ਸਾਹਿਤ ਅਕੈਡਮੀ, ਪਟਿਆਲਾ ਵੱਲੋਂ ਡਾ. ਗੁਰਵਿੰਦਰ ਅਮਨ ਨਾਲ ਸੰਵਾਦ

ਪਟਿਆਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)ਸਾਹਿਤ ਅਕੈਡਮੀ, ਪਟਿਆਲਾ ਵੱਲੋਂ ਵਰਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ  ਪੰਜਾਬੀ ਦੇ ਪ੍ਰਸਿੱਧ ਲੇਖਕ ਡਾ. ਗੁਰਵਿੰਦਰ ਅਮਨ ਨਾਲ ਇੱਕ ਸਾਹਿਤਕ ਸੰਵਾਦ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਾਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਡਾ. ਭੀਮ ਇੰਦਰ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਦਰਸ਼ਨ ਸਿੰਘ ਗੁਸੀਲ ਸ਼ਾਮਿਲ ਹੋਏ। ਪ੍ਰੋਗ੍ਰਾਮ ਦੀ ਸ਼ੁਰੁਆਤ ਵਿੱਚ ਪ੍ਰਧਾਨ ਡਾ. ਅਮਰਜੀਤ ਸਿੰਘ ਨੇ ਇਸ ਸਨਮੁਖ ਸੰਵਾਦ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਕਿਸੇ ਵੀ ਲੇਖਕ ਦੀ ਰਚਨਾ ਦੀਆਂ ਅੰਤਰ ਦ੍ਰਿਸ਼ਟੀਆਂ ਦੀ ਪਹਿਚਾਣ ਲਈ ਅਜਿਹੇ ਸੰਵਾਦ ਦਾ ਬਹੁਤ ਵੱਡਾ ਮਹਤਵ ਹੈ। ਇਸ ਉਪਰੰਤ ਉੱਘੇ ਸ਼ਾਇਰ, ਅਨੁਵਾਦਕ ਅਤੇ ਸੰਪਾਦਕ ‘ਪ੍ਰਤਿਮਾਨ’ ਡਾ. ਅਮਰਜੀਤ ਕੌਂਕੇ ਨੇ ਗੁਰਵਿੰਦਰ ਅਮਨ ਦੇ ਵਿਅਕਤੀਤਵ ਅਤੇ ਉਨ੍ਹਾਂ ਦੀ ਰਚਨਾ ਬਾਰੇ ਵਿਸਤ੍ਰਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗੁਰਵਿੰਦਰ ਅਮਨ ਦੀ ਸਖਸ਼ੀਅਤ ਦੀਆਂ ਬਹੁਤ ਸਾਰੀਆਂ ਡਾਈਮੇਨਸ਼ਨਸ ਹਨ, ਉਹ ਇੱਕੋ ਵੇਲੇ ਪੱਤਰਕਾਰ, ਕਲਾਕਾਰ,ਨਿਰਦੇਸ਼ਕ, ਕਹਾਣੀਕਾਰ ਅਤੇ ਕਵੀ ਹੋਣ ਦੀਆਂ ਵੱਖ ਵੱਖ ਭੂਮਿਕਾਵਾਂ ਬਹੁਤ ਹੀ ਸਫਲਤਾਪੂਰਬਕ ਨਿਭਾਉਂਦਾ ਹੈ. ਡਾ. ਗੁਰਵਿੰਦਰ ਅਮਨ ਨੇ ਆਪਣੀ ਜ਼ਿੰਦਗੀ ਅਤੇ ਆਪਣੀਆਂ ਕਿਰਤਾਂ ਦੇ ਬਾਰੇ ਬਹੁਤ ਹੀ ਵਿਸਤਾਰ ਪੂਰਬਕ ਚਾਨਣਾ ਪਾਉਂਦੇ ਸਰੋਤਿਆਂ ਨਾਲ ਆਪਣੇ ਜੀਵਨ ਦੇ ਵੱਖੋ ਵੱਖ ਅਨੁਭਵਾਂ ਬਾਰੇ ਦੱਸਦਿਆਂ ਆਪਣੀਆਂ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਵੀ ਸਾਂਝੀਆਂ ਕੀਤੀਆਂ। ਬਾਅਦ ਵਿੱਚ ਅਮਰਜੀਤ ਵੜੈਚ, ਡਾ. ਸੁਰਜੀਤ ਸਿੰਘ ਖੁਰਮਾ, ਹਰਪ੍ਰੀਤ ਰਾਣਾ, ਤੇਜਿੰਦਰ ਫਰਵਾਹੀ, ਅਤੇ ਹੋਰ ਲੇਖਕਾਂ ਨੇ ਗੁਰਵਿੰਦਰ ਅਮਨ ਨਾਲ ਆਪਣੇ ਸਵਾਲ ਸਾਂਝੇ ਕੀਤੇ। ਪ੍ਰੋਗ੍ਰਾਮ ਦੇ ਵਿਸ਼ੇਸ਼ ਮਹਿਮਾਨ ਗੁਰਦਰਸ਼ਨ ਗੁਸੀਲ ਨੇ ਅਕੈਡਮੀ ਦੇ ਇਸ ਪ੍ਰੋਗ੍ਰਾਮ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਆਪਣੀ ਗ਼ਜ਼ਲ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਮੁੱਖ ਮਹਿਮਾਨ ਅਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਕਿਹਾ ਕਿ ਅਜਿਹੇ ਸੰਵਾਦ ਲੇਖਕ ਅਤੇ ਪਾਠਕਾਂ ਵਿੱਚ ਵਧੇਰੇ ਨੇੜਤਾ ਪੈਦਾ ਕਰਦੇ ਹਨ। ਉਨ੍ਹਾਂ ਨੇ ਅਕੈਡਮੀ ਦੇ ਪ੍ਰਬੰਧਕਾਂ ਨੂੰ ਅਜਿਹੇ ਸਾਰਥਕ ਪ੍ਰੋਗ੍ਰਾਮ ਲਈ ਵਧਾਈ ਦਿੱਤੀ। ਪ੍ਰੋਗ੍ਰਾਮ ਦੇ ਪ੍ਰਧਾਨ ਡਾ.ਭੀਮਇੰਦਰ ਸਿੰਘ ਨੇ ਕਿਹਾ ਉਨ੍ਹਾਂ ਨੂੰ ਇਸ ਪ੍ਰੋਗ੍ਰਾਮ ਦਾ ਹਿੱਸਾ ਬਣ ਕੇ ਬਹੁਤ ਹੀ ਖੁਸ਼ੀ ਹੋਈ ਹੈ. ਉਨ੍ਹਾਂ ਅੱਗੇ ਤੋਂ ਵੀ ਅਜਿਹੇ ਸਮਾਗਮਾਂ ਦੇ ਆਯੋਜਨ ਲਈ ਆਪਣਾ ਸਹਿਯੋਗ ਦੇਣ ਲਈ ਵਾਅਦਾ ਕੀਤਾ। ਇਸ ਪ੍ਰੋਗਰਾਮ ਵਿੱਚ ਉੱਘੇ ਕਵੀ ਅਮਰਜੀਤ ਕਸਕ, ਰਘਬੀਰ ਸਿੰਘ ਮਹਿਮੀ, ਅਵਤਾਰਜੀਤ, ਸੁਨੀਤਾ ਰਾਜਪੁਰਾ, ਡਾ. ਬੇਅੰਤ ਸਿੰਘ, ਨਵਦੀਪ ਮੁੰਡੀ, ਗੁਰਜੰਟ ਰਾਜੇਆਣਾ ਅਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ. ਸਮਾਗਮ ਵਿੱਚ ਇੰਗਲੈਂਡ ਤੋਂ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਡਾ. ਨਿਰਪਾਲ ਸਿੰਘ ਸ਼ੇਰਗਿਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ. ਹੋਰ ਹਾਜਰ ਪਤਵੰਤੇ ਸੱਜਣਾਂ ਵਿੱਚ ਤੇਜਿੰਦਰ ਸਿੰਘ ਅਨਜਾਨਾ, ਡਾ. ਇੰਦਰਪਾਲ ਕੌਰ, ਭੁਪਿੰਦਰ ਉਪਰਾਮ, ਤਰਲੋਚਨ ਤੋਚੀ, ਅਮਰਜੀਤ ਸਿੰਘ ਲਾਂਬਾ, ਕੁਲਦੀਪ ਕੌਰ, ਦਰਸ਼ਨ ਸਿੰਘ ਲਾਈਬ੍ਰੇਰੀਅਨ, ਪਰਮਜੀਤ ਕੌਰ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਚਮਕੌਰ ਬਿੱਲਾ, ਰਮਨਦੀਪ ਸਿੰਘ, ਸਹਿਜਦੀਪ ਸਿੰਘ ਸਮੇਤ ਸੱਠ ਦੇ ਕਰੀਬ ਸਾਹਿਤ ਪ੍ਰੇਮੀ ਸ਼ਾਮਿਲ ਹੋਏ। ਮੰਚ ਸੰਚਾਲਨ ਡਾ. ਹਰਪ੍ਰੀਤ ਰਾਣਾ ਨੇ ਬਹੁਤ ਹੀ ਸੁਚੱਜੇ ਅੰਦਾਜ਼ ਵਿੱਚ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਲਤੀ ਕਦੇ ਵੀ ਨਾ ਮੰਨਣਾ
Next articleਸਮਾਜ ਦੇ ਕਿਰਦਾਰ ਤੋਂ ਬੇਬਸ ਹੋਈ ਜ਼ਿੰਦਗੀ ਹੈ ‘ਜਿਉਂਦੇ ਜੀਅ ਗੰਗਾ ਫੁੱਲ’