ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਰੇਲ ਕੋਚ ਫੈਕਟਰੀ ਵਿੱਚ ਸਲਾਨਾ ਕ੍ਰਿਕਟ ਪ੍ਰਤਿਯੋਗਤਾ ਲੀਗ ਦਾ ਉਦਘਾਟਨ ਸਾਹਿਬਜਾਦਾ ਅਜੀਤ ਸਿੰਘ ਸਥਾਨ ਦੇ ਪ੍ਰਧਾਨ ਤੇ ਮੁੱਖ ਇੰਜੀਨੀਅਰ ਸੇਵਾਵਾਂ ਰੇੜਿਕਾ ਪ੍ਰਮੋਦ ਕੁਮਾਰ ਦੁਆਰਾ ਰੇਲ ਕੋਚ ਫੈਕਟਰੀ ਦੇ ਵਿਹੜੇ ਵਿੱਚ ਕੀਤਾ ਗਿਆ। ਮੈਚ ਦੌਰਾਨ ਰਾਈਸਿੰਗ ਸਟਾਰ ਕਲੱਬ ਦੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਰੋਇਲ ਚੈਲੇੰਜ ਕ੍ਰਿਕਟ ਕਲੱਬ ਰੇਡਿਕਾ ਵਿੱਚ ਸਭ ਤੋਂ ਪਹਿਲਾਂ ਓਪਨਿੰਗ ਜੋੜੀ ਗੁਰਪ੍ਰੀਤ ਸਿੰਘ ਗੋਪੀ ਤੇ ਦਵਿੰਦਰ ਸਿੰਘ ਪਹਿਲੇ ਕ੍ਰਿਕਟ ਦੀ ਸਾਂਝੇਦਾਰੀ 22 ਰੰਨਾ ਤੇ ਪਹਿਲਾ ਵਿਕਟ ਦਵਿੰਦਰ ਦੇ ਰੂਪ ਵਿੱਚ ਗਵਾਇਆ। ਉਸ ਤੋਂ ਬਾਅਦ ਰੋਇਲ ਚੈਲੇੰਜ ਕ੍ਰਿਕਟ ਕਲੱਬ ਦੇ ਕਪਤਾਨ ਸੁਦੇਸ਼ ਸ਼ਰਮਾ ਨੇ ਜਿੰਮੇਦਾਰੀ ਨਾਲ ਖੇਡਦੇ ਹੋਏ 102 ਰਨਾਂ ਦੀ ਤਾਬੜ ਤੋੜ ਜਿੰਮੇਦਾਰੀ ਦੀ ਬੈਟਿੰਗ ਕੀਤੀ ਤੇ 8 ਚੌਕੇ ਤੇ 5 ਛੱਕਿਆਂ ਦੀ ਸਹਾਇਤਾ ਨਾਲ ਆਪਣੀ ਟੀਮ ਦੇ ਲਈ 20 ਓਵਰਾਂ ਵਿੱਚ 205 ਰਨ ਚਾਰ ਵਿਕਟਾਂ ਨਾਲ ਬਣਾਏ । ਜਿਸ ਦੇ ਜਵਾਬ ਵਿੱਚ ਰਾਈਸਿੰਗ ਸਟਾਰ ਕ੍ਰਿਕਟ ਕਲੱਬ ਨੂੰ ਜਲਦ ਹੀ ਰੋਇਲ ਚੈਲੇੰਜ ਕ੍ਰਿਕਟ ਕਲੱਬ ਨੇ 62 ਰੰਨਾਂ ਵਿੱਚ ਸਾਰੀ ਟੀਮ ਨੂੰ 14 ਓਵਰਾਂ ਵਿੱਚ ਆਰ ਆਊਟ ਕਰ ਦਿੱਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਦੇ ਸੈਕਟਰੀ ਨਰੇਸ਼ ਭਰਤੀ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦੌਰਾਨ ਕਪੂਰਥਲਾ ਸ਼ਹਿਰ ਦੇ ਪ੍ਰਸਿੱਧ ਡਾਕਟਰ ਪੀ ਐਸ ਔਜਲਾ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਖੇਡ ਅਧਿਕਾਰੀ ਸ੍ਰੀ ਐਸ ਐਸ ਰਾਵਤ, ,ਅਵਤਾਰ ਸਿੰਘ ਸੱਭਿਆਚਾਰਕ ਸਕੱਤਰ, ਅਸ਼ਵਨੀ ਕੁਮਾਰ ਕ੍ਰਿਕਟ ਮੈਦਾਨ ਇੰਚਾਰਜ ਭਾਨ ਸਿੰਘ, ਸੁਰਿੰਦਰ ਕੁਮਾਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਸ ਮੌਕੇ ਤੇ ਪ੍ਰਧਾਨ ਡਾਕਟਰ ਪ੍ਰਮੋਦ ਕੁਮਾਰ ਨੇ ਸੰਸਥਾਨ ਦੇ ਸਕੱਤਰ ਨਰੇਸ਼ ਭਾਰਤੀ ਨੂੰ ਵਰਕਰ ਕਲੱਬ ਵਿੱਚ 25 ਸਾਲ ਦਾ ਸੇਵਾ ਕਾਲ ਪੂਰਾ ਕਰਨ ਤੇ ਵਧਾਈ ਦਿੱਤੀ ਤੇ ਇਸ ਸਾਲ ਦੀ ਸਲਾਨਾ ਕ੍ਰਿਕਟ ਪ੍ਰਤੀਯੋਗਤਾ ਤੇ ਹੋਰ ਪ੍ਰਤੀਯੋਗਤਾਵਾਂ ਵਿੱਚ ਨਰੇਸ਼ ਭਾਰਤੀ ਵੱਲੋਂ ਨਿਭਾਈ ਗਈ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਸੱਭਿਆਚਾਰਕ ਸਕੱਤਰ ਅਵਤਾਰ ਸਿੰਘ ਤੇ ਹਰਪ੍ਰੀਤ ਸਿੰਘ ਖੇਡ ਸਕੱਤਰ, ਅਸ਼ਵਨੀ ਕੁਮਾਰ ਲਾਇਬਰੇਰੀ ਸਕੱਤਰ ਨੇ ਸਾਰੇ ਹੀ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਜਿੱਤਣ ਵਾਲੀ ਟੀਮ ਤੇ ਸੁਦੇਸ਼ ਸ਼ਰਮਾ ਨੂੰ ਸੈਂਕੜਾ ਮਾਰਨ ਤੇ ਨਗਦ ਪੁਰਸਕਾਰ ਦੇ ਨਾਲ ਨਾਲ ਮੈਨ ਆਫ ਦਾ ਮੈਚ ਪੁਰਸਕਾਰ ਨਾਲ ਨਿਵਾਜਿਆ ਸਕੱਤਰ ਨਰੇਸ਼ ਭਾਰਤੀ ਨੇ ਸਾਰੇ ਹੀ ਖੇਡ ਪ੍ਰੇਮੀਆਂ ਤੇ ਇਸ ਪ੍ਰਤੀਯੋਗਤਾ ਨੂੰ ਆਪਣੇ ਜੀਵਨ ਦੇ 25 ਸਾਲ ਦੇ ਰੂਪ ਵਿੱਚ ਮਨਾਉਣ ਲਈ ਸਾਰਿਆਂ ਦਾ ਹੀ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj