਅੰਤ ਵਿਚ ਸਮਾਗਮਾ ਵਿਚ ਪਹੁੰਚੀਆ ਸਮੂਹ ਸਖਸੀਅਤਾ ਨੂੰ ਸਰਪ੍ਰਸਤ ਭਾਈ ਜਸਵੀਰ ਸਿੰਘ ਖਾਲਸਾ ਅਤੇ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਸੰਗਤਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਗੁਰੂ ਕੇ ਲੰਗਰ ਅਟੁੱਤ ਵਰਤਾਏ ਗਏ ਅਤੇ ਥਾ-ਥਾ ਠੰਡੇ ਮਿੱਠੇ ਜਲ ਦੀਆ ਛਬੀਲਾ ਲਗਾਈਆ ਗਈਆ।ਇਸ ਮੌਕੇ ਉਨ੍ਹਾ ਨਾਲ ਐਮ ਪੀ ਸਰਬਜੀਤ ਸਿੰਘ ਖਾਲਸਾ, ਜਥੇਦਾਰ ਗਿਆਨੀ ਭਾਈ ਹਰਪ੍ਰੀਤ ਸਿੰਘ ਖਾਲਸਾ,ਬਾਬਾ ਸਰਬਜੋਤ ਸਿੰਘ ਬੇਦੀ,ਜਥੇਦਾਰ ਬਾਪੂ ਤਰਸੇਮ ਸਿੰਘ ਖਾਲਸਾ,ਭਾਈ ਸੁਖਵਿੰਦਰ ਸਿੰਘ ਅਗਵਾਨ,ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਬਾਬਾ ਬਲਵੀਰ ਸਿੰਘ ਖਾਲਸਾ 96 ਕਰੋੜੀ,ਸ਼ੇਰੇ ਪੰਜਾਬ ਅਕਾਲੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਹ ਕਲਾਂ,ਸ੍ਰੋਮਣੀ ਅਕਾਲੀ ਦਲ (ਅ) ਦੇ ਸਰਪ੍ਰਸਤ ਸਾਬਕਾ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ, ਜਥੇਦਾਰ ਜਗਤਾਰ ਸਿੰਘ ਰੋਡੇ, ਜਿਲ੍ਹਾ ਬਠਿੰਡਾ ਦੇ ਪ੍ਰਧਾਨ ਭਾਈ ਪ੍ਰਮਿੰਦਰ ਸਿੰਘ ਕੁਲਾਰ ਭਾਈ ਰੂਪੇਵਾਲੇ,ਜਥੇਦਾਰ ਬਲਵਿੰਦਰ ਸਿੰਘ ਰੋਡੇ,ਭਾਈ ਜਗਸੀਰ ਸਿੰਘ ਖਾਲਸਾ ਰਾਜੇਆਣਾ, ਜਥੇਦਾਰ ਦਰਸਨ ਸਿੰਘ ਮਾਣੂੰਕੇ,ਭਾਈ ਗੁਰਸੇਵਕ ਸਿੰਘ ਜਵਾਹਰਕੇ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ,ਬੀਬੀ ਸੰਦੀਪ ਕੌਰ ਖਾਲਸਾ,ਪ੍ਰਧਾਨ ਮਨਪ੍ਰੀਤ ਸਿੰਘ ਕਿਸਨਪੁਰਾ ਕਲਾਂ,ਬਾਬਾ ਬਸੰਤ ਸਿੰਘ ਖਾਲਸਾ ਚਕਰ ਵਾਲੇ,ਅਜੀਤ ਸਿੰਘ ਚਕਰ,ਪੱਤਰਕਾਰ ਹਰਦੀਪ ਕੌਸ਼ਲ ਮੱਲ੍ਹਾ,ਸਰਪੰਚ ਗੁਰਮੇਲ ਸਿੰਘ ਮੱਲ੍ਹਾ,ਸਾਬਕਾ ਸਰਪੰਚ ਪਿਆਰਾ ਸਿੰਘ,ਲਖਵੀਰ ਸਿੰਘ ਦਿਓਲ, ਗਿਆਨੀ ਅਮਰਜੀਤ ਸਿੰਘ ਖਾਲਸਾ,ਗਿਆਨੀ ਪਰਮਜੀਤ ਸਿੰਘ ਖਾਲਸਾ ਮੱਲ੍ਹਾ,ਪ੍ਰਧਾਨ ਗੁਰਪ੍ਰੀਤ ਸਿੰਘ ਖਾਲਸਾ,ਰਣਜੀਤ ਸਿੰਘ ਖਾਲਸਾ,ਸੇਵਕ ਸਿੰਘ ਖਾਲਸਾ,ਅਸਲਪਾਲ ਮੱਲ੍ਹਾ,ਦਵਿੰਦਰਪਾਲ ਸ਼ਰਮਾਂ, ਸਰਬਜੀਤ ਸਿੰਘ ਚਕਰ, ਪ੍ਰਭਜੋਤ ਸਿੰਘ ਚਕਰ, ਬਲਦੇਵ ਸਿੰਘ ਮੱਲ੍ਹਾ, ਪ੍ਰਧਾਨ ਬੂਟਾ ਸਿੰਘ, ਸਤਨਾਮ ਸਿੰਘ ਕਲੇਰ, ਅਵਤਾਰ ਸਿੰਘ, ਹਰੀ ਸਿੰਘ,ਇੰਦਰਪਾਲ ਸਿੰਘ,ਅਰਸਦੀਪ ਸਿੰਘ ਮੱਲ੍ਹਾ,ਬਾਵਾ ਸਿੰਘ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀ ਕੀਰਤਨ ਸੇਵਾ ਸੁਸਾਇਟੀ ਵੱਲੋਂ ਵੰਡੀਆਂ ਗਈਆਂ ਰਾਸ਼ਨ ਦੀਆਂ ਕਿੱਟਾਂ
Next articleਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਮਾਣੂੰਕੇ ‘ਚ ਐਂਟੀ ਮਲੇਰੀਆ ਕੈਂਪ ਲਗਾਇਆ ਗਿਆ‌