(ਸਮਾਜ ਵੀਕਲੀ)
ਬਾਬਾ ਸਾਹਿਬ ਦੀ ਸੋਚ ਤੇ ਸੱਚਾ ਪਹਿਰਾ ਦਿੰਦੇ ਰਹੇ।
ਬਹੁਜਨ ਸਮਾਜ ਦੇ ਲੋਕਾਂ ਨੂੰ ਜਾਗ੍ਰਿਤ ਕਰਦੇ ਰਹੇ।।
ਏਕੇ ਤੇ ਇਕੱਠ ਦੀ ਗੁੜ੍ਹਤੀ ਬੱਚੇ ਬੱਚੇ ਨੂੰ ਦਿੰਦੇ ਰਹੇ।
ਆਪਣਾ ਇੱਕ ਇੱਕ ਸਾਹ ਸਮਾਜ ਲਈ ਲਾਉਂਦੇ ਰਹੇ।।
ਬਹੁਜਨ ਨੂੰ ਉਹਨਾਂ ਦੀ ਤਾਕਤ ਬਾਰੇ ਸਮਝਾਉਂਦੇ ਰਹੇ।
ਭਾਰਤੀ ਸੰਵਿਧਾਨ ਪੜੋ ਦਾ ਹੋਕਾ ਉੱਚੀ ਲਗਾਉਂਦੇ ਰਹੇ।।
ਭਾਰਤ ਦੇ ਮੂਲਨਿਵਾਸੀ ਹੋ ਤੁਸੀਂ ਦਾ ਪਾਠ ਪੜਾਉਂਦੇ ਰਹੇ।
ਰਾਜੇ ਬਨਣ ਦਾ ਪੱਕਾ ਰਾਹ ਸਮਾਜ ਲਈ ਬਣਾਉਂਦੇ ਰਹੇ।।
ਆਪਣੇ ਸਮਾਜ ਨੂੰ ਚੱਮਚਾ ਯੁੱਗ ਤੋਂ ਜਾਣੂੰ ਕਰਵਾਉਂਦੇ ਰਹੇ।
ਕਿੰਝ ਹਰ ਇੱਕ ਕਦਮ ਰੱਖਣਾ ਮਜ਼ਬੂਤ ਸਮਝਾਉਂਦੇ ਰਹੇ।।
ਸੂਦ ਵਿਰਕ ਆਪਣੀ ਕਲਮ ਨਾਲ ਹੋਕਾ ਲਾਉਂਦਾ ਰਹੇ।
ਮਹਾਂਨਾਇਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਅਮਰ ਰਹੇ।।
ਲੇਖਕ -ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 98766-66381
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly