HOME ਪਿੰਡ ਬਹਿਰਾਮ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ...

ਪਿੰਡ ਬਹਿਰਾਮ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ

2

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਅੱਜ ਪਿੰਡ ਬਹਿਰਾਮ ਵਿਖੇ ਅੰਬੇਡਕਰ ਨੌਜਵਾਨ ਸਭਾ ਵੱਲੋਂ ਨਗਰ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ,ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਗੁਰਦਿਆਲ ਬੌਧ ਜੀ ਯੂ ਕੇ ਅਤੇ ਮੁੱਖ ਬੁਲਾਰੇ ਤੇ ਤੌਰ ਤੇ ਸ਼੍ਰੀ ਲਾਲ ਚੰਦ ਔਜਲਾ ਜੀ ਨੇ ਹਾਜ਼ਰੀ ਲਗਵਾਈ ਤੇ ਹੋਰ ਆਏ ਹੋਏ ਬੁਧੀਜੀਵੀਆਂ ਨੇ ਆਏ ਹੋਏ ਸਾਥੀਆਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਇਆ,ਸਮਤਾ ਕਲਾ ਮੰਚ ਤਾਜਪੁਰ,ਲਾਂਬੜੀ ਤੋਂ ਸਾਥੀਆਂ ਨੇ ਆਪਣੀ ਕਲਾ ਰਾਹੀਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਤੇ ਝਾਤ ਪਾਈ,ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਹੀ ਆਏ ਸਾਥੀਆਂ ਦੇ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਾਡਾ ਸਹਿਯੋਗ ਕੀਤਾ…..ਇਸ ਸਾਲ ਸਕੂਲ ਚੋ ਪਹਿਲੇ,ਦੂਜੇ ਅਤੇ ਤੀਜੇ ਦਰਜ਼ੇ ਚ ਆਉਣ ਵਾਲੇ ਬੱਚਿਆਂ ਨੂੰ ਹੌਸਲਾ ਅਫ਼ਜ਼ਾਈ ਲਈ ਇਨਾਮ ਵਜੋਂ ਆਰਥਿਕ ਰਾਸ਼ੀ,ਕਾਪੀਆਂ ਪੈਨਸਿਲਾਂ ਦੇ ਕੇ ਸਨਮਾਨਿਤ ਕੀਤਾ ਗਿਆ.. ਇਸ ਮੌਕੇ ਤੇ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ , ਰਵਿੰਦਰ ਮਹਿਮੀ,ਚਰਨਜੀਤ ਮੰਢਾਲੀ, ਧਰਮਪਾਲ ਤਲਵੰਡੀ, ਕੁਲਦੀਪ ਬਹਿਰਾਮ, ਤੀਰਥ ਕਲਸੀ ਬਹਿਰਾਮ, ਦਰਸ਼ਨ ਬਹਿਰਾਮ, ਪਰਮਜੀਤ ਕੌਰ, ਮਨਜੀਤ ਸੋਨੂੰ ਬਸਪਾ ਦੇ ਆਗੂ ਅਤੇ ਮਿਸ਼ਨਰੀ ਵਰਕਰ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਦੀ ਪੰਜਾਬ ਸੰਭਾਲੋ ਮਹਿਮ ਨੂੰ ਮਿਲਿਆ ਵੱਡਾ ਹੁਲਾਰਾ ਪਟਿਆਲਾ ਵਿੱਚ ਆਪ ਅਤੇ ਕਾਂਗਰਸ ਦੇ ਲੀਡਰ ਹੋਏ ਬਸਪਾ ਚ ਸ਼ਾਮਿਲ–ਬਿਪਲ ਕੁਮਾਰ, ਕਰੀਮਪੁਰੀ
Next articleਕੰਨਿਆ ਸਕੂਲ ਰੋਪੜ ਦੇ ਪ੍ਰਿੰਸੀਪਲ ਮੈਡਮ ਨੇ ਲੋੜਵੰਦ ਵਿਦਿਆਰਥਣਾਂ ਨੂੰ ਕਾਪੀਆਂ ਤੇ ਪੈੱਨ ਵੰਡੇ