HOME ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੀ ਕੋਹਿਨੂਰ ਨੇ ਕਰਾਟੇ ਵਿੱਚ ਜਿੱਤਿਆ ਸੋਨ ਤਮਗਾ

ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੀ ਕੋਹਿਨੂਰ ਨੇ ਕਰਾਟੇ ਵਿੱਚ ਜਿੱਤਿਆ ਸੋਨ ਤਮਗਾ

ਸਮਾਜ ਵੀਕਲੀ ਯੂ ਕੇ

ਰੋਪੜ, 02 ਜੂਨ (ਰੋਮੀ ਘੜਾਮਾਂ): ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੋਪੜ ਵਿਖੇ ਪੰਜਵੀਂ ਜਮਾਤ ਵਿੱਚ ਪੜ੍ਹਦੀ ਕੋਹਿਨੂਰ ਕੌਰ (9 ਸਾਲ) ਨੇ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ 2026 ਦੇ 34+ ਕਿੱਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤ ਕੇ ਆਪਣੇ ਜਿਲ੍ਹੇ, ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ। ਜੈ ਦੇਵ ਸਿੰਘ ਅਤੇ ਕੰਚਨ ਦੀ ਇਸ ਲਾਡਲੀ ਤੇ ਹੋਣਹਾਰ ਨੰਨ੍ਹੀ ਧੀ ਰਾਣੀ ਨੂੰ ਜਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਨੇ ਸੋਨ ਤਮਗੇ ਨਾਲ਼ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ।

ਇਸ ਮੌਕੇ ਵਰਲਡ ਚੈਂਪੀਅਨ ਜੁਝਾਰ ਸਿੰਘ ਟਾਈਗਰ, ਪ੍ਰਿੰਸੀਪਲ ਵਿਸ਼ਾਲ ਸ਼ਾਰਦਾ, ਬਲਜਿੰਦਰ ਸਿੰਘ, ਦਵਿੰਦਰ ਸਿੰਘ ਘਨੌਲਾ, ਗੁਰਪ੍ਰੀਤ ਸਿੰਘ ਚੇਅਰਮੈਨ ‘ਕੌਰ ਵੈੱਲਫੇਅਰ ਫਾਊਂਡੇਸ਼ਨ’, ਸਤਨਾਮ ਸਿੰਘ (ਪ੍ਰਧਾਨ), ਸੰਦੀਪ ਕੁਮਾਰ ਨਿੱਕਾ, ਕਰਾਟੇ ਕੋਚ ਅਤੁਲ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Previous articleਸਨ ਫਾਰਮਾ ਫੈਕਟਰੀ ‘ਚ ਕਿਰਤੀ ਦੀ ਮੌਤ ਮਾਮਲਾ: ਸੁਰੱਖਿਆ ਪ੍ਰਬੰਧਾਂ ਦੀ ਨਾਕਾਮੀ ਕਾਰਨ ਹੋਈ ਨੌਜਵਾਨ ਦੀ ਮੌਤ …..
Next articleਆਪ’ ਵੱਲੋਂ ਰੌਬੀ ਕੰਗ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ – ਕਰਨਵੀਰ ਕਟਾਰੀਆ ਨੇ ਦਿੱਤੀ ਮੁਬਾਰਕਬਾਦ