* ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਨਾਂ ਪਹੁੰਚਾ ਕੇ ਕਰ ਰਹੀ ਹੈ ਧੋਖਾ — ਦੇਬੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਵਿਧਾਨ ਸਭਾ ਸੈਂਟਰਲ ਹਲਕੇ ਵਿੱਚ ਗੁਰਦੇਵ ਸ਼ਰਮਾ ਦੇਬੀ ਦੇ ਦਫ਼ਤਰ ਵਿਖੇ ਕੇਂਦਰੀ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਮੁਫ਼ਤ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਸੈਂਕੜੇ ਲੋਕਾਂ ਦੇ ਆਯੁਸ਼ਮਾਨ ਕਾਰਡ, ਵੱਖ-ਵੱਖ ਤਰ੍ਹਾਂ ਦੀਆਂ ਪੈਨਸ਼ਨਾਂ, ਵੋਟਰ ਕਾਰਡ, ਸੀਨੀਅਰ ਸਿਟੀਜ਼ਨ ਕਾਰਡ, ਆਧਾਰ ਕਾਰਡ ਸਮੇਤ ਹੋਰ ਯੋਜਨਾਵਾਂ ਲਈ ਆਨਲਾਈਨ ਰਜਿਸਟਰੇਸ਼ਨ ਕਰਵਾਈ। ਗੁਰਦੇਵ ਸ਼ਰਮਾ ਦੇਬੀ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰ ਘਰ ਦੀ ਦਹਿਲੀਜ਼ ਤੱਕ ਪਹੁੰਚਾ ਕੇ ਹੱਕਦਾਰ ਲੋਕਾਂ ਨੂੰ ਉਹਨਾਂ ਦੇ ਅਧਿਕਾਰ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੇਂਦਰੀ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਤੱਕ ਨਾ ਪਹੁੰਚਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਹੇਠਲੇ ਪੱਧਰ ਦੀ ਰਾਜਨੀਤਿਕ ਭਾਵਨਾ ਨਾਲ ਕੇਂਦਰੀ ਯੋਜਨਾਵਾਂ ਨੂੰ ਲੁਕਾ ਕੇ ਆਮ ਨਾਗਰਿਕਾਂ ਨਾਲ ਧੋਖਾ ਕਰ ਰਹੀ ਹੈ। ਪੰਜਾਬ ਦੀ ਖਸਤਾਹਾਲ ਆਰਥਿਕ ਸਥਿਤੀ ਦਾ ਜ਼ਿਕਰ ਕਰਦਿਆਂ ਦੇਬੀ ਨੇ ਕਿਹਾ ਕਿ ਸਰਕਾਰ ਕਰਜ਼ੇ ਤੇ ਕਰਜ਼ਾ ਲੈ ਕੇ ਵਿਕਾਸ ਦੀ ਬਜਾਏ ਇਸ਼ਤਿਹਾਰਬਾਜ਼ੀ ’ਤੇ ਖਰਚ ਕਰ ਰਹੀ ਹੈ। ਇਸ ਮੌਕੇ ਰਾਜੀਵ ਸ਼ਰਮਾ, ਦੀਪਕ ਜੌਹਰ, ਹਿਮਾਂਸ਼ੂ ਕਾਲੜਾ, ਅਮਿਤ ਮਿੱਤਲ, ਗੁਰਦੀਪ ਸਿੰਘ ਨੀਟੂ, ਅਸ਼ਵਨੀ ਟੰਡਨ, ਸੰਜੈ ਖਟਕ, ਸਤਨਾਮ ਸਿੰਘ ਸੇਠੀ, ਐਡਵੋਕੇਟ ਅਭਿਸ਼ੇਕ ਸ਼ਰਮਾ, ਭਾਰਤ ਭੂਸ਼ਣ ਜੌਹਰ, ਜਗਦੀਸ਼ ਸੱਭਰਵਾਲ, ਆਸ਼ੀਸ਼ ਰਤੜਾ, ਗੁਰਮੀਤ ਸਿੰਘ ਗੀਤਾ, ਕੇਵਲ ਕਿਸ਼ਨ ਬਾਲੀ, ਪ੍ਰਦੀਪ ਬਟਲਾ, ਸੋਨੀ, ਹਿਮਾਨੀ ਸ਼ਰਮਾ ਅਤੇ ਨਿਸ਼ਾ ਰਾਣੀ ਸਮੇਤ ਹੋਰ ਵੀ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



