ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਚੰਗਾ ਬੁਲਾਰਾ ਕੇਵਲ ਉਹ ਨਹੀਂ ਹੈ ਜੋ ਸਟੇਜ ਤੇ ਬੋਲ ਲੈਂਦਾ ਚੰਗੇ ਬੁਲਾਰੇ ਦੀ ਲੋੜ ਕੇਵਲ ਰਾਜਨੀਤੀ ਵਿੱਚ ਹੀ ਨਹੀਂ ਹੈ | ਅੱਜ ਹਰ ਖੇਤਰ ਦੇ ਵਿੱਚ ਨੌਕਰੀ ਬਿਜ਼ਨਸ ਰਿਸ਼ਤੇ ਪਰਿਵਾਰਕ ਸਾਂਝ ਸਮਾਜ ਸੇਵਾ ਵਿਦਿਆਰਥੀ ਤੋਂ ਲੈ ਕੇ ਕਾਰੋਬਾਰੀ ਆਮ ਨਾਗਰਿਕ ਤੋਂ ਲੈ ਕੇ ਰਾਜਨੇਤਾ ਹਰ ਇੱਕ ਲਈ ਇਹ ਸਿੱਖਣਾ ਬਹੁਤ ਜਰੂਰੀ ਹੈ ਕਿ ਉਹ ਕਿਸੀ ਵੀ ਮੰਚ ਤੇ ਆਪਣੀ ਗੱਲ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਵੇਂ ਰੱਖ ਪਾਉਂਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਣਬੀਰ ਚੇਚੀ ਨੇ ਕੀਤਾ | ਇਸ ਦੀ ਪੂਰੀ ਜਾਣਕਾਰੀ ਲਈ 31 ਮਈ ਦਿਨ ਐਤਵਾਰ ਸੈਣੀ ਪੈਲਸ ਬਲਾਚੌਰ ਵਿਖੇ ਆਪਣੀ ਤਰ੍ਹਾਂ ਦਾ ਇੱਕ ਨਿਵੇਕਲਾ ਅਤੇ ਪਹਿਲਾ ਸੈਮੀਨਾਰ ਰੱਖਿਆ ਗਿਆ ਹੈ | ਉਨ੍ਹਾਂ ਨੇ ਇਸ ਸੈਮੀਨਰ ਵਿੱਚ ਸ਼ਾਮਿਲ ਹੋਣ ਲਈ ਮਾਪਿਆਂ, ਅਧਿਆਪਕਾਂ ਸਮੇਤ ਹਰ ਉਸ ਵਿਆਕਤੀ ਨੂੰ ਅਪੀਲ ਕੀਤੀ ਕਿ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦਾ ਹੈ ਸਮਾਜ ਦੀਆਂ ਬਹੁਤ ਸਾਰੀਆਂ ਕੁਰੀਤੀਆਂ ਨੂੰ ਖਤਮ ਕਰਨਾ ਚਾਹੁੰਦਾ ਹੈ ਕਿ ਉਹ ਇਸ ਸੈਮੀਨਾਰ ਵਿੱਚ ਪਹੁੰਚ ਕੇ ਇਸ ਵਿੱਚ ਦੱਸੇ ਜਾ ਰਹੇ ਵਿਚਾਰਾਂ ਨੂੰ ਜਰੂਰ ਸੁਣੋ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



