ਲਾਸ਼ ਦੀ ਸ਼ਨਾਖਤ ਕਰਨ ਲਈ ਅਗਲੇ 72 ਘੰਟੇ ਲਈ ਬਲਾਚੌਰ ਦੀ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ
ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸ਼ਹੀਦ ਭਗਤ ਸਿੰਘ ਨਗਰ ਦੀ ਸਬ-ਡਵੀਜ਼ਨ ਬਲਾਚੌਰ ਅਧੀਨ ਪੈਂਦੇ ਕੰਗਣਾ ਪੁਲ ਵਿਖੇ ਅੱਜ ਬਿਸਤ ਦੋਆਬ ਨਹਿਰ ਵਿੱਚੋਂ ਇੱਕ ਲਾਵਾਰਸ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਬਲਾਚੌਰ ਦੇ ਮੁਖੀ ਇੰਸਪੈਕਟਰ ਕਮਲ ਤਨੇਜਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਮੁਤਾਬਕ ਨਹਿਰ ਵਿਚੋਂ ਮਿਲੀ ਲਾਸ਼ ਕਾਫੀ ਗਲ ਚੁੱਕੀ ਸੀ, ਜਿਸ ਕਾਰਨ ਉਸ ਦੀ ਹਾਲਤ ਬੇਹੱਦ ਖ਼ਰਾਬ ਸੀ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕਢਵਾਇਆ ਅਤੇ ਅਗਲੇਰੀ ਕਾਰਵਾਈ ਕਰਦਿਆਂ ਪਛਾਣ ਵਾਸਤੇ ਬਲਾਚੌਰ ਸਰਕਾਰੀ ਹਸਪਤਾਲ ਦੀ ਮੋਰਚਰੀ (ਮੁਰਦਾਘਰ) ਵਿੱਚ ਅਗਲੇ 72 ਘੰਟੇ ਲਈ ਰਖਵਾ ਦਿੱਤਾ ਹੈ। ਥਾਣਾ ਮੁਖੀ ਇੰਸਪੈਕਟਰ ਕਮਲ ਤਨੇਜਾ ਨੇ ਦੱਸਿਆ ਕਿ ਲਾਸ਼ ਕਾਫੀ ਪੁਰਾਣੀ ਪ੍ਰਤੀਤ ਹੁੰਦੀ ਹੈ। ਦੇਰ ਸ਼ਾਮ ਤੱਕ ਆਸ-ਪਾਸ ਦੇ ਇਲਾਕਿਆਂ ਵਿੱਚ ਸੰਪਰਕ ਕਰਨ ਦੇ ਬਾਵਜੂਦ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।ਦੱਸਣਯੋਗ ਹੈ ਕਿ ਇਹ ਨਹਿਰ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਹੈ ਅਤੇ ਕੁਝ ਹੀ ਦਿਨਾਂ ਵਿੱਚ ਇਸ ਵਿੱਚ ਦੁਬਾਰਾ ਪਾਣੀ ਛੱਡਿਆ ਜਾਣ ਵਾਲਾ ਹੈ। ਪਾਣੀ ਚੱਲਣ ਤੋਂ ਪਹਿਲਾਂ ਲਾਸ਼ ਦਾ ਮਿਲਣਾ ਕਈ ਸਵਾਲ ਖੜ੍ਹੇ ਕਰਦਾ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਥਾਣਿਆਂ ਵਿੱਚ ਵੀ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਖੰਗਾਲੀਆਂ ਜਾ ਰਹੀਆਂ ਹਨ ਤਾਂ ਜੋ ਮ੍ਰਿਤਕ ਦੀ ਸ਼ਨਾਖਤ ਜਲਦ ਤੋਂ ਜਲਦ ਹੋ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



