HOME * ਅਮਨ ਚਾਹੁੰਦੇ ਹਾਂ *

* ਅਮਨ ਚਾਹੁੰਦੇ ਹਾਂ *

3
ਰਣਜੀਤ ਆਜ਼ਾਦ ਕਾਂਝਲਾ
 (ਸਮਾਜ ਵੀਕਲੀ)
ਅਸੀਂ ਅਮਨ ਦੇ ਪੁਜਾਰੀ, ਸਦਾ ਅਮਨ ਚਾਹੁੰਦੇ ਹਾਂ।
ਬਰਬਾਦੀ ਵਿਚ ਕੀ ਪਿਐ ਖਿਲੇ ਚਮਨ ਚਾਹੁੰਦੇ ਹਾਂ।
ਇਹ ਖੇਡ ਸਿਰ ਫਿਰਿਆਂ ਲਈ ਹੋਊ, ਨਾ ਕਿ ਜਸ਼ਨ,
ਘੁੱਗ ਵਸੇ ਸੰਸਾਰ ਏਹ ਸਦਾ ਚੈਨ ਅਮਨ ਚਾਹੁੰਦੇ ਹਾਂ।
ਗੰਦੀ ਰਾਜਨੀਤੀ ਨੇ ਲੋਕਾਈ ਦਾ ਜੀਣਾ ਦੁੱਭਰ ਕੀਤੈ,
ਨਾ ਹੋਵੇ ਉਜਾੜਾ ਕਿਸੇ ਦਾ ਅਸੀਂ ਅਮਨ ਚਾਹੁੰਦੇ ਹਾਂ।
ਬੱਕਰੀ- ਸ਼ੇਰ ਇਕੋ ਘਾਟ ਪਾਣੀ ਪੀਵੇ ਅਸੀਂ ਚਾਹੁੰਦੇ,
ਰਲ ਮਿਲ ਰਹੋ ਖਿਲੇ ਚਮਨ ‘ਚ ਅਮਨ ਚਾਹੁੰਦਾ ਹਾਂ।
ਬਾਰੂਦ ਦੇ ਢੇਰ ‘ਤੇ ਖੜ੍ਹ  ਆਪਸੀ ਹੱਥ ਮਿਲਾਉਂਦੇ ਹੋ ?
ਛੱਡੋ ਫਰੇਬ ਏਹ ਕੋਝੇ, ਖੁਸ਼ੀ ਵਿਚ ਮਗਨ ਚਾਹੁੰਦੇ ਹਾਂ।
ਯਾਦ ਰੱਖੋ ਸੀਸੇ-ਘਰੀਂ ਵਸਣ ਵਾਲੇ ਪੱਥਰ ਨਾ ਮਾਰਦੇ,
ਅਜ਼ਾਦ ਦੀ ਦੁਆ ਸਭਨਾਂ ਲਈ ਸੁੱਖ ਅਮਨ ਚਾਹੁੰਦੇ ਹਾਂ।
* ਰਣਜੀਤ ਆਜ਼ਾਦ ਕਾਂਝਲਾ *(09464697781)
Previous articleਸ਼ਹੀਦੀ ਸ਼ਤਾਬਦੀ ਕਾਨਫਰੰਸ ਦੇ ਇੰਤਜ਼ਾਮ/ਪ੍ਰਬੰਧਾਂ ਸੰਬੰਧੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਪ੍ਰਬੰਧਕਾਂ ਨਾਲ ਕੀਤਾ ਵਿਚਾਰ-ਵਟਾਂਦਰਾ
Next articleਵਿਦਿਆਰਥੀ ਜੀਵਨ ਵਿੱਚ ਸਵੈ ਅਧਿਐਨ ਦੀ ਮਹੱਤਤਾ